ਦੁਬਈ- ਇੰਗਲੈਂਡ ਵਿਰੁੱਧ ਮੌਜੂਦਾ ਟੈਸਟ ਸੀਰੀਜ਼ ਦੇ ਪਹਿਲੇ ਅਤੇ ਆਪਣੇ ਡੈਬਿਊ ਟੈਸਟ 'ਚ ਦੋਹਰਾ ਸੈਂਕੜਾ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਓਪਨਰ ਡੇਵੋਨ ਕਾਨਵੇ ਨੂੰ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਸਿੱਧੇ 77ਵਾਂ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 447 ਰੇਟਿੰਗ ਅੰਕ ਮਿਲੇ ਹਨ ਜੋ ਨਿਊਜ਼ੀਲੈਂਡ ਦੇ ਕਿਸੇ ਵੀ ਬੱਲੇਬਾਜ਼ ਦੇ ਲਈ ਡੈਬਿਊ ਟੈਸਟ ਵਿਚ ਸਭ ਤੋਂ ਜ਼ਿਆਦਾ ਹਨ ਅਤੇ ਦੁਨੀਆ ਭਰ 'ਚ ਤੀਜੇ ਸਭ ਤੋਂ ਜ਼ਿਆਦਾ ਅੰਕ ਹਨ।
ਇੰਗਲੈਂਡ ਵਿਰੁੱਧ ਲਾਰਡਸ 'ਚ ਡਰਾਅ ਦੇ ਨਾਲ ਖਤਮ ਹੋਏ ਪਹਿਲੇ ਟੈਸਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ 29 ਸਾਲਾ ਕਾਨਵੇ ਡੈਬਿਊ ਟੈਸਟ 'ਚ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਪ੍ਰਾਪਤ ਕਰਨ ਵਾਲੇ ਤੀਜੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਆਰਈ ਫੋਸਟਰ ਨੇ ਆਸਟਰੇਲੀਆ ਵਿਰੁੱਧ 1903 'ਚ ਡੈਬਿਊ ਟੈਸਟ ਵਿਚ 449, ਜਦਕਿ ਵੈਸਟ ਇੰਡੀਜ਼ ਦੇ ਕਾਈਲ ਮੇਅਰਸ ਨੇ ਇਸ ਸਾਲ ਫਰਵਰੀ ਵਿਚ ਬੰਗਲਾਦੇਸ਼ ਵਿਰੁੱਧ ਟੈਸਟ ਡੈਬਿਊ ਕਰਦੇ ਹੋਏ 448 ਅੰਕ ਪ੍ਰਾਪਤ ਕੀਤੇ ਸਨ।
ਗੇਂਦਬਾਜ਼ੀ ਰੈਂਕਿੰਗ ਦੀ ਗੱਲ ਕਰੀਏ ਤਾਂ ਇੰਗਲੈਂਡ ਵਿਰੁੱਧ ਪਹਿਲੇ ਟੈਸਟ 'ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਨਿਊਜ਼ੀਲੈਂਡ ਦੇ ਅਨੁਭਵੀ ਗੇਂਦਬਾਜ਼ ਟਿਮ ਸਾਊਦੀ ਨੂੰ ਵੱਡਾ ਫਾਇਦਾ ਹੋਇਆ ਹੈ। ਪਹਿਲੇ ਟੈਸਟ ਵਿਚ 6 ਵਿਕਟ ਹਾਸਲ ਕਰਨ 'ਤੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਤੀਜੇ ਸਥਾਨ 'ਤੇ ਪਹੁੰਚ ਗਏ ਹਨ।
ਆਲਰਾਊਂਡਰ ਰੈਂਕਿੰਗ 'ਚ ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਬੇਨ ਸਟੋਕਸ ਨੂੰ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਹੈ। ਜਡੇਜਾ ਦੇ 386 ਅੰਕ ਹਨ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਬਰਕਰਾਰ ਹੈ ਜਦਕਿ ਭਾਰਤੀ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਚੌਥੇ ਸਥਾਨ 'ਤੇ ਬਰਕਰਾਰ ਹਨ। ਉਸਦੇ 353 ਅੰਕ ਹਨ।
ਨਿਊਜ਼ੀਲੈਂਡ ਦੇ ਵਿਰੁੱਧ ਮੌਜੂਦਾ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਸੈਂਕੜੇ ਵਾਲੀ ਪਾਰੀ ਖੇਡਣ ਤੋਂ ਬਾਅਦ ਇੰਗਲੈਂਡ ਦੇ ਰੋਰੀ ਬਨਰਸ ਨੂੰ ਬੱਲੇਬਾਜ਼ੀ ਰੈਂਕਿੰਗ ਵਿਚ 21 ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਹ 22ਵੇਂ ਨੰਬਰ 'ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਹੀ ਓਲੀ ਪੋਪ ਅਤੇ ਡੋਮ ਸਿਬਲੀ ਕ੍ਰਮਵਾਰ- 52ਵੇਂ ਅਤੇ 55ਵੇਂ ਸਥਾਨ 'ਤੇ ਪਹੁੰਚ ਗਏ ਹਨ। ਮਾਰਕ ਵੁੱਡ ਨੂੰ ਵੀ ਗੇਂਦਬਾਜ਼ੀ ਰੈਂਕਿੰਗ 'ਚ ਫਾਇਦਾ ਹੋਇਆ ਹੈ ਅਤੇ ਉਹ 42ਵੇਂ ਸਥਾਨ 'ਤੇ ਪਹੁੰਚ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਹਿਤ ਨੂੰ ਟੈਸਟ ਕ੍ਰਿਕਟ ’ਚ ਖੁਦ ਨੂੰ ਕਰਨਾ ਪਵੇਗਾ ਸਾਬਤ : ਰਮੀਜ਼ ਰਾਜਾ
NEXT STORY