ਦੁਬਈ— ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਅਗਸਤ ’ਚ ਪੰਜ ਮੈਚਾਂ ਦੀ ਸੀਰੀਜ਼ ਤੋਂ ਸ਼ੁਰੂ ਹੋਣ ਵਾਲੇ ਵਿਸਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਦੂਜੇ ਚੱਕਰ ਦੇ ਦੌਰਾਨ ਜਿੱਤ ਦਰਜ ਕਰਨ ’ਤੇ 12 ਅੰਕ, ਡਰਾਅ ’ਤੇ ਚਾਰ ਅੰਕ ਤੇ ਮੈਚ ਟਾਈ ਹੋਣ ’ਤੇ 6 ਅੰਕ ਦਿੱਤੇ ਜਾਣਗੇ। ਆਈ. ਸੀ. ਸੀ. ਨੇ ਅੱਗੇ ਕਿਹਾ ਕਿ ਜਿੱਤੇ ਗਏ ਅੰਕਾਂ ਦੇ ਫ਼ੀਸਦ ਦੀ ਵਰਤੋਂ 2021-23 ਦੇ ਚੱਕਰ ’ਚ ਸਥਾਨਾਂ ਦਾ ਨਿਰਧਾਰਨ ਕਰਨ ਲਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ ਨੇ ਕੀ ਜਨਤਕ ਕਰ ਦਿੱਤਾ ਆਥੀਆ ਸ਼ੈੱਟੀ ਨਾਲ ਆਪਣਾ ਰਿਸ਼ਤਾ? ਸਾਹਮਣੇ ਆਇਆ ਇਹ ਸਬੂਤ
ਇਸ ਤੋਂ ਪਹਿਲਾਂ ਹਰੇਕ ਟੈਸਟ ਸੀਰੀਜ਼ ਲਈ 120 ਅੰਕ ਤੈਅ ਕੀਤੇ ਗਏ ਸਨ ਜਿਸ ਨਾਲ ਅਸਮਾਨਤਾ ਪੈਦਾ ਹੁੰਦੀ ਸੀ ਕਿਉਂਕਿ ਦੋ ਟੈਸਟ ਮੈਚ ਦੀ ਇਕ ਸੀਰੀਜ਼ ’ਚ ਇਕ ਟੈਸਟ ਜਿੱਤਣ ’ਤੇ ਟੀਮ ਨੂੰ 60 ਅੰਕ ਮਿਲ ਜਾਂਦੇ ਸਨ ਜਦਕਿ ਪੰਜ ਟੈਸਟ ਮੈਚਾਂ ਦੀ ਸੀਰੀਜ਼ ’ਚ ਇਕ ਮੈਚ ਜਿੱਤਣ ’ਤੇ ਸਿਰਫ਼ 24 ਅੰਕ ਮਿਲਦੇ ਸਨ। ਆਈ. ਸੀ. ਸੀ. ਦੇ ਕਾਰਜਵਾਹਕ ਮੁੱਖ ਅਧਿਕਾਰੀ ਜਿਓਫ਼ ਅਲਾਰਡਾਈਸ ਨੇ ਕਿਹਾ ਕਿ ਪਿਛਲੇ ਸਾਲ ਦੇ ਅੜਿੱਕੇ ਤੋਂ ਸਬਕ ਲੈ ਕੇ ਇਹ ਬਦਲਾਅ ਅੰਕ ਪ੍ਰਣਾਲੀ ਨੂੰ ਸੌਖਾ ਬਣਾਉਣ ਲਈ ਕੀਤੇ ਗਏ ਹਨ। ਅਲਾਰਡਾਈਸ ਨੇ ਆਈ. ਸੀ. ਸੀ. ਦੇ ਬਿਆਨ ’ਚ ਕਿਹਾ ਕਿ ਸਾਨੂੰ ਪ੍ਰਤੀਕਿਰਿਆ ਮਿਲੀ ਸੀ ਕਿ ਪਿਛਲੀ ਅੰਕ ਪ੍ਰਣਾਲੀ ਨੂੰ ਸੌਖਾ ਬਣਾਉਣ ਦੀ ਜ਼ਰੂਰਤ ਹੈ। ਇਸ ਕਾਰਨ ਅਸੀਂ ਇਹ ਬਦਲਾਅ ਕੀਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਰਡ ਦੇ ਸਨਮਾਨ ਅਤੇ ਨਸਲਵਾਦ ਦੇ ਵਿਰੋਧ 'ਚ ਪ੍ਰਦਰਸ਼ਨ
NEXT STORY