ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ 12 ਜੂਨ ਤੋਂ ਇੰਗਲੈਂਡ ’ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਅਭਿਆਸ ਮੈਚਾਂ ਦੀ ਮੇਜ਼ਬਾਨੀ ਲਈ 3 ਥਾਵਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ’ਚ ਕਾਡਰਿਫ ਦੇ ਸੋਫੀਆ ਗਾਰਡਨਜ਼ ਅਤੇ ਡਰਬੀ ਕਾਉਂਟੀ ਮੈਦਾਨ ਵੀ ਸ਼ਾਮਿਲ ਹਨ। ਤੀਸਰਾ ਸਥਾਨ ਲਾਫਬੋਰੋ ਯੂਨੀਵਰਸਿਟੀ ਹੈ, ਜੋ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨੈਸ਼ਨਲ ਕ੍ਰਿਕਟ ਪਰਫਾਰਮੈਂਸ ਸੈਂਟਰ ਦਾ ਮੁੱਖ ਦਫਤਰ ਹੈ।
ਆਈ. ਸੀ. ਸੀ. ਨੇ ਵੀਰਵਾਰ ਇਕ ਬਿਆਨ ’ਚ ਕਿਹਾ ਕਿ ਅਭਿਆਸ ਮੈਚਾਂ ਦਾ ਪ੍ਰੋਗਰਾਮ ਉਚਿਤ ਸਮੇਂ ’ਤੇ ਐਲਾਨ ਕੀਤਾ ਜਾਵੇਗਾ। ਇਨ੍ਹਾਂ ਤਿੰਨਾਂ ਥਾਵਾਂ ਦਾ ਕ੍ਰਿਕਟ ਇਤਿਹਾਸ ਵਿਸ਼ਾਲ ਰਿਹਾ ਹੈ। ਇਨ੍ਹਾਂ ਨੇ ਮਹਿਲਾ ਕ੍ਰਿਕਟ ਨੂੰ ਸੰਸਾਰਿਕ ਮੰਚ ’ਤੇ ਅੱਗੇ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਥਾਨਕ ਪ੍ਰਸ਼ੰਸਕਾਂ ਨੂੰ ਏਲੀਟ ਮਹਿਲਾ ਕ੍ਰਿਕਟ ਦਿਖਾਉਣ ’ਚ ਪ੍ਰਮੁੱਖ ਭੂਮਿਕਾ ਨਿਭਾਉਣਗੇ।
FIFA ਰੈਂਕਿੰਗ ’ਚ ਭਾਰਤ 133ਵੇਂ ਸਥਾਨ ’ਤੇ
NEXT STORY