ਨਵੀਂ ਦਿੱਲੀ, (ਭਾਸ਼ਾ)– ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅੰਕੜਿਆਂ ਦੇ ਅਨੁਸਾਰ ਇਸ ਸਾਲ ਜਨਵਰੀ ਤੋਂ ਮਈ ਤਕ ਭਾਰਤ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਤਿੰਨ ਵਾਰ ਡੋਪ ਟੈਸਟ ਲਈ ਨਮੂਨਾ ਦਿੱਤਾ ਤੇ ਇਸ ਤਰ੍ਹਾਂ ਨਾਲ ਉਹ ਇਸ ਮਿਆਦ ’ਚ ਸਭ ਤੋਂ ਵੱਧ ਵਾਰ ਟੈਸਟ ਕਰਵਾਉਣ ਵਾਲਾ ਕ੍ਰਿਕਟਰ ਬਣ ਗਿਆ।
ਨਾਡਾ ਦੀ ਵੈੱਬਸਾਈਟ ’ਤੇ ਜਾਰੀ ਕੀਤੀ ਗਈ ਤਾਜਾ ਸੂਚੀ ਅਨੁਸਾਰ ਸਾਲ ਦੇ ਪਹਿਲੇ ਪੰਜ ਮਹੀਨਿਆਂ ’ਚ ਕੁਲ ਮਿਲਾ ਕੇ 55 ਕ੍ਰਿਕਟਰਾਂ (ਪੁਰਸ਼ ਤੇ ਮਹਿਲਾ, 58 ਨਮੂਨੇ) ਦਾ ਡੋਪ ਟੈਸਟ ਕੀਤਾ ਗਿਆ। ਇਨ੍ਹਾਂ ’ਚੋਂ ਜ਼ਿਆਦਾਤਰ ਨਮੂਨੇ ਪ੍ਰਤੀਯੋਗਿਤਾ ਦੌਰਾਨ ਲਏ ਗਏ। ਇਸਦਾ ਮਤਲਬ ਹੋਇਆ ਕਿ ਇਸ ਸਾਲ ਕ੍ਰਿਕਟਰਾਂ ਤੋਂ ਇਕੱਠੇ ਕੀਤੇ ਗਏ ਨਮੂਨਿਆਂ ਦੀ ਗਿਣਤੀ ਪਿਛਲੇ ਦੋ ਸਾਲਾਂ ਦੀ ਤੁਲਨਾ ’ਚ ਕਿਤੇ ਵੱਧ ਹੋਣ ਦੀ ਸੰਭਾਵਨਾ ਹੈ।
ਅੰਕੜਿਆਂ ਅਨੁਸਾਰ ਨਾਡਾ ਨੇ 2021 ’ਚ ਕ੍ਰਿਕਟਰਾਂ ਦੇ 54 ਤੇ 2022 ’ਚ 60 ਨਮੂਨੇ ਲਏ ਸਨ। ਸਾਲ 2023 ਦੇ ਪਹਿਲੇ ਪੰਜ ਮਹੀਨਿਆਂ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਟੈਸਟ ਨਹੀਂ ਕੀਤਾ ਗਿਆ । ਟੀ-20 ਕੌਮਾਂਤਰੀ ਕ੍ਰਿਕਟ ’ਚ ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਅਗਵਾਈ ਕਰ ਰਹੇ ਹਾਰਦਿਕ ਪੰਡਯਾ ਦਾ ਅਪ੍ਰੈਲ ’ਚ ਪ੍ਰਤੀਯੋਗਿਤਾ ਦੌਰਾਨ ਪੇਸ਼ਾਬ ਦਾ ਨਮੂਨਾ ਲਿਆ ਗਿਆ ਸੀ। ਸਾਲ 2021 ਤੇ 2022 ’ਚ ਰੋਹਿਤ ਸ਼ਰਮਾ ਦਾ ਸਭ ਤੋਂ ਵੱਧ ਵਾਰ ਟੈਸਟ ਕੀਤਾ ਗਿਆ ਸੀ।
ਨਾਡਾ ਦੇ ਇਨ੍ਹਾਂ ਦੋਵਾਂ ਸਾਲਾਂ ਦੇ ਅੰਕੜਿਆਂ ਅਨੁਸਾਰ ਰੋਹਿਤ ਦਾ ਤਿੰਨ-ਤਿੰਨ ਵਾਰ ਟੈਸਟ ਕੀਤਾ ਗਿਆ ਸੀ। ਕੋਹਲੀ ਦਾ 2021 ਤੇ 2022 ’ਚ ਵੀ ਟੈਸਟ ਨਹੀਂ ਕੀਤਾ ਗਿਆ ਸੀ । ਸਾਲ 2022 ’ਚ ਲਗਭਗ 20 ਨਮੂਨੇ ਮਹਿਲਾ ਕ੍ਰਿਕਟਰਾਂ ਦੇ ਲਏ ਗਏ ਸਨ ਪਰ ਇਸ ਸਾਲ ਪਹਿਲੇ ਪੰਜ ਮਹੀਨਿਆਂ ’ਚ ਸਿਰਫ 2 ਮਹਿਲਾ ਕ੍ਰਿਕਟਰਾਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦਾ ਇਕ-ਇਕ ਵਾਰ ਪ੍ਰਤੀਯੋਗਿਤਾ ਦੌਰਾਨ ਟੈਸਟ ਕੀਤਾ ਗਿਆ। ਇਨ੍ਹਾਂ ਦੋਵਾਂ ਦੇ ਪੇਸ਼ਾਬ ਦੇ ਨਮੂਨੇ 12 ਜਨਵਰੀ ਨੂੰ ਮੁੰਬਈ ’ਚ ਲਏ ਗਏ ਸਨ।
ਇਹ ਵੀ ਪੜ੍ਹੋ : ਮਹਾਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਟੂਰਨਾਮੈਂਟ ’ਚੋਂ ਕੀਤਾ ਬਾਹਰ
ਪ੍ਰਤੀਯੋਗਿਤਾ ਦੌਰਾਨ ਕੁਲ 20 ਨਮੂਨੇ ਲਏ ਗਏ ਤੇ ਪੂਰੀ ਸੰਭਾਵਨਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਨਮੂਨੇ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਲਏ ਗਏ ਹੋਣਗੇ। ਕ੍ਰਿਕਟਰਾਂ ਦੇ ਕੁਲ 58 ਨਮੂਨਿਆਂ ’ਚੋਂ 7 ਖੂਨ ਦੇ ਜਦਕਿ ਬਾਕੀ ਪੇਸ਼ਾਬ ਦੇ ਨਮੂਨੇ ਸ਼ਾਮਲ ਹਨ। ਜਡੇਜਾ ਦੇ ਤਿੰਨੇ ਨਮੂਨੇ ਪੇਸ਼ਾਬ ਦੇ ਲਏ ਗਏ। ਇਹ ਨਮੂਨੇ 19 ਫਰਵਰੀ, 26 ਮਾਰਚ ਤੇ 26 ਅਪ੍ਰੈਲ ਨੂੰ ਲਏ ਗਏ।
ਤੇਜ਼ ਗੇਂਦਬਾਜ਼ ਟੀ. ਨਟਰਾਜਨ ਦੇ ਦੋ ਨਮੂਨੇ 27 ਅਪ੍ਰੈਲ ਨੂੰ ਲਏ ਗਏ। ਇਨ੍ਹਾਂ ਵਿਚ ਇਕ ਖੂਨ ਤੇ ਇਕ ਪੇਸ਼ਾਬ ਦਾ ਨਮੂਨਾ ਸ਼ਾਮਲ ਹੈ। ਖੂਨ ਦਾ ਨਮੂਨਾ ਵਾਧੂ ਪਦਾਰਥਾਂ ਦਾ ਪਤਾ ਲਗਾਉਣ ਲਈ ਲਿਆ ਜਾਂਦਾ ਹੈ। ਇਨ੍ਹਾਂ ਪਦਾਰਥਾਂ ਦਾ ਪੇਸ਼ਾਬ ਦੇ ਨਮੂਨਿਆਂ ਤੋਂ ਪਤਾ ਨਹੀਂ ਲੱਗਦਾ ਹੈ। ਇਸ ਸਾਲ ਜਨਵਰੀ ਤੋਂ ਮਈ ਤਕ ਜਿਹੜੇ ਹੋਰ ਪ੍ਰਮੁੱਖ ਭਾਰਤੀ ਕ੍ਰਿਕਟਰਾਂ ਦਾ ਡੋਪ ਟੈਸਟ ਕੀਤਾ ਗਿਆ ਹੈ, ਉਨ੍ਹਾਂ ਵਿਚ ਸੂਰਯਕੁਮਾਰ ਯਾਦਵ, ਕੇ. ਐੱਲ. ਰਾਹੁਲ, ਇਸ਼ਾਨ ਕਿਸ਼ਨ, ਮੁਹੰਮਦ ਸਿਰਾਜ, ਦੀਪਕ ਚਾਹਰ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹਾ, ਦਿਨੇਸ਼ ਕਾਰਤਿਕ, ਯਸ਼ਸਵੀ ਜਾਇਸਵਾਲ, ਅੰਬਾਤੀ ਰਾਇਡੂ, ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹਾ, ਦਿਨੇਸ਼ ਕਾਰਤਿਕ, ਯਸ਼ਸਵੀ ਜਾਇਸਵਾਲ, ਅੰਬਾਤੀ ਰਾਇਡੂ, ਪਿਊਸ਼ ਚਾਵਲਾ ਤੇ ਮਨੀਸ਼ ਪਾਂਡੇ ਸ਼ਾਮਲ ਹਨ।
ਇਸ ਦੌਰਾਨ ਵਿਦੇਸ਼ੀ ਕ੍ਰਿਕਟਰਾਂ ਦਾ ਵੀ ਡੋਪ ਟੈਸਟ ਕੀਤਾ ਗਿਆ । ਇਨ੍ਹਾਂ ਵਿਚ ਸਟਾਰ ਕ੍ਰਿਕਟਰ ਡੇਵਿਡ ਵੀਸੇ, ਡੇਵਿਡ ਮਿਲਰ, ਕੈਮਰਨ ਗ੍ਰੀਨ, ਸੁਨੀਲ ਨਾਰਾਇਣ, ਆਂਦ੍ਰੇ ਰਸੇਲ, ਡੇਵਿਡ ਵਾਰਨਰ, ਰਾਸ਼ਿਦ ਖਾਨ, ਡੇਵਿਡ ਵਿਲੀ, ਟ੍ਰੇਂਟ ਬੋਲਟ, ਮਾਰਕਸ ਸਟੋਇੰਸ, ਮਾਰਕ ਵੁਡ, ਐਡਮ ਜ਼ਾਂਪਾ, ਸੈਮ ਕਿਊਰੇਨ, ਲਿਆਮ ਲਿਵਿੰਗਸਟੋਨ ਤੇ ਜੋਫ੍ਰਾ ਆਰਚਰ ਸ਼ਾਮਲ ਹਨ। ਸਾਰੇ ਵਿਦੇਸ਼ੀ ਕ੍ਰਿਕਟਰਾਂ ਦਾ ਟੈਸਟ ਅਪ੍ਰੈਲ ’ਚ ਆਈ.ਪੀ. ਐੱਲ. ਦੌਰਾਨ ਕੀਤਾ ਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਦੇ ਪੇਸ਼ਾਬ ਦੇ ਨਮੂਨੇ ਲਏ ਗਏ ਹਨ ਪਰ ਕੁਝ ਖਿਡਾਰੀਆਂ ਨੇ ਖੂਨ ਦੇ ਨਮੂਨੇ ਵੀ ਦਿੱਤੇ ਹਨ।
ਹੋਰਨਾਂ ਖੇਡਾਂ ਦੇ ਜਿਨ੍ਹਾਂ ਖਿਡਾਰੀਆਂ ਦਾ ਇਨ੍ਹਾਂ ਪੰਜ ਮਹੀਨਿਆਂ ’ਚ ਡੋਪ ਟੈਸਟ ਕੀਤਾ ਗਿਆ, ਉਨ੍ਹਾਂ ’ਚ ਓਲੰਪਿਕ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਕਿਦਾਂਬੀ ਸ਼੍ਰੀਕਾਂਤ, ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ, ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਪੀ. ਆਰ. ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੇਨ ਵਿਲੀਅਮਸਨ ਦੀ ਸੱਟ ਨੂੰ ਲੈ ਕੇ ਆਇਆ ਵੱਡਾ ਅਪਡੇਟ, ਕੋਚ ਨੇ ਦੱਸਿਆ ਵਿਸ਼ਵ ਕੱਪ 'ਚ ਖੇਲੇਗਾ ਜਾਂ ਨਹੀਂ
NEXT STORY