ਦੁਬਈ- ਏਸ਼ੀਆ ਦੇ ਬ੍ਰੈਡਮੈਨ ਕਹੇ ਜਾਣ ਵਾਲੇ ਸਾਬਕਾ ਪਕਿਸਤਾਨੀ ਦਿੱਗਜ ਬੱਲੇਬਾਜ਼ ਜ਼ਹੀਰ ਅੱਬਾਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) 'ਹਾਲ ਆਫ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਦਿੱਗਜ ਆਲਰਾਊਂਡਰ ਜੈਕ ਕੈਲਿਸ ਤੇ ਪੁਣੇ 'ਚ ਜੰਮੀ ਸਾਬਕਾ ਆਸਟਰੇਲੀਆ ਮਹਿਲਾ ਕਪਤਾਨ ਲਿਸਾ ਸਟਾਲੇਕਰ ਨੂੰ ਵੀ ਇਹ ਸਨਮਾਨ ਦਿੱਤਾ ਗਿਆ। ਆਈ. ਸੀ. ਸੀ. ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਆਈ. ਸੀ. ਸੀ. ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਵਰਚੁਅਲ ਸਮਾਰੋਹ ਦਾ ਆਯੋਜਨ ਕੀਤਾ। ਇਸ 'ਚ ਕੈਲਿਸ ਤੋਂ ਇਲਾਵਾ ਲੰਮੇ ਸਮੇਂ ਤੱਕ ਉਸਦਾ ਸਾਥੀ ਰਿਹਾ ਸ਼ਾਨ ਪੋਲਾਕ ਤੇ ਭਾਰਤੀ ਦਿੱਗਜ ਸੁਨੀਲ ਗਾਵਸਕਰ ਨੇ ਵੀ ਹਿੱਸਾ ਲਿਆ।
ਜੈਕ ਕੈਲਿਸ ਦਾ ਕਰੀਅਰ
ਕ੍ਰਿਕਟ 'ਚ ਸ਼ਾਨਦਾਰ ਆਲਰਾਊਂਡਰਾਂ 'ਚੋਂ ਇਕ ਕੈਲਿਸ ਨੇ ਦੱਖਣੀ ਅਫਰੀਕਾ ਵਲੋਂ 1995 ਤੋਂ ਲੈ ਕੇ 2014 ਤੱਕ 166 ਟੈਸਟ, 328 ਵਨ ਡੇ ਚੇ 25 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਹ 44 ਸਾਲਾ ਖਿਡਾਰੀ ਦੱਖਣੀ ਅਫਰੀਕਾ ਵਲੋਂ ਟੈਸਟ (13,289 ਦੌੜਾਂ) ਤੇ ਵਨ ਡੇ (11,579 ਦੌੜਾਂ) 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਦੇ ਰੂਪ 'ਚ ਟੈਸਟ ਵਿਚ 292 ਚੇ ਵਨ ਡੇ 'ਚ 273 ਵਿਕਟਾਂ ਹਾਸਲ ਕੀਤੀਆਂ ਹਨ।
ਅੱਬਾਸ ਇਸ ਲਈ ਕਹੇ ਜਾਂਦੇ ਹਨ ਏਸ਼ੀਆ ਦੇ ਬ੍ਰੈਡਮੈਨ
ਇਸ ਸਮਾਰੋਹ 'ਚ ਜਿਸ ਤੀਜੇ ਕ੍ਰਿਕਟਰ ਨੂੰ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ ਉਹ ਜ਼ਹੀਰ ਅੱਬਾਸ ਸੀ, ਜਿਸ ਨੂੰ ਏਸ਼ੀਆਈ ਬ੍ਰੈਡਮੈਨ ਕਿਹਾ ਜਾਂਦਾ ਹੈ। ਅੱਬਾਸ ਨੇ ਅੰਤਰਰਾਸ਼ਟਰੀ ਕਰੀਅਰ 'ਚ 78 ਟੈਸਟ ਮੈਚ ਖੇਡ ਕੇ 44.79 ਦੇ ਐਵਰੇਜ ਨਾਲ 5.62 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 12 ਸੈਂਕੜੇ ਤੇ 20 ਅਰਧ ਸੈਂਕੜੇ ਲਗਾਏ। ਇਸ ਤੋਂ ਇਲਾਵਾ 62 ਵਨ ਡੇ ਮੈਚਾਂ 'ਚ 47.62 ਦੀ ਐਵਰੇਜ ਨਾਲ 2572 ਦੌੜਾਂ ਬਣਾਈਆਂ, ਜਦਕਿ 7 ਸੈਂਕੜੇ ਤੇ 13 ਅਰਧ ਸੈਂਕੜੇ ਉਸਦੇ ਨਾਂ ਹਨ। ਫਸਟ ਕਲਾਸ ਕ੍ਰਿਕਟ ਦੀ ਗੱਲ ਕਰੀਏ ਤਾਂ ਉਸਦੇ ਨਾਂ 459 ਮੈਚਾਂ 'ਚ 108 ਸੈਂਕੜੇ ਤੇ 158 ਅਰਧ ਸੈਂਕੜੇ ਹਨ, ਜਿਸ 'ਚ 34843 ਦੌੜਾਂ ਦਰਜ ਹਨ।
ਅਰਜੁਨ ਐਵਾਰਡ ਨਾ ਮਿਲਣ 'ਤੇ ਨਾਰਾਜ਼ ਸਾਕਸ਼ੀ ਨੇ ਮੋਦੀ ਤੇ ਰਿਜਿਜੂ ਨੂੰ ਲਿਖਿਆ ਪੱਤਰ
NEXT STORY