ਨਵੀਂ ਦਿੱਲੀ (ਬਿਊਰੋ)— ਦਿਨੇਸ਼ ਕਾਰਤਿਕ ਦੇ ਆਖਰੀ ਗੇਂਦ ਉੱਤੇ ਲਗਾਏ ਗਏ ਛੱਕੇ ਦੇ ਦਮ ਉੱਤੇ ਭਾਰਤ ਨੇ ਸਾਹ ਰੋਕ ਦੇਣ ਵਾਲੇ ਫਾਈਨਲ ਵਿਚ ਬੰਗਲਾਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਨਿਡਾਸ ਟਰਾਫੀ ਟੀ-20 ਖਿਤਾਬ ਆਪਣੇ ਨਾਮ ਕਰ ਲਿਆ। ਉਂਝ ਤਾਂ ਇਸ ਮੈਚ ਵਿਚ ਪੂਰੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਮੈਚ ਦੇ ਅਸਲੀ ਹੀਰੋ ਦਿਨੇਸ਼ ਕਾਰਤਿਕ ਹੀ ਰਹੇ। ਦਿਨੇਸ਼ ਕਾਰਤਿਕ ਨੇ 8 ਗੇਂਦਾਂ ਉੱਤੇ 29 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਕਾਰਤਿਕ ਨੇ ਆਪਣੀ ਇਸ ਪਾਰੀ ਵਿਚ 2 ਚੌਕੇ ਅਤੇ 3 ਛੱਕੇ ਲਗਾਏ।
12 ਗੇਂਦਾਂ 'ਚ ਚਾਹੀਦੀਆਂ ਸਨ 34 ਦੌੜਾਂ
ਕਾਰਤਿਕ ਜਿਸ ਸਮੇਂ ਬੱਲੇਬਾਜ਼ੀ ਲਈ ਆਏ ਸਨ ਉਸ ਸਮੇਂ ਭਾਰਤ ਬੇਹੱਦ ਮੁਸ਼ਕਲ ਹਾਲਤ ਵਿਚ ਸੀ, ਪਰ ਇਸ ਸੀਨੀਅਰ ਖਿਡਾਰੀ ਨੇ ਸੰਜਮ ਬਣਾਏ ਰੱਖਦੇ ਹੋਏ ਵਧੀਆ ਸ਼ਾਟਸ ਖੇਡੇ। ਮਨੀਸ਼ ਪਾਂਡੇ ਦੇ ਆਊਟ ਹੋਣ ਦੇ ਬਾਅਦ ਕਾਰਤਿਕ ਮੈਦਾਨ ਉੱਤੇ ਆਏ। ਉਸ ਸਮੇਂ ਭਾਰਤ ਨੂੰ 12 ਗੇਂਦਾਂ ਉੱਤੇ 34 ਦੌੜਾਂ ਚਾਹੀਦੀਆਂ ਸਨ। ਕਾਰਤਿਕ ਨੇ ਦੋ ਛੱਕਿਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ ਕੁਲ 22 ਦੌੜਾਂ ਬਟੋਰੀਆਂ। ਭਾਰਤ ਨੂੰ ਹੁਣ ਛੇ ਗੇਂਦਾਂ ਉੱਤੇ 12 ਦੌੜਾਂ ਦੀ ਜ਼ਰੂਰਤ ਸੀ।
ਆਖਰੀ ਗੇਂਦ ਵਿਚ ਚਾਹੀਦੀਆਂ ਸਨ 5 ਦੌੜਾਂ
ਭਾਰਤ ਨੂੰ ਆਖਰੀ ਗੇਂਦ ਉੱਤੇ ਜਿੱਤ ਲਈ ਪੰਜ ਦੌੜਾਂ ਚਾਹੀਦੀਆਂ ਸਨ ਅਤੇ ਕਾਰਤਿਕ ਨੇ ਮਿਡਵਿਕਟ ਦੇ ਉੱਤੋਂ ਛੱਕਾ ਲਗਾਉਂਦੇ ਹੋਏ ਭਾਰਤ ਨੂੰ ਯਾਦਗਾਰ ਜਿੱਤ ਦਿਵਾਈ। ਭਾਰਤ ਨੂੰ ਇਹ ਮੈਚ ਜਿਤਾਉਣ ਦਾ ਪੂਰਾ ਕਰੈਡਿਟ ਸਿਰਫ ਅਤੇ ਸਿਰਫ ਕਾਰਤਿਕ ਨੂੰ ਮਿਲਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਅਸੰਭਵ ਨੂੰ ਸੰਭਵ ਕਰਦੇ ਹੋਏ ਭਾਰਤ ਨੂੰ ਆਪਣੇ ਗੁਆਂਢੀ ਹੱਥੋਂ ਸ਼ਰਮਨਾਕ ਹਾਰ ਤੋਂ ਬਚਾ ਲਿਆ। ਦਿਨੇਸ਼ ਕਾਰਤਿਕ ਇਸ ਟੀ-20 ਸੀਰੀਜ਼ ਵਿਚ ਸਾਰੇ ਮੈਚਾਂ ਵਿਚ ਅਜੇਤੂ ਰਹੇ।
ਜੈਸਿਕਾ ਦਾ ਪੂਰਾ ਖਿਆਲ ਰੱਖਦੈ ਨਡਾਲ
NEXT STORY