ਲਾਸ ਏਂਜਲਸ : ਮੁੱਕੇਬਾਜ਼ੀ ਜਗਤ ਦੇ ਦਿੱਗਜ ਖਿਡਾਰੀ ਫਲਾਇਡ ਮੇਵੇਦਰ ਨੇ ਖੇਡ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਵਾਪਸੀ ਦਾ ਐਲਾਨ ਕਰ ਦਿੱਤਾ ਹੈ। 9 ਸਾਲ ਪਹਿਲਾਂ ਸੰਨਿਆਸ ਲੈਣ ਵਾਲੇ ਮੇਵੇਦਰ ਨੇ ਕਿਹਾ ਹੈ ਕਿ ਉਹ ਇਸ ਸਾਲ ਗਰਮੀਆਂ ਵਿੱਚ ਮੁੜ ਰਿੰਗ ਵਿੱਚ ਉਤਰਨਗੇ।
49ਵੇਂ ਜਨਮਦਿਨ ਤੋਂ ਪਹਿਲਾਂ ਵੱਡਾ ਫੈਸਲਾ
ਮੰਗਲਵਾਰ ਨੂੰ 49 ਸਾਲ ਦੇ ਹੋਣ ਜਾ ਰਹੇ ਮੇਵੇਦਰ ਨੇ ਆਪਣਾ ਆਖਰੀ ਪੇਸ਼ੇਵਰ ਮੁਕਾਬਲਾ ਸਾਲ 2017 ਵਿੱਚ ਖੇਡਿਆ ਸੀ, ਜਦੋਂ ਉਨ੍ਹਾਂ ਨੇ ਕੋਨਰ ਮੈਕਗ੍ਰੇਗਰ ਨੂੰ ਮਾਤ ਦਿੱਤੀ ਸੀ। ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਤੀਜੀ ਵਾਰ ਸੰਨਿਆਸ ਦਾ ਐਲਾਨ ਕੀਤਾ ਸੀ, ਪਰ ਹੁਣ ਉਹ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।
50-0 ਦਾ ਸ਼ਾਨਦਾਰ ਰਿਕਾਰਡ
ਪੰਜ ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਮੇਵੇਦਰ ਦਾ ਰਿੰਗ ਵਿੱਚ ਹੁਣ ਤੱਕ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੇ ਸਾਰੇ ਪੇਸ਼ੇਵਰ ਮੁਕਾਬਲੇ ਜਿੱਤੇ ਹਨ ਅਤੇ ਉਨ੍ਹਾਂ ਦਾ ਰਿਕਾਰਡ 50-0 (27 ਨਾਕਆਊਟ) ਦਾ ਹੈ। ਸੰਨਿਆਸ ਲੈਣ ਦੇ ਬਾਵਜੂਦ ਉਹ ਲਗਾਤਾਰ ਪ੍ਰਦਰਸ਼ਨੀ (exhibition) ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ।
ਮਾਈਕ ਟਾਇਸਨ ਨਾਲ ਹੋਵੇਗੀ ਟੱਕਰ
ਮੇਵੇਦਰ ਨੇ ਪਹਿਲਾਂ ਹੀ 59 ਸਾਲਾ ਦਿੱਗਜ ਮੁੱਕੇਬਾਜ਼ ਮਾਈਕ ਟਾਇਸਨ ਦੇ ਖਿਲਾਫ ਇੱਕ ਪ੍ਰਦਰਸ਼ਨੀ ਮੁਕਾਬਲੇ ਦਾ ਐਲਾਨ ਕੀਤਾ ਹੋਇਆ ਹੈ। ਹਾਲਾਂਕਿ, ਇਸ ਬਹੁ-ਚਰਚਿਤ ਮੁਕਾਬਲੇ ਲਈ ਅਜੇ ਤੱਕ ਸਥਾਨ ਜਾਂ ਟੈਲੀਵਿਜ਼ਨ ਪਾਰਟਨਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ ਇੰਡੀਆ
NEXT STORY