ਸਪੋਰਟਸ ਡੈਸਕ— ਆਈ ਸੀ ਸੀ ਵਰਲਡ ਕੱਪ ਦੇ 17ਵੇਂ ਮੈਚ 'ਚ ਆਸਟਰੇਲੀਆ ਤੇ ਪਾਕਿਸਤਾਨ ਦਾ ਮੁਕਾਬਲਾ ਹੋਣ ਵਾਲਾ ਹੈ। ਮੈਚ ਟਾਂਟਨ ਦੇ ਮੈਦਾਨ 'ਤੇ ਹੋਵੇਗਾ। ਜਿੱਥੇ ਪਾਕਿਸਤਾਨ ਦੀ ਟੀਮ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਜਿੱਤ ਦੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਉਥੇ ਹੀ ਆਸਟਰੇਲੀਆਈ ਟੀਮ ਭਾਰਤ ਦੇ ਖਿਲਾਫ ਹਾਰ ਤੋਂ ਬਾਅਦ ਜਿੱਤ ਦੀ ਪਟਰੀ 'ਤੇ ਆਉਣ ਦੀ ਕੋਸ਼ਿਸ਼ ਕਰੇਗੀ।ਪਾਕਿਸਤਾਨ ਦੀ ਟੀਮ ਹਾਲਾਂਕਿ ਆਸਟਰੇਲੀਆ ਦੇ ਖਿਲਾਫ 14 ਮੁਕਾਬਲਿਆਂ 'ਚ ਸਿਰਫ ਇਕ 'ਚ ਹੀ ਜਿੱਤ ਦਰਜ ਕਰ ਸਕੀ ਹੈ। ਹਾਲ ਹੀ 'ਚ ਪਾਕਿਸਤਾਨ ਨੇ ਆਸਟਰੇਲੀਆ ਦੇ ਖਿਲਾਫ 0-5 ਵਨ-ਡੇ ਸੀਰੀਜ਼ ਗੁਆਈ ਸੀ। ਆਸਟਰੇਲੀਆ ਵਲੋਂ ਟੂਰਾਨਾਮੈਂਟ 'ਚ ਦੋ ਅਰਧ ਸੈਂਕੜੇ ਲਗਾਉਣ ਵਾਲੇ ਡੇਵਿਡ ਵਾਰਨਰ ਤੋਂ ਇਕ ਵਾਰ ਫਿਰ ਤੋਂ ਤੂਫਾਨੀ ਪਾਰੀ ਦੀ ਉਮੀਦ ਹੈ।
ਵਰਲਡ ਰੈਂਕਿੰਗ 'ਚ ਕੋਣ ਕਿਨੇਂ ਨੰਬਰ 'ਤੇ
ਆਈ ਸੀ. ਸੀ. ਵਨ ਡੇ ਰੈਂਕਿੰਗ 'ਚ ਪਾਕਿਸਤਾਨ ਟੀਮ ਛੇਵੇਂ ਨੰਬਰ 'ਤੇ ਹੈ। ਉਥੇ ਹੀ ਆਸਟਰੇਲੀਆ ਪੰਜਵੇ ਨੰਬਰ 'ਤੇ ਹੈ। ਹਾਲਾਂਕਿ ਦੋਨੋਂ ਟੀਮਾਂ ਦੇ ਹਲਾਤਾਂ ਨੂੰ ਵੇਖਦੇ ਹੋਏ ਇਨ੍ਹਾਂ ਦੇ ਦੋਨਾਂ ਟੀਮਾਂ ਵਿਚਾਲੇ ਦੇ ਮੈਚ ਕਾਫੀ ਰੋਚਕ ਹੁੰਦੇ ਹਨ।
ਵਰਲਡ ਕੱਪ 'ਚ ਕਿਸ ਦਾ ਹੈ ਚੰਗਾ ਪ੍ਰਦਰਸ਼ਨ
ਪਾਕਿਸਤਾਨ ਨੇ ਹੁਣ ਤੱਕ ਕੁੱਲ 73 ਵਰਲਡ ਕੱਪ ਮੈਚ ਖੇਡੇ ਹਨ ਜਿਨ੍ਹਾਂ ਚੋਂ 41 ਮੈਚਾਂ ਚੋਂ ਜਿੱਤ ਤੇ 30 ਮੈਚਾਂ ਚੋਂ ਹਾਰ ਦੋ ਬੇਨਤੀਜੇ ਰਹੇ ਹਨ। ਉਥੇ ਹੀ ਆਸਟਰੇਲੀਆ ਟੀਮ ਨੇ 87 ਮੈਚ ਖੇਡੇ ਹਨ ਜਿਨ੍ਹਾਂ ਚੋਂ 64 'ਚੋ ਜਿੱਤ ਤੇ 21 ਮੈਚ ਹਾਰ ਗਏ। ਇਨ੍ਹਾਂ ਚੋਂ 1-1 ਮੈਚ ਟਾਈ 'ਤੇ ਬੇਨਤੀਜੇ ਰਿਹਾ ਹੈ। ਵਰਲਡ ਕੱਪ 'ਚ ਚਾਰ ਵਾਰ ਪਾਕਿ ਤੋਂ ਹਾਰੇ ਕੰਗਾਰੂ
ਵਰਲਡ ਕੱਪ ਇਤਿਹਾਸ 'ਚ ਪਾਕਿਸਤਾਨ ਬਨਾਮ ਆਸਟਰੇਲੀਆ ਵਿਚਾਲੇ ਕੁੱਲ 9 ਮੈਚ ਖੇਡੇ ਗਏ ਹਨ। ਇਨ੍ਹਾਂ ਚੋਂ ਪੰਜ ਆਸਟਰੇਲੀਆ ਨੇ ਤੇ ਚਾਰ ਮੈਚ ਪਾਕਿਸਤਾਨ ਦੇ ਖਾਤੇ 'ਚ ਆਏ ਹਨ।
ਅਮਰੀਕਾ ਨੇ ਥਾਈਲੈਂਡ ਨੂੰ 13-0 ਨਾਲ ਦਿੱਤੀ ਕਰਾਰੀ ਹਾਰ
NEXT STORY