ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਪਿਛਲੇ ਕੁਝ ਸਮੇਂ ਤੋਂ ਭਾਰਤੀ ਕ੍ਰਿਕਟਰ ਕੇ. ਐੱਲ. ਰਾਹੁਲ ਨੂੰ ਡੇਟ ਕਰ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਦੋਵਾਂ ਵਿਚਾਲੇ ਸੀਰੀਅਸ ਰਿਲੇਸ਼ਨਸ਼ਿਪ ਚੱਲ ਰਿਹਾ ਹੈ। ਰਾਹੁਲ ਫਿਲਹਾਲ ਇਕ ਸੀਰੀਜ਼ ਲਈ ਇੰਗਲੈਂਡ ’ਚ ਹਨ ਤੇ ਉਨ੍ਹਾਂ ਨਾਲ ਆਥੀਆ ਸ਼ੈੱਟੀ ਵੀ ਉਥੇ ਮੌਜੂਦ ਹੈ।
ਇਕ ਸੂਤਰ ਮੁਤਾਬਕ ਰਾਹੁਲ ਨੇ ਪਿਛਲੇ ਮਹੀਨੇ ਇੰਗਲੈਂਡ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਰਵਾਨਾ ਹੋਣ ਤੋਂ ਪਹਿਲਾਂ ਆਥੀਆ ਨੂੰ ਆਪਣੀ ਗਰਲਫਰੈਂਡ ਦੱਸਿਆ ਸੀ। ਉਸ ਨੇ ਬੀ. ਸੀ. ਸੀ. ਆਈ. ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ।
ਸੂਤਰਾਂ ਮੁਤਾਬਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀਆਂ ਨੇ ਆਪਣੇ ਪਾਰਟਨਰ ਦਾ ਨਾਂ ਦੇਣਾ ਸੀ। ਇਸ ਦੌਰਾਨ ਕੇ. ਐੱਲ. ਰਾਹੁਲ ਨੇ ਆਥੀਆ ਨੂੰ ਆਪਣਾ ਪਾਰਟਨਰ ਦੱਸਿਆ ਤੇ ਫਿਰ ਦੋਵੇਂ ਇਕੱਠੇ ਇੰਗਲੈਂਡ ਲਈ ਰਵਾਨਾ ਹੋਏ।’
ਆਥੀਆ ਤੇ ਰਾਹੁਲ ਨੇ ਇੰਗਲੈਂਡ ਤੋਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਹਨ। ਹਾਲਾਂਕਿ ਉਨ੍ਹਾਂ ਨੇ ਅਧਿਕਾਰਕ ਤੌਰ ’ਤੇ ਇਕ-ਦੂਜੇ ਨੂੰ ਡੇਟ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਦੋਵੇਂ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਕ-ਦੂਜੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਆਥੀਆ ਨੇ ਰਾਹੁਲ ਨਾਲ ਕੁਝ ਸਟਾਈਲਿਸ਼ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜੋ ਕਾਫੀ ਵਾਇਰਲ ਹੋਈਆਂ ਸਨ।
ਬੀਤੇ ਐਤਵਾਰ ਨੂੰ ਕੇ. ਐੱਲ. ਰਾਹੁਲ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ, ਜਿਸ ’ਚ ਉਨ੍ਹਾਂ ਨਾਲ ਆਥੀਆ ਸ਼ੈੱਟੀ ਦਾ ਭਰਾ ਆਹਾਨ ਸ਼ੈੱਟੀ ਦਿਖਾਈ ਦੇ ਰਿਹਾ ਸੀ। ਇਹ ਤਸਵੀਰ ਖ਼ੁਦ ਕੇ. ਐੱਲ. ਰਾਹੁਲ ਨੇ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ ਤੇ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਓਲੰਪਿਕ 'ਚ ਹਿੱਸਾ ਲੈਣ ਲਈ ਟੋਕੀਓ ਪਹੁੰਚੀ ਭਾਰਤੀ ਕਿਸ਼ਤੀ ਚਾਲਕ ਟੀਮ, ਕਿਸ਼ਤੀ ਚਾਲਕ ਚੈਂਪੀਅਨਸ਼ਿਪ 25 ਜੁਲਾਈ ਤੋਂ
NEXT STORY