ਸਪੋਰਟਸ ਡੈਸਕ— ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਜਾ ਰਹੇ ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੀ ਪਾਰੀ 'ਚ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਆਲ ਆਊਟ ਹੋ ਕੇ ਸਿਰਫ 109 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 12 ਦੌੜਾਂ , ਸ਼ੁਭਮਨ ਗਿੱਲ 21 ਦੌੜਾਂ, ਚੇਤੇਸ਼ਵਰ ਪੁਜਾਰਾ ਨੇ 1 ਦੌੜ, ਰਵਿੰਦਰ ਜਡੇਜਾ 4 ਦੌੜਾਂ , ਵਿਰਾਟ ਕੋਹਲੀ ਨੇ 22 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਮੈਥਿਊ ਕੁਹਮੇਮੈਨ ਨੇ 5, ਲਾਥਨ ਲਿਓਨ ਨੇ 3 ਤੇ ਟੌਡ ਮਰਫੀ ਨੇ 1 ਵਿਕਟ ਲਈਆਂ।
ਇਸ ਤੋਂ ਬਾਅਦ ਆਸਟ੍ਰੇਲੀਆ ਨੇ ਸਟੰਪਸ ਹੋਣ ਤਕ 4 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾ ਕੇ 47 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਆਸਟ੍ਰੇਲੀਆ ਵਲੋਂ ਉਸਮਾਨ ਖਵਾਾਜ ਨੇ 60, ਮਾਰਨਸ ਲਾਬੁਸ਼ਾਨੇ ਨੇ 31 ਦੌੜਾਂ, ਟ੍ਰੈਵਿਸ ਹੈੱਡ ਨੇ 9 ਤੇ ਕਪਤਾਨ ਸਟੀਵ ਸਮਿਥ ਨੇ 26 ਦੌੜਾਂ ਬਣਾਈਆਂ। ਭਾਰਤ ਵਲੋਂ ਰਵਿੰਦਰ ਜਡੇਜਾ ਨੇ 4 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਮਹਿਲਾ ਪ੍ਰੀਮੀਅਰ ਲੀਗ 2023 ਦੇ ਉਦਘਾਟਨੀ ਸਮਾਰੋਹ 'ਚ ਜਲਵੇ ਬਿਖੇਰੇਗੀ Kiara Advani
ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੂੰ ਭਾਰਤੀ ਟੀਮ 'ਚ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਪਲੇਇੰਗ 11 'ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਬਾਰਡਰ ਗਾਵਸਕਰ ਟਰਾਫੀ ਪਹਿਲਾਂ ਹੀ ਆਪਣੇ ਕੋਲ ਬਰਕਰਾਰ ਰੱਖੀ ਹੈ। ਤੀਜਾ ਟੈਸਟ ਜਿੱਤ ਕੇ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰਨਾ ਚਾਹੇਗੀ। ਦੂਜੇ ਪਾਸੇ ਪੈਟ ਕਮਿੰਸ ਦੇ ਘਰ ਪਰਤਣ ਤੋਂ ਬਾਅਦ ਸਟੀਵ ਸਮਿਥ ਆਸਟ੍ਰੇਲੀਆਈ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਉਹ ਟੀਮ ਨੂੰ ਜਿੱਤ ਵੱਲ ਲਿਜਾਣਾ ਚਾਹੁਣਗੇ।
ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਸ਼੍ਰੀਕਰ ਭਾਰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸਿਰਾਜ
ਆਸਟ੍ਰੇਲੀਆ : ਉਸਮਾਨ ਖਵਾਜਾ, ਟ੍ਰੈਵਿਸ ਹੈੱਡ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ (ਕਪਤਾਨ), ਪੀਟਰ ਹੈਂਡਸਕੌਮ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਟੌਡ ਮਰਫੀ, ਮੈਥਿਊ ਕੁਹਨਮੈਨ
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਦੀ ਸ਼ਾਨਦਾਰ ਪ੍ਰਾਪਤੀ, ਬਣਿਆ ਜਨਵਰੀ ਮਹੀਨੇ ਦਾ ICC ਪਲੇਅਰ ਆਫ ਦਿ ਮੰਥ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾ ਪ੍ਰੀਮੀਅਰ ਲੀਗ 2023 ਦੇ ਉਦਘਾਟਨੀ ਸਮਾਰੋਹ 'ਚ ਜਲਵੇ ਬਿਖੇਰੇਗੀ Kiara Advani
NEXT STORY