ਲੰਡਨ- ਭਾਰਤ ਤੇ ਇੰਗਲੈਂਡ ਵਿਚਾਲੇ ਰੱਦ ਹੋਇਆ 5ਵਾਂ ਟੈਸਟ ਮੈਚ ਮੁੜ-ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਇਕ ਜੁਲਾਈ 2022 ਨੂੰ ਐਜਬੈਸਟਨ ਵਿਚ ਕਰਵਾਇਆ ਜਾਵੇਗਾ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਇਸਦਾ ਐਲਾਨ ਕੀਤਾ ਹੈ। ਈ. ਸੀ. ਬੀ. ਨੇ ਕਿਹਾ ਕਿ ਮੈਚ ਓਲਡ ਟ੍ਰੈਫੋਰਡ 'ਚ ਨਹੀਂ ਕਰਵਾਇਆ ਜਾਵੇਗਾ ਕਿਉਂਕਿ ਘਰੇਲੂ ਮੈਚ ਹੋਣ ਦੇ ਕਾਰਨ ਪਿੱਚ ਤਿਆਰ ਨਹੀਂ ਹੋਵੇਗੀ। ਮਾਨਚੈਸਟਰ ਦੀ ਪਿੱਚ 'ਤੇ ਦੱਖਣੀ ਅਫਰੀਕਾ ਦੀ ਟੀਮ 25 ਅਗਸਤ ਤੋਂ ਮੈਚ ਖੇਡੇਗੀ। ਇਹ ਮੈਚ ਪਹਿਲਾਂ ਐਜਬੈਸਟਨ ਦੇ ਮੈਦਾਨ 'ਤੇ ਖੇਡਿਆ ਜਾਣਾ ਸੀ। ਮੈਚ ਦੇ ਕਾਰਨ ਭਾਰਤ ਤੇ ਇੰਗਲੈਂਡ ਵਿਚਾਲੇ ਹੋਣ ਵਾਲੀ ਟੀ-20 ਤੇ ਵਨ ਡੇ ਸੀਰੀਜ਼ ਵੀ 6 ਦਿਨ ਪਿੱਛੇ ਖਿਸਕ ਜਾਵੇਗੀ। ਹੁਣ ਟੀ-20 ਸੀਰੀਜ਼ 7 ਜੁਲਾਈ ਨੂੰ ਤਾਂ ਵਨ ਡੇ ਸੀਰੀਜ਼ 12 ਜੁਲਾਈ ਨੂੰ ਓਵਲ ਦੇ ਮੈਦਾਨ 'ਤੇ ਸ਼ੁਰੂ ਹੋਵੇਗੀ।
ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ
ਬੀਤੇ ਮਹੀਨੇ ਹੀ ਓਲਡ ਟ੍ਰੈਫੋਰਡ 'ਚ ਭਾਰਤ ਤੇ ਇੰਗਲੈਂਡ ਦੇ ਵਿਚਾਲੇ ਹੋਣ ਵਾਲਾ ਪੰਜਵਾਂ ਟੈਸਟ ਭਾਰਤੀ ਸਟਾਫ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਭਾਰਤ ਦੇ ਸਹਾਇਕ ਫਿਜ਼ੀਓ ਯੋਗੇਸ਼ ਪਰਮਾਰ ਤੋਂ ਇਲਾਵਾ ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਤੇ ਫਿਜ਼ੀਓ ਨਿਤਿਨ ਪਟੇਲ ਵੀ ਕੋਵਿਡ ਪਾਜ਼ੇਟਿਵ ਆ ਗਏ ਸਨ। ਮੈਚ ਨਾ ਹੋਣ 'ਤੇ ਈ. ਸੀ. ਬੀ. ਤੇ ਬੀ. ਸੀ. ਸੀ. ਆਈ. ਵਿਚਾਲੇ ਗੱਲਬਾਤ ਹੋਈ। ਆਈ. ਸੀ. ਸੀ. ਨਿਯਮਾਂ ਦੇ ਅਨੁਸਾਰ ਜੇਕਰ ਕੋਈ ਟੀਮ ਮੈਚ ਖੇਡਣ ਤੋਂ ਪਿੱਛੇ ਹਟਦੀ ਹੈ ਤਾਂ ਉਸਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਨੰਬਰ ਕੱਟਣੇ ਚਾਹੀਦੇ। ਭਾਰਤ ਦੀ ਟੀਮ ਪਿੱਛੇ ਹਟੀ ਇਸ ਲਈ ਉਸਦੇ ਨੰਬਰ ਕੱਟੇ ਜਾਣਗੇ।
ਇੰਗਲੈਂਡ ਬਨਾਮ ਭਾਰਤ
ਪੰਜਵਾਂ ਟੈਸਟ ਮੈਚ- ਐਜਬੈਸਟਨ, 1-5 ਜੁਲਾਈ
ਪਹਿਲਾ ਟੀ-20 ਮੈਚ- ਏਜੇਸ ਬਾਓਲ, 7 ਜੁਲਾਈ
ਦੂਜਾ ਟੀ-20 ਮੈਚ- ਐਜਬੈਸਟਨ, 9 ਜੁਲਾਈ
ਤੀਜਾ ਟੀ-20 ਮੈਚ- ਟ੍ਰੇਂਟ ਬ੍ਰਿਜ਼, 10 ਜੁਲਾਈ
ਪਹਿਲਾ ਵਨ ਡੇ ਮੈਚ- ਦਿ ਓਵਲ, 12 ਜੁਲਾਈ
ਦੂਜਾ ਵਨ ਡੇ ਮੈਚ- ਲਾਰਡਸ- 14 ਜੁਲਾਈ
ਤੀਜਾ ਵਨ ਡੇ ਮੈਚ- ਓਲਡ ਟ੍ਰੈਫਰਡ, 17 ਜੁਲਾਈ.
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ
NEXT STORY