ਨਵੀਂ ਦਿੱਲੀ - ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਤੇ ਖੇਡ ਦੇ ਸਰਵਉੱਚ ਐਵਾਰਡ ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਿਤ ਹੋ ਚੁੱਕੀ ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਅਰਜੁਨ ਐਵਾਰਡ ਨਾ ਮਿਲਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜਤਾਈ ਹੈ।
ਖੇਡ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਅਰਜੁਨ ਐਵਾਰਡ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿਚੋਂ ਮਹਿਲਾ ਪਹਿਲਵਾਨ ਸਾਕਸ਼ੀ ਤੇ ਵੇਟਲਿਫਟਰ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਦਾ ਨਾਂ ਹਟਾ ਦਿੱਤਾ ਗਿਆ ਸੀ। ਇਸ 'ਤੇ ਸਾਕਸ਼ੀ ਨੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ।
ਖੇਡ ਮੰਤਰਾਲਾ ਨੇ ਹਾਲਾਂਕਿ ਇਨ੍ਹਾਂ ਦੋਵਾਂ ਦੇ ਨਾਂ ਸ਼ਾਮਲ ਨਾ ਕਰਨ 'ਤੇ ਕਿਹਾ ਕਿ ਇਨ੍ਹਾਂ ਨੂੰ ਕ੍ਰਮਵਾਰ 2016 ਤੇ 2018 ਵਿਚ ਖੇਲ ਰਤਨ ਮਿਲ ਚੁੱਕਾ ਹੈ, ਇਸ ਲਈ ਇਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਨਹੀਂ ਕੀਤਾ ਜਾ ਰਿਹਾ ਹੈ।
27 ਸਾਲਾ ਸਾਕਸ਼ੀ ਨੇ ਪੱਤਰ ਵਿਚ ਲਿਖਿਆ ਹੈ ਕਿ ਹਰ ਐਥਲੀਟ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਨਾਂ ਦੇ ਅੱਗੇ ਵੱਧ ਤੋਂ ਵੱਧ ਤਮਗੇ ਹਾਸਲ ਕਰੇ। ਸਾਕਸ਼ੀ ਨੇ ਪ੍ਰਧਾਨ ਮੰਤਰੀ ਤੇ ਖੇਡ ਮੰਤਰੀ ਤੋਂ ਪੁੱਛਿਆ ਕਿ ਉਹ ਹੁਣ ਕਿਹੜਾ ਤਮਗਾ ਜਿੱਤੇ, ਜਿਸ ਨਾਲ ਉਸ ਨੂੰ ਅਰਜੁਨ ਐਵਾਰਡ ਦਿੱਤਾ ਜਾਵੇ ਤੇ ਕੀ ਉਸਦੇ ਕੁਸ਼ਤੀ ਕਰੀਅਰ ਵਿਚ ਉਸ ਨੂੰ ਕਦੇ ਵੀ ਇਸ ਐਵਾਰਡ ਨਾਲ ਨਹੀਂ ਨਵਾਜਿਆ ਜਾਵੇਗਾ।
ਕ੍ਰਾਓਲੀ ਦਾ ਦੋਹਰਾ ਸੈਂਕੜਾ, ਇੰਗਲੈਂਡ ਦਾ ਵੱਡਾ ਸਕੋਰ
NEXT STORY