ਨਵੀ ਮੁੰਬਈ — ਕਪਤਾਨ ਅਲੈਕਿਸਸ ਦੁਰਾਤੇ ਦੇ ਦੋ ਆਤਮਘਾਤੀ ਗੋਲਾਂ ਨਾਲ ਬੈਕਫੁੱਟ 'ਤੇ ਪਹੁੰਚਣ ਤੋਂ ਬਾਅਦ ਪੈਰਾਗਵੇ ਨੇ ਬਦਲਵੇਂ ਖਿਡਾਰੀ ਅਨਾਬੇਲ ਬੇਗਾ ਦੇ ਤਿੰਨ ਮਿੰਟ ਦੇ ਅੰਦਰ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਸੋਮਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਨਾਕਆਊਟ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ।
ਵੇਗਾ ਦੂਜੇ ਹਾਫ ਵਿਚ ਮੈਦਾਨ 'ਤੇ ਉਤਰਿਆ ਤੇ ਇਸ ਤੋਂ ਬਾਅਦ ਆਪਣੀ ਛਾਪ ਛੱਡਣ ਵਿਚ ਸਫਲ ਰਿਹਾ। ਉਸ ਨੇ 75ਵੇਂ ਤੇ 78ਵੇਂ ਮਿੰਟ ਵਿਚ ਗੋਲ ਕਰਕੇ ਪੈਰਾਗਵੇ ਨੂੰ ਮਹੱਤਵਪੂਰਨ ਜਿੱਤ ਦਿਵਾਈ। ਪੈਰਾਗਵੇ ਵਲੋਂ ਉਸਦੇ ਇਲਾਵਾ ਐਲਨ ਰੋਡ੍ਰਿਗਜ਼ (ਦੂਜੇ ਮਿੰਟ) ਤੇ ਬਲਾਸ ਅਰਮੋਆ (91ਵੇਂ ਮਿੰਟ) ਨੇ ਵੀ ਗੋਲ ਕੀਤੇ।
ਪਹਿਲੇ ਮੈਚ ਵਿਚ ਮਲੀ ਨੂੰ ਹਰਾਉਣ ਵਾਲੀ ਪੈਰਾਗਵੇ ਟੀਮ ਦੇ ਹੁਣ ਦੋ ਮੈਚਾਂ ਵਿਚੋਂ ਛੇ ਅੰਕ ਹੋ ਗਏ ਹਨ ਤੇ ਉਹ ਗਰੁੱਪ-ਸੀ ਵਿਚ ਚੋਟੀ 'ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਨੇ ਤੁਰਕੀ ਵਿਰੁੱਧ ਆਪਣਾ ਪਹਿਲਾ ਮੈਚ ਡਰਾਅ ਖੇਡਿਆ ਸੀ ਤੇ ਉਸਦਾ ਹੁਣ ਦੋ ਮੈਚਾਂ ਵਿਚੋਂ ਇਕ ਅੰਕ ਹੈ।
ਅਭਿਸ਼ੇਕ ਦਾ ਦੋਹਰਾ ਸੈਂਕੜਾ, ਪੰਜਾਬ-ਹਿਮਾਚਲ ਮੈਚ ਡਰਾਅ
NEXT STORY