ਨਵੀਂ ਦਿੱਲੀ - ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਇਸ ਸਾਲ ਭਾਰਤ ਹੁਣ ਤੱਕ ਖੇਡੇ ਗਏ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਵਿੱਚ ਕਾਮਯਾਬ ਰਿਹਾ ਹੈ। 72 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ ਨੇ ਅਜਿਹੀ ਖੇਡ ਦਿਖਾਈ ਹੈ, ਜਿਸ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਭਾਰਤੀ ਖਿਡਾਰੀਆਂ ਖਾਸ ਕਰਕੇ ਐਥਲੀਟਾਂ ਨੇ ਇਸ ਵਾਰ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ ਹੈ। ਖੇਡਾਂ ਦੇ 11ਵੇਂ ਦਿਨ ਵੀ ਏਸ਼ੀਆਈ ਖੇਡਾਂ 'ਚ ਭਾਰਤ ਦਾ ਦਬਦਬਾ ਬਰਕਰਾਰ ਹੈ। ਪੀਐਮ ਮੋਦੀ ਨੇ ਭਾਰਤ ਦੀ ਇਸ ਵਿਸ਼ੇਸ਼ ਉਪਲਬਧੀ 'ਤੇ ਖਿਡਾਰੀਆਂ ਅਤੇ ਐਥਲੀਟਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਕਾਰ ਖ਼ਰੀਦਣੀ ਪਵੇਗੀ ਮਹਿੰਗੀ, ਕਈ ਗੱਡੀਆਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
ਹਾਂਗਝੋਅ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ 11ਵੇਂ ਦਿਨ ਤੱਕ 70 ਤਗਮਿਆਂ ਤੋਂ ਉੱਪਰ ਪਹੁੰਚ ਗਿਆ ਹੈ। ਇਸ ਵਾਰ ਖੇਡਾਂ ਵਿੱਚ ਭਾਰਤੀ ਟੀਮ ਨੇ ਪਿਛਲੇ 72 ਸਾਲਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਹਨ। ਇਹ ਖਬਰ ਲਿਖੇ ਜਾਣ ਤੱਕ ਭਾਰਤ 74 ਮੈਡਲ ਆਪਣੇ ਨਾਮ ਕਰ ਚੁੱਕਾ ਹੈ। ਭਾਰਤ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ 70 ਤਗ਼ਮਿਆਂ ਦਾ ਅੰਕੜਾ ਪਿੱਛੇ ਛੱਡਿਆ ਹੈ। ਭਾਰਤ ਨੇ 2018 ਏਸ਼ੀਆਈ ਖੇਡਾਂ ਵਿੱਚ ਕੁੱਲ 70 ਤਗਮੇ ਜਿੱਤੇ, ਜਿਸ ਵਿੱਚ 16 ਸੋਨ, 23 ਚਾਂਦੀ ਅਤੇ 31 ਕਾਂਸੀ ਦੇ ਤਗਮੇ ਸ਼ਾਮਲ ਹਨ।
ਇਹ ਵੀ ਪੜ੍ਹੋ : 4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ
ਏਸ਼ਿਆਈ ਖੇਡਾਂ 'ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ
ਏਸ਼ਿਆਈ ਖੇਡਾਂ ਸਾਲ 1951 'ਚ ਸ਼ੁਰੂ ਹੋਈਆਂ ਸਨ ਅਤੇ ਪਹਿਲੇ ਸਾਲ ਭਾਰਤ ਨੇ 51 ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਕਈ ਸਾਲਾਂ ਤੱਕ ਭਾਰਤ ਇਸ ਅੰਕੜੇ ਨੂੰ ਪਾਰ ਨਹੀਂ ਕਰ ਸਕਿਆ ਅਤੇ ਸਾਲ 1982 ਵਿੱਚ ਕੁੱਲ 13 ਸੋਨ ਤਗਮਿਆਂ ਸਣੇ ਇਸ ਦਾ ਅੰਕੜਾ 57 ਤਗਮਿਆਂ ਤੱਕ ਹੀ ਪਹੁੰਚ ਸਕਿਆ ਸੀ। ਫਿਰ 2006 ਵਿੱਚ ਭਾਰਤ ਦੇ ਖ਼ਾਤੇ 'ਚ ਪੰਜਾਹ ਤਗਮੇ ਹੀ ਆ ਸਕੇ। 2010 ਵਿੱਚ ਟੀਮ ਨੇ ਪਹਿਲੀ ਵਾਰ 65 ਤਮਗੇ ਹਾਸਲ ਕੀਤੇ। 2014 ਵਿੱਚ ਟੀਮ ਨੇ ਇੱਕ ਵਾਰ ਫਿਰ 56 ਮੈਡਲ ਹਾਸਲ ਕੀਤੇ। ਸਾਲ 2018 ਚ ਭਾਰਤੀ ਟੀਮ ਨੇ ਆਪਣੇ ਪਿਛਲੇ ਸਾਰੇ ਰਿਕਾਰਡਾਂ ਨੂੰ ਪਿੱਛੇ ਛੱਡਦੇ ਹੋਏ ਪਹਿਲੀ ਵਾਰ 70 ਤਗਮਿਆਂ ਦੇ ਅੰਕੜੇ ਨੂੰ ਛੂਹਿਆ। ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਇਸ ਸਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਦਿਖਾ ਰਹੀ ਹੈ। ਹੁਣ 2023 'ਚ ਭਾਰਤੀ ਖਿਡਾਰੀਆਂ ਨੇ ਮੈਡਲਾਂ ਦੀ ਗਿਣਤੀ 70 ਤੋਂ ਵਧ ਲਿਜਾ ਕੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ : ਰੀਅਲ ਅਸਟੇਟ ਤੋਂ ਬਾਅਦ ਚੀਨ ਦੇ ਬੈਂਕਿੰਗ ਸੈਕਟਰ ਦੀ ਵਿਗੜੀ ‘ਸਿਹਤ’, ਜਾਣੋ ਦੁਨੀਆ ’ਤੇ ਕੀ ਹੋਵੇਗਾ ਅਸਰ
ਪੀਐਮ ਮੋਦੀ ਨੇ ਦਿੱਤੀ ਵਧਾਈ
ਪੀਐਮ ਮੋਦੀ ਨੇ ਭਾਰਤ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਖਿਡਾਰੀਆਂ ਅਤੇ ਐਥਲੀਟਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਿਖਿਆ, "ਭਾਰਤ ਏਸ਼ੀਅਨ ਖੇਡਾਂ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਚਮਕਦਾ ਹੈ! 71 ਤਗਮਿਆਂ ਦੇ ਨਾਲ, ਅਸੀਂ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਤਗਮਾ ਸੂਚੀ ਦਾ ਜਸ਼ਨ ਮਨਾਉਂਦੇ ਹਾਂ।"
ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਜਾਰੀ ਕੀਤੀ ਨਵੀਂ ਸਮਾਂ ਸਾਰਣੀ, ਜਾਣੋ ਨਵੇਂ ਟਾਈਮ ਟੇਬਲ ਦੀਆਂ ਖ਼ਾਸ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asian Games 2023: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਤੀਰਅੰਦਾਜੀ 'ਚ ਜਿੱਤਿਆ 19ਵਾਂ ਸੋਨ ਤਮਗਾ
NEXT STORY