ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਦੇਸ਼ ਦੇ ਇਕਲੌਤੇ ਕ੍ਰਿਕਟਰ ਹਨ, ਜੋ ਆਈ. ਸੀ. ਸੀ. ਇਕ ਰੋਜ਼ਾ ਖਿਡਾਰੀਆਂ ਦੀ ਰੈਂਕਿੰਗ 'ਚੋਂ ਚੋਟੀ ਦੇ 10 ਖਿਡਾਰੀਆਂ 'ਚ ਸ਼ਾਮਲ ਹਨ। ਉਨ੍ਹਾਂ ਨੇ ਬੱਲੇਬਾਜ਼ਾਂ ਦੀ ਸੂਚੀ 'ਚ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਵਿਅਕਤੀਗਤ ਰੈਂਕਿੰਗ ਲਈ ਸਖ਼ਤ ਮੁਕਾਬਲੇ ਤੋਂ ਪਹਿਲਾ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਮਹੱਤਵ ਦਾ ਪਤਾ ਚੱਲਦਾ ਹੈ ਕਿਉਂਕਿ ਇਸ 'ਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਖਿਡਾਰੀ ਇਸ 'ਚ ਸ਼ਾਮਲ ਹਨ ਅਤੇ ਚੋਟੀ ਦੇ ਖਿਡਾਰੀਆਂ 'ਚ ਬਹੁਤ ਜ਼ਿਆਦਾ ਅੰਤਰ ਨਹੀਂ ਹੈ। ਚੋਟੀ ਦੇ 3 ਬੱਲੇਬਾਜ਼ਾਂ ਦੱਖਣੀ ਅਫਰੀਕਾ ਦੇ ਏ. ਬੀ. ਡਿਵਿਲੀਅਰਸ 874 ਰੇਟਿੰਗ ਅੰਕ ਆਸਟਰੇਲੀਆ ਦੇ ਡੇਵਿਡ ਵਾਰਨਰ 871 ਅੰਕ ਅਤੇ ਕੋਹਲੀ 852 ਅੰਕ 'ਚ ਕੇਵਲ 22 ਅੰਕ ਦਾ ਅੰਤਰ ਹੈ।
ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 20 'ਚ ਰੋਹਿਤ ਸ਼ਰਮਾ 12ਵੇਂ, ਮਹਿੰਦਰ ਸਿੰਘ ਧੋਨੀ 13ਵੇਂ ਅਤੇ ਸ਼ਿਖਰ ਧਵਨ 15ਵੇਂ ਸਥਾਨ 'ਤੇ ਸ਼ਾਮਲ ਹਨ। ਧਵਨ ਦੋ ਸਥਾਨ ਹੇਠਾ ਖਿਸਕ ਗਿਆ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਹਾਲਾਂਕਿ ਕੋਈ ਭਾਰਤੀ ਗੇਂਦਬਾਜ਼ ਚੋਟੀ 10 'ਚ ਸ਼ਾਮਲ ਨਹੀਂ ਹੈ। ਇਸ ਸੂਚੀ 'ਚ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਦਾ ਚੋਟੀ 'ਤੇ ਕਾਬਜ ਹਨ। ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨਿਊਜ਼ੀਲੈਂਡ ਦੇ ਮੈਟ ਹੇਨਰੀ ਦੇ ਨਾਲ ਸਾਂਝੇ ਤੌਰ 'ਤੇ 11ਵੇਂ ਜਦਕਿ ਅਮਿਤ ਮਿਸ਼ਰਾ 13ਵੇਂ ਸਥਾਨ 'ਤੇ ਹਨ। ਇਹ ਦੋਵੇਂ ਹੀ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ 'ਚ ਸ਼ਾਮਲ ਨਹੀਂ ਹਨ। ਰਵਿਚੰਦਰਨ ਅਸ਼ਵਿਨ ਸਾਂਝੇ 18ਵੇਂ ਸਥਾਨ 'ਤੇ ਹਨ। ਚੋਟੀ ਦੇ 3 ਗੇਂਦਬਾਜ਼ ਰਵਾਦਾ 724 ਅੰਕ ਇਮਰਾਨ ਤਾਹਿਰ 722 ਅਤੇ ਮਿਸ਼ੇਲ ਸਟਾਰਕ 701 'ਚ ਕੇਵਲ 23 ਅੰਕਾਂ ਦਾ ਅੰਤਰ ਹੈ। ਭਾਰਤ ਦੱਖਣੀ ਅਫਰੀਕਾ ਅਤੇ ਇੰਗਲੈਂਡ ਦੇ 4 ਬੱਲੇਬਾਜ਼ ਜਦਕਿ ਨਿਊਜ਼ੀਲੈਂਡ ਦੇ 3, ਆਸਟਰੇਲੀਆ ਅਤੇ ਪਾਕਿਸਤਾਨ ਦੇ 2-2 ਬੱਲੇਬਾਜ਼ ਚੋਟੀ 20 'ਚ ਸ਼ਾਮਲ ਹਨ। ਇਸ ਤਰ੍ਹਾਂ ਨਾਲ ਗੇਂਦਬਾਜ਼ੀ 'ਚ ਬੰਗਲਾਦੇਸ਼ ਅਤੇ ਇੰਗਲੈਂਡ ਦੇ 3-3 ਜਦਕਿ ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ 2-2 ਗੇਂਦਬਾਜ਼ ਚੋਟੀ 20 'ਚ ਸ਼ਾਮਲ ਹਨ।
ਚੈਂਪੀਅਨਸ ਟਰਾਫੀ : ਪਾਕਿਸਤਾਨ ਲਈ ਬੇਹੱਦ ਮਹੱਤਵਪੂਰਨ ਖਿਡਾਰੀ ਸਾਬਤ ਹੋ ਸਕਦੇ ਹਨ ਫਹੀਮ
NEXT STORY