ਦੁਬਈ (ਭਾਸ਼ਾ) : ਨਿਊਜ਼ੀਲੈਂਡ ਨੇ ਪਾਕਿਸਤਾਨ ਖ਼ਿਲਾਫ਼ ਬੁੱਧਵਾਰ ਨੂੰ ¬ਕ੍ਰਾਈਸਟਚਰਚ ਵਿਚ ਦੂਜਾ ਟੈਸਟ ਮੈਚ ਪਾਰੀ ਅਤੇ 176 ਦੌੜਾਂ ਨਾਲ ਜਿੱਤ ਕੇ ਪਹਿਲੀ ਵਾਰ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਕਪਤਾਨ ਕੇਨ ਵਿਲੀਅਮਸਨ ਦੇ ਦੋਹੜੇ ਸੈਂਕੜੇ ਦੀ ਮਦਦ ਨਾਲ ਸੀਰੀਜ਼ ਵਿਚ ਆਸਾਨ ਜਿੱਤ ਦਰਜ ਕਰਨ ਨਾਲ ਨਿਊਜ਼ੀਲੈਂਡ ਰੈਂਕਿੰਗ ਵਿਚ ਸਿਖ਼ਰ ’ਤੇ ਪਹੁੰਚ ਗਿਆ। ਨਿਊਜ਼ੀਲੈਂਡ ਪਿਛਲੇ 10 ਸਾਲਾਂ ਵਿਚ ਟੈਸਟ ਕ੍ਰਿਕਟ ਵਿਚ ਨੰਬਰ ਇਕ ਰੈਂਕਿੰਗ ’ਤੇ ਪਹੁੰਚਣ ਵਾਲੀ 6ਵੀਂ ਟੀਮ ਹੈ।
ਇਹ ਵੀ ਪੜ੍ਹੋ : IND vs AUS: ਟੈਸਟ ਮੈਚ 'ਤੇ ਕੋਰੋਨਾ ਦਾ ਸਾਇਆ, ਖੇਡ ਮੈਦਾਨ ’ਚ ਬੈਠਾ ਇਕ ਦਰਸ਼ਕ ਨਿਕਲਿਆ ਕੋਰੋਨਾ ਪਾਜ਼ੇਟਿਵ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਟਵੀਟ ਕੀਤਾ, ‘ਦੂਜੇ ਟੈਸਟ ਮੈਚ ਵਿਚ ਵੱਡੀ ਜਿੱਤ ਨਾਲ ਨਿਊਜ਼ੀਲੈਂਡ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ ਨੰਬਰ ਇਕ ’ਤੇ ਪਹੁੰਚ ਗਿਆ।’ ਨਿਊਜ਼ੀਲੈਂਡ ਨੰਬਰ ਇਕ ਬਣਨ ਵਾਲੀ ਕੁੱਲ 7ਵੀਂ ਟੀਮ ਹੈ। ਉਸ ਦੀ ਟੀਮ ਪਿਛਲੇ 2 ਸਾਲਾਂ ਤੋਂ ਸਿਖ਼ਰ ’ਤੇ ਕਾਬਿਜ ਹੋਣ ਦੇ ਕਰੀਬ ਪਹੁੰਚੀ ਸੀ ਪਰ ਦੂਜੇ ਸਥਾਨ ਤੋਂ ਅੱਗੇ ਨਹੀਂ ਵੱਧ ਸਕੀ ਸੀ। ਨਿਊਜ਼ੀਲੈਂਡ ਦੇ ਹੁਣ 118 ਅੰਕ ਹੋ ਗਏ ਹਨ। ਉਹ ਆਸਟਰੇਲੀਆ ਤੋਂ 2 ਅਤੇ ਤੀਜੇ ਸਥਾਨ ’ਤੇ ਕਾਬਿਜ ਭਾਰਤ ਤੋਂ 4 ਅੰਗ ਅੱਗੇ ਹੈ। ਇੰਗਲੈਂਡ (106) ਅਤੇ ਦੱਖਣੀ ਅਫਰੀਕਾ (96) ਸਿਖ਼ਰ 5 ਵਿਚ ਸ਼ਾਮਲ ਹੋਰ ਟੀਮਾਂ ਹਨ।
ਇਹ ਵੀ ਪੜ੍ਹੋ : ਚਿੰਤਾਜਨਕ: ਬ੍ਰਿਟੇਨ ਸਮੇਤ 41 ਦੇਸ਼ਾਂ ’ਚ ਪਾਇਆ ਗਿਆ ਕੋਰੋਨਾ ਦਾ ਨਵਾਂ ਰੂਪ : WHO
ਵਿਲੀਅਮਸਨ ਨੇ ਬੱਲੇਬਾਜ਼ੀ ਰੈਂਕਿੰਗ ਵਿਚ ਆਪਣਾ ਸਿਖ਼ਰ ਸਥਾਨ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੂੰ ਪਿੱਛੇ ਛੱਡ ਕੇ ਨੰਬਰ ਇਕ ਸਥਾਨ ਹਾਸਲ ਕੀਤਾ ਸੀ। ਨਿਊਜ਼ੀਲੈਂਡ ਦੀ ਟੀਮ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਵਿਚ ਵੀ ਸਿਖ਼ਰ 2 ਸਥਾਨਾਂ ’ਤੇ ਪਹੁੰਚਣ ਦੇ ਕਰੀਬ ਹੈ। ਉਹ 70 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਪਰ ਉਸ ਨੇ ਆਸਟਰੇਲੀਆ (76.7) ਅਤੇ ਭਾਰਤ (72.2) ਤੋਂ ਅੰਤਰ ਘੱਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਬਰਾਂਡ ਅੰਬੈਸਡਰ ਰਹਿਣਗੇ ਜਾਂ ਨਹੀਂ, ਅਡਾਨੀ ਦੀ ਕੰਪਨੀ ਨੇ ਕੀਤਾ ਖ਼ੁਲਾਸਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs AUS: ਟੈਸਟ ਮੈਚ 'ਤੇ ਕੋਰੋਨਾ ਦਾ ਸਾਇਆ, ਖੇਡ ਮੈਦਾਨ ’ਚ ਬੈਠਾ ਇਕ ਦਰਸ਼ਕ ਨਿਕਲਿਆ ਕੋਰੋਨਾ ਪਾਜ਼ੇਟਿਵ
NEXT STORY