ਸਿਡਨੀ : ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਕੋਵਿਡ-19 ਕਾਰਨ ਟੀ-20 ਵਿਸ਼ਵ ਕੱਪ ਮੁਲਤਵੀ ਹੁੰਦਾ ਹੈ ਤਾਂ ਅਕਤੂਬਰ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਕਰਨਾ ਸਹੀ ਹਹੇਗਾ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਵਿਸ਼ਵ ਪੱਧਰੀ ਸਿਹਤ ਸਮੱਸਿਆ ਕਾਰਨ ਮੁਲਤਵੀ ਕੀਤੇ ਗਏ ਆਈ. ਪੀ. ਐੱਲ. ਨੂੰ ਅਕਤੂਬਰ-ਨਵੰਬਰ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ।
ਕਮਿੰਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਇਸ ਨਾਲ ਜਗ੍ਹਾ ਬਣਦੀ ਹੈ ਤਾਂ ਆਈ. ਪੀ. ਐੱਲ. ਨੂੰ ਇਸ ਵਿਚ ਫਿੱਟ ਕਰਨਾ ਚੰਗਾ ਰਹੇਗਾ। ਦੁਨੀਆ ਭਰ ਵਿਚ ਲੱਖਾਂ ਲੋਕ ਉਸ ਟੂਰਨਾਮੈਂਟ ਨੂੰ ਦੇਖਦੇ ਹਨ। ਕ੍ਰਿਕਟ ਦੇ ਲੰਬੇ ਸਮੇਂ ਤਕ ਨਹੀਂ ਖੇਡੇ ਨਹੀਂ ਖੇਡੇ ਜਾਣ ਤੋਂ ਬਾਅਦ ਸੰਭਾਵਨਾ ਹੈ ਕਿ ਦਰਸ਼ਕਾਂ ਦੀ ਗਿਣਤੀ ਹੋਰ ਜ਼ਿਆਦਾ ਹੋਵੇਗੀ। ਮੈਂ ਇਸ ਟੂਰਨਾਮੈਂਟ ਦਾ ਆਯੋਜਨ ਕਿਉਂ ਚਾਹੁੰਦਾ ਹਾਂ ਇਸ ਦੇ ਕਈ ਕਾਰਨ ਹਨ। ਕਮਿੰਸ ਨੂੰ ਕੋਲਕਾਤਾ ਨਾਈਟਰਾਈਡਰਜ਼ ਨੇ 15.5 ਕਰੋੜ ਰੁਪਏ ਦੀ ਮੋਟੀ ਰਕਮ ਰਾਸ਼ੀ ਵਿਚ ਖਰੀਦਿਆ ਹੈ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਬੋਰਡ ਦੀ ਵੀਰਵਾਰ ਨੂੰ ਟੈਲੀਕਾਨਫਰੰਸ ਦੇ ਜ਼ਰੀਏ ਹੋਣ ਵਾਲੀ ਬੈਠਕ ਵਿਚ ਟੀ-20 ਵਿਸ਼ਵ ਕੱਪ 'ਤੇ ਫੈਸਲਾ ਕੀਤਾ ਜਾਵੇਗਾ।
ਪ੍ਰਸ਼ੰਸਕਾਂ ਦੇ ਬਿਨਾਂ ਖੇਡ ਰਹੀ ਕਵਿਤੋਵਾ ’ਚ ਛੋਟੇ ਜਿਹੇ ‘ਬਾਲ ਬੁਵਾਏ' ਨੇ ਭਰਿਆ ਜੋਸ਼
NEXT STORY