ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਦੋ-ਪੱਖੀ ਕ੍ਰਿਕਟ ਸੀਰੀਜ਼ ਦਾ ਇੰਤਜ਼ਾਰ ਹਮੇਸ਼ਾ ਕ੍ਰਿਕਟ ਪ੍ਰਸ਼ੰਸਕਾਂ ਨੂੰ ਰਿਹਾ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਰਾਜਨੀਤਕ ਸਬੰਧਾਂ ਵਿਚ ਤਲਖ਼ੀ ਕਾਰਨ ਬੀਤੇ ਕਈ ਸਾਲਾਂ ਤੋਂ ਦੋ-ਪੱਖੀ ਕ੍ਰਿਕਟ ਸੀਰੀਜ਼ ਦਾ ਆਯੋਜਨ ਨਹੀਂ ਹੋ ਸਕਿਆ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਆਗਾਮੀ ਭਵਿੱਖ ਵਿਚ ਦੋਵਾਂ ਦੇਸ਼ਾਂ ਵਿਚਾਲੇ ਜਲਦ ਹੀ ਕ੍ਰਿਕਟ ਸੀਰੀਜ਼ ਦਾ ਆਯੋਜਨਾ ਹੋ ਸਕਦਾ ਹੈ। ਖ਼ਬਰਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸੀਰੀਜ਼ ਦਾ ਆਯੋਜਨ ਹੋਵੇ ਇਸ ਲਈ ਪਹਿਲ ਕੀਤੀ ਜਾ ਰਹੀ ਹੈ। ਆਈ.ਸੀ.ਸੀ. ਆਗਾਮੀ ਬੈਠਕ ਵਿਚ ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਸੀਰੀਜ਼ ਬਹਾਲੀ ’ਤੇ ਫ਼ੈਸਲਾ ਲੈ ਸਕਦਾ ਹੈ। ਆਈ.ਸੀ.ਸੀ. ਨੇ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਸੀਰੀਜ਼ ਬਹਾਲੀ ਨੂੰ ਲੈ ਕੇ ਕੋਈ ਫ਼ੈਸਲਾ ਲਿਆ ਤਾਂ ਦੋਵੇਂ ਦੇਸ਼ 8 ਸਾਲ ਬਾਅਦ ਇਕ-ਦੂਜੇ ਖ਼ਿਲਾਫ਼ ਕ੍ਰਿਕਟ ਸੀਰੀਜ਼ ਖੇਡਣਗੇ।
ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ
ਪਾਕਿਸਤਾਨ ਕ੍ਰਿਕਟ ਬੋਰਡ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਲਦ ਹੀ ਸੀਰੀਜ਼ ਸ਼ੁਰੂ ਹੋਣ ਦੀ ਉਮੀਦ ਹੈ। ਰਾਜਨੀਤਕ ਤਣਾਅ ਦੇ ਚੱਲਦੇ ਦੋਵਾਂ ਦੇਸ਼ਾਂ ਵਿਚਾਲੇ ਬੀਤੇ 8 ਸਾਲਾਂ ਤੋਂ ਕੋਈ ਦੋ-ਪੱਖ ਕ੍ਰਿਕਟ ਸੀਰੀਜ਼ ਨਈਂ ਖੇਡੀ ਗਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖ਼ਰੀ ਵਾਰ ਸਾਲ 2013 ਵਿਚ ਕ੍ਰਿਕਟ ਸੀਰੀਜ਼ ਖੇਡੀ ਗਈ ਸੀ। ਉਥੇ ਹੀ 2007-08 ਤੋਂ ਦੋਵਾਂ ਗੁਆਂਢੀਆਂ ਵਿਚਾਲੇ ਟੈਸਟ ਸੀਰੀਜ਼ ਦਾ ਆਯੋਜਨ ਨਹੀਂ ਹੋ ਸਕਿਆ ਹੈ। ਇਸ ਦਰਮਿਆਨ ਭਾਰਤ ਅਤੇ ਪਾਕਿਸਤਾਨ ਸਿਰਫ਼ ਏਸ਼ੀਆ ਕੱਪ ਅਤੇ ਕ੍ਰਿਕਟ ਵਰਲਡ ਕੱਪ ਦੌਰਾਨ ਹੀ ਇਕ-ਦੂਜੇ ਖ਼ਿਲਾਫ਼ ਖੇਡੇ ਹਨ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਇੰਗਲੈਂਡ ਦੀ ਸਖ਼ਤੀ, ਬਿਨਾਂ ਵਜ੍ਹਾ ਵਿਦੇਸ਼ ਯਾਤਰਾ ਕਰਨ ’ਤੇ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੀ ਬੈਠਕ ਦੁਬਈ ਵਿਚ ਹੋਣ ਵਾਲੀ ਹੈ, ਜਿੱਥੇ ਭਾਰਤ-ਪਾਕਿਸਤਾਨ ਵਿਚਾਲੇ ਸੀਰੀਜ਼ ਖੇਡਣ ਦੇ ਫ਼ੈਸਲੇ ਦੀ ਘੋਸ਼ਣਾ ਕਰ ਸਕਦਾ ਹੈ। ਇਸ ਦੇ ਇਲਾਵਾ ਭਾਰਤ ਨੂੰ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੇ ਖਿਡਾਰੀਆਂ, ਪੱਤਰਕਾਰਾਂ ਅਤੇ ਮੈਚ ਨਾਲ ਜੁੜੇ ਅਧਿਕਾਰੀਆਂ ਲਈ ਵੀਜ਼ਾ ਮੁਹੱਈਆ ਕਰਾਉਣ ਦੇ ਬਾਰੇ ਵਿਚ ਆਈ.ਸੀ.ਸੀ. ਨੂੰ ਸੂਚਨਾ ਦੇਣਾ ਹੈ।
ਇਹ ਵੀ ਪੜ੍ਹੋ: ਹੜ੍ਹ ’ਚ ਘਿਰੇ ਜੋੜੇ ਨੇ ਰਚਾਇਆ ਵਿਆਹ, ਲਾੜਾ-ਲਾੜੀ ਨੂੰ ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ
ਪਾਕਿਸਤਾਨ ਕ੍ਰਿਕਟ ਬੋਰਡ ਦੇ ਮੀਡੀਆ ਮੈਨੇਜਰ ਸ਼ਕੀਲ ਖਾਨ ਮੁਤਾਬਕ ਆਈ.ਸੀ.ਸੀ. ਬੈਠਕ ਵਿਚ ਦੋਵਾਂ ਦੇਸ਼ਾਂ ਦਾ ਪ੍ਰਤੀਨਿਧੀ ਮੰਡਲ ਹਿੱਸਾ ਲਵੇਗਾ। ਇਸ ਬੈਠਕ ਵਿਚ ਸਾਨੂੰ ਸਫ਼ਲਤਾ ਮਿਲਣ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨਾਲ ਹਮੇਸ਼ਾ ਕ੍ਰਿਕਟ ਸੀਰੀਜ਼ ਖੇਡਣ ਲਈ ਉਤਸੁਕ ਰਹਿੰਦੇ ਹਾਂ ਪਰ ਭਾਰਤ ਕੋਈ ਰੂਚੀ ਨਹੀਂ ਦਿਖਾਉਂਦਾ। ਸ਼ਕੀਲ ਖਾਨ ਮੁਤਾਬਕ ਪਾਕਿਸਤਾਨ ਦੀ ਟੀਮ ਭਾਰਤ ਵਿਚ ਪਹਿਲਾਂ ਹੀ 2 ਕ੍ਰਿਕਟ ਸੀਰੀਜ਼ ਖੇਡ ਚੁੱਕੀ ਹੈ। ਇਸ ਲਈ ਹੁਣ ਭਾਰਤ ਨੂੰ ਪਾਕਿਸਤਾਨ ਖੇਡਣ ਆਉਣਾ ਹੋਵੇਗਾ ਪਰ ਇਹ ਭਾਰਤ ’ਤੇ ਨਿਰਭਰ ਕਰੇਗਾ ਕਿ ਉਹ ਆਈ.ਸੀ.ਸੀ. ਦੀ ਬੈਠਕ ਦੌਰਾਨ ਕੀ ਨਿਯਮ ਅਤੇ ਕੀ ਸ਼ਰਤਾਂ ਲੈ ਕੇ ਆਉਂਦੇ ਹਨ।
ਇਹ ਵੀ ਪੜ੍ਹੋ: ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੈਰਾਨੀਜਕ! WC ਕੁਆਲੀਫ਼ਾਇਰ ’ਚ ਭਾਰਤੀ ਟੀਮ ਵਿਰੁੱਧ ਨੇਪਾਲੀ ਬਣ ਖੇਡੇ ਭਾਰਤੀ, ਇੰਝ ਖੁੱਲ੍ਹਿਆ ਭੇਤ
NEXT STORY