ਜਲੰਧਰ (ਵੈੱਬ ਡੈਸਕ)— ਟੈਸਟ ਕ੍ਰਿਕਟ ਵਿਚ ਬੀਤੇ ਕੁਝ ਸਾਲਾਂ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਖਾਸ ਤੌਰ ’ਤੇ ਇਸ ਸਾਲ ਟੈਸਟ ਕ੍ਰਿਕਟ ਆਪਣੇ 5ਵੇਂ ਦਿਨ ਵਿਚ ਵੀ ਪਹੁੰਚਣ ’ਚ ਅਸਫਲ ਹੋ ਰਹੀ ਹੈ। ਇਸ ਸਾਲ ਹੁਣ ਤਕ 20 ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 14 ਟੈਸਟ ਅਜਿਹੇ ਸਨ, ਜਿਹੜੇ 4 ਹੀ ਦਿਨਾਂ ਅੰਦਰ ਖਤਮ ਹੋ ਗਏ। ਈ. ਐੱਸ. ਪੀ. ਐੱਨ. ਕ੍ਰਿਕਇੰਫੋ ਦੀ ਇਕ ਰਿਪੋਰਟ ਮੁਤਾਬਕ ਇਸ ਸਾਲ ਖੇਡੇ ਗਏ ਟੈਸਟ ਮੈਚਾਂ ਦੇ ਅੰਕੜੇ ਪਿਛਲੇ 17 ਸਾਲਾਂ ’ਚ ਸਭ ਤੋੋਂ ਖਰਾਬ ਹਨ। ਖਾਸ ਤੌਰ ’ਤੇ ਪਿਛਲੇ 2 ਸਾਲਾਂ ਦੇ ਅੰਕੜੇ ਹੋਰ ਵੀ ਖਰਾਬ ਹਨ। ਬੀਤੇ ਸਾਲ ਅਰਥਾਤ 2018 ਵਿਚ 54 ਵਿਚੋਂ 32 ਟੈਸਟ 5ਵੇਂ ਦਿਨ ਤੋਂ ਪਹਿਲਾਂ ਹੀ ਖਤਮ ਹੋ ਗਏ ਸਨ।
ਚਿੰਤਾ ਦੀ ਗੱਲ ਇਹ ਹੈ ਕਿ 10 ਦਿਨ ਪਹਿਲਾਂ ਜਦੋਂ ਇੰਗਲੈਂਡ ਬਨਾਮ ਆਸਟਰੇਲੀਆ, ਭਾਰਤ ਬਨਾਮ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ ਦੇ ਟੈਸਟ ਮੈਚ ਚੱਲ ਰਹੇ ਸਨ ਤਾਂ ਇਹ ਮÄਹ ਨਾਲ ਪ੍ਰਭਾਵਿਤ ਹੋਣ ਦੇ ਬਾਵਜੂਦ ਵੀ ਚੌਥੇ ਹੀ ਦਿਨ ਖਤਮ ਹੋ ਗਏ ਸਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੀ-20 ਕ੍ਰਿਕਟ ਟੈਸਟ ’ਤੇ ਕਾਫੀ ਪ੍ਰਭਾਵ ਪਾ ਰਹੀ ਹੈ।
ਭਾਰਤ ਦੀ ਸਥਿਤੀ ਚਿੰਤਾਜਨਕ ਬਣੀ
ਭਾਰਤ ’ਚ ਇਸ ਸਾਲ ਅਜੇ ਤਕ 4 ਹੀ ਟੈਸਟ ਮੈਚ ਖੇਡੇ ਗਏ ਹਨ। ਚਾਰੇ ਟੈਸਟ ਮੈਚਾਂ ਵਿਚ ਨਤੀਜਾ ਚੌਥੇ ਦਿਨ ਤਕ ਹੀ ਆ ਗਿਆ। ਵੈਸੇ ਇਸ ਲਿਸਟ ਵਿਚ ਦੱਖਣੀ ਅਫਰੀਕਾ ਦੀ ਸਥਿਤੀ ਸਭ ਤੋਂ ਬੁਰੀ ਹੈ। ਇਥੇ ਖੇਡੇ ਗਏ 12 ਟੈਸਟ ਮੈਚਾਂ ਵਿਚੋਂ 11 ਮੈਚ ਅਜਿਹੇ ਸਨ, ਜਿਹੜੇ ਕਿ 5ਵੇਂ ਦਿਨ ਤੋਂ ਪਹਿਲਾਂ ਹੀ ਖਤਮ ਹੋ ਗਏ। ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਇੰਗਲੈਂਡ ਦੀ ਵੀ ਇਸ ਲਿਸਟ ਵਿਚ ਬੁਰੀ ਹਾਲਤ ਹੈ।
ਬੱਲੇਬਾਜ਼ੀ ’ਤੇ ਵੀ ਮਾੜਾ ਪ੍ਰਭਾਵ
ਟੀ-20 ਦੇ ਜ਼ਮਾਨੇ ਵਿਚ ਬੱਲੇਬਾਜ਼ ਵੀ ਹੁਣ ਜ਼ਿਆਦਾ ਗੇਂਦਾਂ ਖੇਡਣ ਨੂੰ ਮਹੱਤਵ ਨਹੀਂ ਦੇ ਰਹੇ। ਅੰਕੜੇ ਦੱਸਦੇ ਹਨ ਕਿ ਇਸ ਸਾਲ ਟਾਪ ਆਰਡਰ ਦੇ ਬੱਲੇਬਾਜ਼ਾਂ ਨੇ ਘੱਟ ਤੋਂ ਘੱਟ 5 ਪਾਰੀਆਂ ਵਿਚ 250 ਤੋਂ ਵੱਧ ਗੇਂਦਾਂ ਨਹੀਂ ਖੇਡੀਆਂ, ਜਦਕਿ 90 ਦੇ ਦਹਾਕੇ ਵਿਚ ਇਹ ਅੰਕੜਾ ਕਿਤੇ ਬਿਹਤਰ ਸੀ। ਇਸ ਤਰ੍ਹਾਂ ਗੇਂਦਬਾਜ਼ੀ ਸਟ੍ਰਾਈਕ ਰੇਟ ’ਤੇ ਵੀ ਪ੍ਰਭਾਵ ਪਿਆ। ਪਿਛਲੇ 100 ਸਾਲਾਂ ਵਿਚ ਜਿੱਥੇ ਇਕ ਗੇਂਦਬਾਜ਼ ਟੈਸਟ ਕ੍ਰਿਕਟ ਵਿਚ 3 ਦੀ ਔਸਤ ਨਾਲ ਦੌੜਾਂ ਦਿੰਦਾ ਸੀ, ਉਥੇ ਹੀ ਹੁਣ ਇਹ ਔਸਤ 4 ਦੇ ਅੰਕੜੇ ਨੂੰ ਛੂੰਹਦੀ ਨਜ਼ਰ ਆ ਰਹੀ ਹੈ।
11 ਸੈਸ਼ਨਾਂ ਵਿਚ ਹੀ ਆ ਰਿਹੈ ਨਤੀਜਾ
ਪਿਛਲੇ 2 ਸਾਲਾਂ ਵਿਚ ਕਿਸੇ ਵੀ ਟੈਸਟ ਮੈਚ ਦਾ ਨਤੀਜਾ ਲਗਭਗ 1800 ਗੇਂਦਾਂ ਵਿਚ ਆ ਰਿਹਾ ਹੈ। ਜੇਕਰ ਪ੍ਰਤੀ ਟੈਸਟ ਵਿਚ 300 ਓਵਰ ਸੁੱਟੇ ਜਾਣ, ਅਰਥਾਤ ਪੂਰੇ ਟੈਸਟ ਦਾ ਨਤੀਜਾ 11 ਸੈਸ਼ਨਾਂ ਦੇ ਅੰਦਰ ਹੀ ਆ ਜਾਂਦਾ ਹੈ, ਜਦਕਿ ਇਕ ਟੈਸਟ ਵਿਚ ਕੁੱਲ 15 ਸੈਸ਼ਨ ਹੁੰਦੇ ਹਨ। 90 ਦੇ ਦਹਾਕੇ ਵਿਚ ਜਿੱਥੇ ਨਤੀਜਾ 58.70 ਫੀਸਦੀ ਆਉਂਦਾ ਸੀ, ਹੁਣ ਪਿਛਲੇ 2 ਸਾਲਾਂ ਵਿਚ 89.55 ਫੀਸਦੀ ਆ ਰਿਹਾ ਹੈ।
ਸ਼ੁਭੰਕਰ ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਤੋਂ ਖੁੰਝੇ
NEXT STORY