ਦੁਬਈ– ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਆਸਟਰੇਲੀਆ ਦੀ ਮਹਿਲਾ ਟੀਮ ਦੀ ਵਿਕਟਕੀਪਰ-ਬੱਲੇਬਾਜ਼ ਐਲਿਸਾ ਹੀਲੀ ਨੂੰ ਅਪ੍ਰੈਲ ਮਹੀਨੇ ਦੇ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਲਈ ਆਈ. ਸੀ. ਸੀ. ਪਲੇਅਰ ਆਫ ਦਿ ਮੰਥ ਦਾ ਐਵਾਰਡ ਦਿੱਤਾ ਗਿਆ ਹੈ। ਬਾਬਰ ਨੇ ਦੱਖਣੀ ਅਫਰੀਕਾ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਸੀਰੀਜ਼ ਵਿਚ ਸਾਰੇ ਸਵਰੂਪਾਂ (ਵਨ ਡੇ, ਟੀ-20 ਤੇ ਟੈਸਟ) ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਉਹ ਪ੍ਰਸ਼ੰਸਕਾਂ ਤੇ ਆਈ. ਸੀ. ਸੀ. ਵੋਟਿੰਗ ਅਕੈਡਮੀ ਦੀ ਪਹਿਲੀ ਪਸੰਦ ਬਣਿਆ ਹੈ ਤੇ ਇਹ ਐਵਾਰਡ ਜਿੱਤਿਆ।
ਇਹ ਖ਼ਬਰ ਪੜ੍ਹੋ- ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)
ਉਥੇ ਹੀ, ਆਸਟਰੇਲੀਅਨ ਖਿਡਾਰਨ ਐਲਿਸੀ ਹੀਲੀ ਨੇ ਨਿਊਜ਼ੀਲੈਂਡ ਵਿਰੁੱਧ ਹਾਲ ਹੀ ਵਿਚ ਖਤਮ ਲੜੀ ਵਿਚ ਹਰ ਤਰ੍ਹਾਂ ਦੇ ਹਾਲਾਤ ਅਤੇ ਹਰ ਤਰ੍ਹਾਂ ਦੀ ਗੇਂਦਬਾਜ਼ੀ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਬਦੌਲਤ ਇਹ ਐਵਾਰਡ ਜਿੱਤਿਆ। ਜ਼ਿਕਰਯੋਗ ਹੈ ਕਿ ਹੀਲੀ ਦੀ ਕੰਸਿਸਟੈਂਟ ਬੱਲੇਬਾਜ਼ੀ ਆਸਟਰੇਲੀਆ ਦੀ ਸ਼ਾਨਦਾਰ ਖੇਡ ਵਿਚ ਇਕ ਵੱਡਾ ਕਾਰਨ ਰਹੀ ਹੈ।
ਹੀਲੀ ਨੇ ਇਸ ਦੌਰਾਨ ਨਿਊਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਤਿੰਨ ਵਨ ਡੇ ਮੈਚਾਂ 'ਚ 51.66 ਦੀ ਔਸਤ ਅਤੇ 98.72 ਦੀ ਸਟ੍ਰਾਈਕ ਰੇਟ ਨਾਲ 155 ਦੌੜਾਂ ਬਣਾਈਆਂ। ਉਸਦੇ ਇਸ ਪ੍ਰਦਰਸ਼ਨ ਨਾਲ ਆਸਟਰੇਲੀਆ ਲਗਾਤਾਰ ਸਭ ਤੋਂ ਜ਼ਿਆਦਾ ਵਨ ਡੇ ਮੈਚਾਂ ਨੂੰ ਜਿੱਤਣ ਦੇ ਆਪਣੇ ਰਿਕਾਰਡ ਨੂੰ 24 ਮੈਚਾਂ ਤੱਕ ਪਹੁੰਚਾਉਣ 'ਚ ਸਫਲ ਰਿਹਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਦੂਜੇ ਟੈਸਟ ’ਚ ਹਰਾਇਆ, 2-0 ਨਾਲ ਜਿੱਤੀ ਸੀਰੀਜ਼
NEXT STORY