ਸ਼ਾਰਜਾਹ- ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਨਾਮੀਬੀਆ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਗੇਰਹਾਰਡ ਇਰਾਸਮਸ ਦੇ ਅਜੇਤੂ ਅਰਧ ਸੈਂਕੜੇ ਨਾਲ ਸ਼ੁੱਕਰਵਾਰ ਨੂੰ ਇੱਥੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰੇ ਦੇ ਆਪਣੇ ਆਖਰੀ ਗਰੁੱਪ-ਏ ਮੈਚ ਵਿਚ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਸੁਪਰ-12 ਵਿਚ ਕੁਆਲੀਫਾਈ ਕੀਤਾ। ਨਾਮੀਬੀਆ ਦੀ ਟੀਮ ਗਰੁੱਪ-12 'ਚ ਪਹੁੰਚ ਗਈ।
ਆਇਰਲੈਂਡ ਦੀ ਟੀਮ ਨਾਮੀਬੀਆ ਦੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ 8 ਵਿਕਟਾਂ 'ਤੇ 125 ਦੌੜਾਂ ਹੀ ਬਣਾ ਸਕਿਆ। ਨਾਮੀਬੀਆ ਦੇ ਲਈ ਕਪਤਾਨ ਗੇਰਹਾਰਡ ਇਰਾਸਮਸ ਤੇ ਡੇਵਿਡ ਵਿਸੇ ਨੇ ਤੀਜੇ ਵਿਕਟ ਦੇ ਲਈ 31 ਗੇਂਦਾਂ ਵਿਚ ਅਜੇਤੂ 53 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 18.3 ਓਵਰਾਂ ਵਿਚ 2 ਵਿਕਟਾਂ 'ਤੇ 126 ਦੌੜਾਂ ਬਣਾ ਕੇ ਜਿੱਤ ਦਿਵਾਈ। ਵਿਸੇ ਨੇ ਚੌਕਾ ਲਗਾ ਕੇ ਟੀਮ ਨੂੰ ਸੁਪਰ-12 ਵਿਚ ਪਹੁੰਚਾਇਆ। ਇਰਾਸਮਸ ਨੇ 49 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 53 ਦੌੜਾਂ ਬਣਾਈਆਂ। ਉਸਦੇ ਨਾਲ ਹੀ ਡੇਵਿਡ ਵਿਸੇ ਨੇ 14 ਗੇਂਦਾਂ ਵਿਚ ਇੱਕ ਚੌਕੇ ਤੇ 2 ਛੱਕੇ ਦੀ ਮਦਦ ਨਾਲ ਅਜੇਤੂ 28 ਦੌੜਾਂ ਦੀ ਪਾਰੀ ਖੇਡੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੀ ਆਈ. ਪੀ. ਐੱਲ. ਟੀਮ ਦੇ ਮਾਲਕ ਬਣਨਗੇ ਰਣਵੀਰ ਤੇ ਦੀਪਿਕਾ? ਪੜ੍ਹੋ ਖ਼ਬਰ
NEXT STORY