ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਕੀਤੇ ਕਰੀਬ ਹਫਤਾ ਹੋ ਗਿਆ ਹੈ ਪਰ ਅਜੇ ਵੀ ਪ੍ਰਸ਼ੰਸਕਾਂ ਨੂੰ ਉਸ ਦੀ ਮੌਤ 'ਤੇ ਯਕੀਨ ਨਹੀਂ ਹੋ ਰਿਹਾ ਹੈ। ਪ੍ਰਸ਼ੰਸਕ ਸਦਮੇ ਵਿਚ ਹਨ। ਸੁਸ਼ਾਂਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਤਾਂ ਬਣਾ ਹੀ ਲਿਆ ਸੀ ਨਾਲ ਹੀ ਐੱਮ. ਐੱਸ. ਧੋਨੀ. ਦੀ ਬਾਓਪਿਕ ਵਿਚ ਬਿਹਤਰੀਨ ਤਰੀਕੇ ਨਾਲ ਧੋਨੀ ਦੇ ਸੰਘਰਸ਼ ਨੂੰ ਵੱਡੇ ਪਰਦੇ 'ਤੇ ਉਤਾਰ ਕੇ ਉਸ ਨੇ ਕ੍ਰਿਕਟ ਤੇ ਖਾਸਕਰ ਧੋਨੀ ਦੇ ਪ੍ਰਸ਼ੰਸਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਸੀ।
ਇਸੇ ਕਾਰਨ ਸੁਸ਼ਾਂਤ ਦੇ ਜਾਣ ਨਾਲ ਕ੍ਰਿਕਟ ਪ੍ਰਸ਼ੰਸਕ ਵੀ ਦੁਖੀ ਹਨ। ਇੱਥੇ ਤਕ ਕਿ ਜਿਸ ਸੂਬੇ ਵਿਚ ਅਜੇ ਤਕ ਸਿਰਫ ਧੋਨੀ ਦੇ ਹੋਰਡਿੰਗਸ ਹੀ ਨਜ਼ਰ ਆਉਂਦੇ ਸੀ, ਉੱਥੇ ਹੁਣ ਸੁਸ਼ਾਂਤ ਦੇ ਵੀ ਵੱਡੇ-ਵੱਡੇ ਹੋਰਡਿੰਗਸ ਨਜ਼ਰ ਆ ਰਹੇ ਹਨ।
ਧੋਨੀ ਦੇ ਸੂਬੇ ਦੇ ਇਕ ਸ਼ਹਿਰ ਦਾ ਹੁਲਿਆ ਕੁਝ ਬਦਲਿਆ ਨਜ਼ਰ ਆਉਣ ਲੱਗਾ ਹੈ। ਝਾਰਖੰਡ ਦੇ ਦੁਮਕਾ ਸ਼ਹਿਰ ਵਿਚ ਇਨ੍ਹੀਂ ਦਿਨੀ ਸਿਰਫ ਸੁਸ਼ਾਂਤ ਸਿੰਘ ਰਾਜਪੂਤ ਦੇ ਪੋਸਟਰ ਅਤੇ ਹੋਰਡਿੰਗਜ਼ ਹੀ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੇ ਸੁਸ਼ਾਂਤ ਨੂੰ ਸ਼ਰਧਾਂਜਲੀ ਦਿੰਦਿਆਂ ਝਾਰਖੰਡ ਦੇ ਦੁਮਕਾ ਸ਼ਹਿਰ ਦੇ ਕਈ ਅਹਿਮ ਜਗ੍ਹਾਵਾਂ 'ਤੇ ਉਸ ਦੇ ਹੋਰਡਿੰਗਸ ਲਗਾ ਦਿੱਤੇ ਹਨ। ਧੋਨੀ ਦੇ ਪ੍ਰਸ਼ੰਸਕ ਵੀ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।
ਦੱਖਣੀ ਅਫਰੀਕਾ ਨੇ 27 ਜੂਨ ਨੂੰ ਹੋਣ ਵਾਲਾ ਪ੍ਰਦਰਸ਼ਨੀ ਮੈਚ ਕੀਤਾ ਮੁਲਤਵੀ
NEXT STORY