ਸਪੋਰਟਸ ਡੈਸਕ— ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾ ਰਿਹਾ ਹੈ, ਉਵੇਂ ਇੰਗਲੈਂਡ ਤੇ ਵੇਲਸ 'ਚ ਖੇਡਿਆ ਜਾਣ ਵਾਲਾ ਆਈ. ਸੀ. ਸੀ ਵਿਸ਼ਵ ਕੱਪ ਕੋਲ ਆਉਂਦਾ ਜਾ ਰਿਹਾ ਹੈ। ਆਈ. ਪੀ. ਐੱਲ ਦੇ ਖਤਮ ਹੋਣ ਤੋਂ ਬਾਅਦ ਹੁਣ ਦੁਨਿਆਭਰ ਦੇ ਖੇਡ ਪ੍ਰੇਮੀ ਵਰਲਡ ਕੱਪ ਦੇ ਸ਼ੁਰੂ ਹੋਣ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਹੁਣ ਆਈ. ਸੀ. ਸੀ ਨੇ ਵਿਸ਼ਵ ਕੱਪ ਲਈ ਕ੍ਰਿਕਟ ਕਾਮੈਂਟੇਟਰ ਲਈ ਪੈਨਲ ਦੀ ਟੀਮ ਦਾ ਐਲਾਨ ਕਰ ਦਿੱਤਾ।
ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਈ. ਸੀ. ਸੀ ਨੇ ਆਪਣੀ ਕੁਮੈਂਟਰੀ ਪੈਨਲ ਦੀ ਟੀਮ ਦੇ ਨਾਂ ਦਾ ਐਲਾਨ ਕਰ ਦਿੱਤਾ। ਆਈ. ਸੀ. ਸੀ. ਨੇ ਨਾ ਸਿਰਫ ਕੁਮੈਂਟੇਟਰਸ ਦੀ ਸੂਚੀ ਜਾਰੀ ਕੀਤੀ, ਸਗੋਂ ਆਪਣੇ ਬਰਾਡਕਾਸਟਰ ਰਣਨੀਤੀ ਵੀ ਤਿਆਰ ਕਰ ਲਈਆਂ ਹਨ। ਉਥੇ ਹੀ ਕੁਮੈਂਟੇਟਰਸ ਦੀ ਸੁਚੀ 'ਚ ਆਈ. ਸੀ. ਸੀ ਨੇ ਭਾਰਤ ਤੋਂ ਪੂਰਵ ਕਪਤਾਨ ਸੌਰਵ ਗਾਂਗੁਲੀ, ਸੰਜੈ ਮਾਂਜਰੇਕਰ ਤੇ ਹਰਸ਼ਾ ਭੋਗਲੇ ਨੂੰ ਪੈਨਲ 'ਚ ਜਗ੍ਹਾ ਦਿੱਤੀ ਗਈ ਹੈ।
2019 ਵਨ-ਡੇ ਵਿਸ਼ਵ ਕੱਪ ਲਈ ਆਈ. ਸੀ. ਸੀ ਦੀ ਕੁਮੈਂਟਰੀ ਟੀਮ ਦੀ ਲਿਸਟ—
ਸ਼ਾਨ ਪਾਲਕ, ਮੇਲ ਜੋਂਸ, ਇਯਾਨ ਵਾਰਡ, ਇਯਾਨ ਸਮਿਥ, ਹਰਸ਼ਾ ਭੋਗਲੇ, ਕੁਮਾਰ ਸੰਗਕਾਰਾ, ਸਾਇਮਨ ਡੁਲ, ਈਯਾਨ ਬਿਸ਼ਪ, ਗਰਾਮ ਸਮਿਥ, ਮਾਈਕਲ ਕਲਾਰਕ, ਬਰੈਂਡਨ ਮੈਕੁਲਮ, ਮਾਇਕਲ ਹੋਲਡਿੰਗ, ਸੌਰਵ ਗਾਂਗੁਲੀ, ਪੋਮੀ ਮੰਗਵਾ, ਮਾਇਕਲ ਅਥਰਟਨ, ਮਾਰਕ ਨਿਕਲੋਸ, ਏਲਿਸਨ ਮਿਟਚੇਲ, ਈਸ਼ਾ ਟੋਆ, ਵਸਿਮ ਅਕਰਮ, ਮਾਇਕਲ ਸਲੈਟਰ, ਨਾਸਿਰ ਹੁਸੈਨ, ਰਮੀਜ਼ ਰਾਜਾ, ਅਥਰ ਅਲੀ ਖਾਨ ਤੇ ਸੰਜੇ ਮਾਂਜਰੇਕਰ।
ਕੋਹਲੀ ਦੀ ਵਜ੍ਹਾ ਨਾਲ ਸਫਲਤਾ ਮਿਲੀ : ਕੁਲਦੀਪ
NEXT STORY