ਹਾਂਗਜ਼ੂ : ਮਲਾਹ ਪਰਮਿੰਦਰ ਸਿੰਘ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਕੁਆਡਰਪਲ ਸਕਲਸ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਆਪਣੇ ਪਿਤਾ ਦੇ ਕਾਰਨਾਮੇ ਦੀ ਬਰਾਬਰੀ ਕੀਤੀ। ਸਤਨਾਮ ਸਿੰਘ, ਜਾਕਰ ਖਾਨ ਅਤੇ ਸੁਖਮੀਤ ਸਿੰਘ ਦੇ ਨਾਲ 23 ਸਾਲਾ ਖਿਡਾਰੀ ਨੇ ਛੇ ਮਿੰਟ 8.61 ਸਕਿੰਟ ਦਾ ਸਮਾਂ ਕੱਢਿਆ। ਚੀਨ (6:02.65) ਨੂੰ ਸੋਨ ਤਗਮਾ ਜਦਕਿ ਉਜ਼ਬੇਕਿਸਤਾਨ (6:04.64) ਨੂੰ ਚਾਂਦੀ ਦਾ ਤਮਗਾ ਮਿਲਿਆ। ਭਾਰਤੀ ਟੀਮ ਸ਼ੁਰੂ ਵਿਚ ਚੌਥੇ ਸਥਾਨ 'ਤੇ ਸੀ ਪਰ 2000 ਮੀਟਰ ਦੌੜ ਦੇ ਆਖਰੀ 500 ਮੀਟਰ ਵਿਚ ਵਾਪਸੀ ਕਰਕੇ ਤੀਜੇ ਸਥਾਨ 'ਤੇ ਰਹੀ ਅਤੇ ਕਾਂਸੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
ਪਰਮਿੰਦਰ ਦੇ ਪਿਤਾ ਇੰਦਰਪਾਲ ਸਿੰਘ ਨੇ 21 ਸਾਲ ਪਹਿਲਾਂ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ ਕੋਕਸਲੇਸ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਪਰਮਿੰਦਰ ਨੇ ਕਿਹਾ ਕਿ ਇਹ ਕਾਫੀ ਸੁਖਦ ਹੈ। ਉਸ ਦੀ ਬਦੌਲਤ ਹੀ ਮੈਂ ਕਿਸ਼ਤੀ ਚਾਲਨ ਵਿੱਚ ਸ਼ਾਮਲ ਹੋ ਗਿਆ। ਉਨ੍ਹਾਂ ਦਾ ਪਾਲਣ ਕਰਨਾ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮੈਡਲ ਜਿੱਤਣਾ ਬਹੁਤ ਵਧੀਆ ਭਾਵਨਾ ਹੈ। ਇੰਦਰਪਾਲ 2000 ਸਿਡਨੀ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤ ਦੇ ਸਭ ਤੋਂ ਪਹਿਲੇ ਰੋਇੰਗ ਐਥਲੀਟਾਂ ਵਿੱਚੋਂ ਇੱਕ ਹੈ। ਉਹ ਹਾਂਗਜ਼ੂ ਗਈ ਭਾਰਤੀ ਟੀਮ ਦੀ ਕੋਚਿੰਗ ਟੀਮ ਵਿੱਚ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਤਲਵਾਰਬਾਜ਼ੀ : ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਕੁਆਟਰ ਫਾਈਨਲ 'ਚ ਹਾਰੀ ਭਵਾਨੀ ਦੇਵੀ
NEXT STORY