ਦੁਬਈ, (ਬਿਊਰੋ)— ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਟੈਸਟ ਮਾਹਰ ਚੇਤੇਸ਼ਵਰ ਪੁਜਾਰਾ ਆਈ.ਸੀ.ਸੀ. ਦੀ ਖਿਡਾਰੀਆਂ ਦੀ ਅੱਜ ਜਾਰੀ ਨਵੀਂ ਰੈਂਕਿੰਗ 'ਚ ਦੂਜੇ ਅਤੇ ਸਤਵੇਂ ਸਥਾਨ 'ਤੇ ਬਰਕਰਾਰ ਹਨ। ਕੋਹਲੀ ਦੇ 912 ਅੰਕ ਹਨ ਅਤੇ ਉਹ ਚੋਟੀ 'ਤੇ ਚਲ ਰਹੇ ਆਸਟਰੇਲੀਆ ਦੇ ਸਟੀਵ ਤੋਂ 17 ਅੰਕ ਪਿੱਛੇ ਹਨ। ਪੁਜਾਰਾ ਦੇ 810 ਅੰਕ ਹਨ।
ਗੇਂਦਬਾਜ਼ੀ ਰੈਂਕਿੰਗ 'ਚ ਭਾਰਤ ਦੇ ਟੈਸਟ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਇਕ ਸਥਾਨ ਦਾ ਨੁਕਸਾਨ ਝੱਲਣਾ ਪਿਆ ਹੈ ਅਤੇ ਉਹ 803 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ। ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੁਚੀ 'ਚ ਦੂਜੇ ਸਥਾਨ 'ਤੇ ਬਰਕਰਾਰ ਹਨ। ਦੱਖਣੀ ਅਫਰੀਕਾ ਦੇ ਐਡਮ ਮਾਰਕਰਮ ਨੇ ਹਾਲਾਂਕਿ ਟੈਸਟ ਕ੍ਰਿਕਟ 'ਚ ਆਪਣੇ ਪਹਿਲੇ ਹੀ ਸਾਲ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੱਲੇਬਾਜ਼ੀ ਰੈਂਕਿੰਗ 'ਚ ਨੌਵਾਂ ਸਥਾਨ ਹਾਸਲ ਕਰ ਲਿਆ ਹੈ। ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਕ੍ਰਾਈਸਟਚਰਚ 'ਚ ਡਰਾਅ ਹੋਏ ਦੂਜੇ ਟੈਸਟ ਦੇ ਬਾਅਦ ਇਹ ਰੈਂਕਿੰਗ ਜਾਰੀ ਕੀਤੀ ਗਈ ਹੈ। ਜੋਨਾਨਿਸਬਰਗ 'ਚ ਚੌਥੇ ਅਤੇ ਅੰਤਿਮ ਟੈਸਟ 'ਚ ਆਸਟਰੇਲੀਆ 'ਤੇ ਦੱਖਣੀ ਅਫਰੀਕਾ ਦੀ 492 ਦੌੜਾਂ ਦੀ ਜਿੱਤ ਦੇ ਦੌਰਾਨ ਮਾਰਕਰਮ ਨੇ 152 ਅਤੇ 37 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਨਾਲ ਉਹ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਪਹਿਲੀ ਵਾਰ ਚੋਟੀ ਦੇ 10 'ਚ ਜਗ੍ਹਾ ਬਣਾਈ ਹੈ। ਦੱਖਣੀ ਅਫਰੀਕਾ ਨੇ ਇਹ ਲੜੀ 3-1 ਨਾਲ ਜਿੱਤੀ ਹੈ।
ਮਾਰਕਰਮ ਦੇ ਸਲਾਮੀ ਜੋੜੀਦਾਰ ਡੀਨ ਐਲਗਰ ਨੇ ਵੀ ਦੂਜੇ ਪਾਰੀ 'ਚ 81 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਵੀ ਰੈਂਕਿੰਗ 'ਚ ਫਾਇਦਾ ਹੋਇਆ ਹੈ। ਦੱਖਣੀ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਪੰਜ ਸਥਾਨ ਦੇ ਫਾਇਦੇ ਨੇ ਨਾਲ 17ਵੇਂ ਜਦਕਿ ਤੇਂਬਾ ਬਾਵੁਮਾ 12 ਸਥਾਨ ਦੇ ਫਾਇਦੇ ਦੇ ਨਾਲ 39ਵੇਂ ਸਥਾਨ 'ਤੇ ਹਨ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਅੱਠ ਸਥਾਨ ਦੇ ਫਾਇਦੇ ਨਾਲ 53ਵੀਂ ਪਾਏਦਾਨ 'ਤੇ ਹਨ। ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਤੀਜੇ ਨੰਬਰ 'ਤੇ ਹਨ।
ਗੇਂਦਬਾਜ਼ੀ ਰੈਂਕਿੰਗ 'ਚ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਕਾਫੀ ਫਾਇਦਾ ਹੋਇਆ ਹੈ। ਮੈਚ 'ਚ 51 ਦੌੜਾਂ ਦੇ ਕੇ 9 ਵਿਕਟਾਂ ਝਟਕਾਉਣ ਵਾਲੇ ਵਰਨਨ ਫਿਲੈਂਡਰ 6 ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਕਾਗੀਸੋ ਰਬਾਡਾ ਤਿੰਨ ਰੈਂਕਿੰਗ ਹੋਰ ਜੋੜ ਕੇ 902 ਅੰਕਾਂ ਦੇ ਨਾਲ ਚੋਟੀ 'ਤੇ ਪਹੁੰਚੇ ਹੋਏ ਹਨ। ਮੋਰਨੇ ਮੋਰਕਲ ਆਪਣੇ ਕਰੀਅਰ 'ਚ ਪਹਿਲੀ ਵਾਰ 800 ਅੰਕ ਦੇ ਅੰਕੜੇ ਨੂੰ ਛੂਹਣ ਦੇ ਬਾਅਦ ਆਸਟਰੇਲੀਆ ਦੇ ਪੈਟ ਕਮਿੰਸ ਦੇ ਨਾਲ ਸੰਯੁਕਤ ਛੇਵੇਂ ਸਥਾਨ 'ਤੇ ਹਨ। ਜੋਹਾਨਸਬਰਗ 'ਚ 9 ਵਿਕਟਾਂ ਝਟਕਾਉਣ ਵਾਲੇ ਕਮਿੰਸ ਨੇ 18 ਅੰਕਾਂ ਦੀ ਛਲਾਂਗ ਲਗਾਈ ਹੈ। ਇੰਗਲੈਂਡ ਦੇ ਖਿਲਾਫ ਮੈਨ ਆਫ ਦਿ ਮੈਚ ਬਣੇ ਨਿਊਜ਼ੀਲੈਂਡ ਦੇ ਟਿਮ ਸਾਊਥੀ ਤਿੰਨ ਸਥਾਨ ਦੇ ਫਾਇਦੇ ਨਾਲ 13ਵੇਂ ਸਥਾਨ 'ਤੇ ਹਨ। ਸਟੁਅਰਟ ਬ੍ਰਾਡ ਪੰਜ ਸਥਾਨ ਅੱਗੇ ਵਧ ਕੇ 12ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਵਿਚਾਲੇ ਨਿਊਜ਼ੀਲੈਂਡ ਆਸਟਰੇਲੀਆ ਨੂੰ ਪਛਾੜ ਕੇ ਆਈ.ਸੀ.ਸੀ. ਟੀਮ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
VIDEO : ਤੁਸੀਂ ਵੀ ਨਹੀਂ ਦੇਖਿਆ ਹੋਵੇਗਾ ਰੋਨਾਲਡੋ ਦਾ ਅਜਿਹਾ ਗੋਲ, ਕੋਚ ਵੀ ਹੈਰਾਨ
NEXT STORY