ਬਿ੍ਰਸਬੇਨ- ਚੌਥੇ ਟੈਸਟ ’ਚ ਭਾਰਤ ਨੇ ਆਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਸੀਰੀਜ਼ ’ਤੇ 2-1 ਨਾਲ ਕਬਜ਼ਾ ਕੀਤਾ। ਰਿਸ਼ਭ ਪੰਤ, ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਦੀਆਂ ਪਾਰੀਆਂ ਦੇ ਦਮ ’ਤੇ ਭਾਰਤ ਨੇ ਇਤਿਹਾਸ ਰਚਿਆ। ਰਿਸ਼ਭ ਪੰਤ ਨੂੰ ਉਸ ਦੇ ਸ਼ਾਨਦਾਰ 89 ਦੌੜਾਂ ਦੀ ਅਜੇਤੂ ਪਾਰੀ ਦੇ ਲਈ ‘ਮੈਨ ਆਫ ਦਿ ਮੈਚ’ ਦਾ ਖਿਤਾਬ ਦਿੱਤਾ ਗਿਆ। ਆਸਟਰੇਲੀਆ ਦੀ ਧਰਤੀ ’ਤੇ ਭਾਰਤ ਦੀ ਇਹ ਲਗਾਤਾਰ ਦੂਜੀ ਟੈਸਟ ਸੀਰੀਜ਼ ਜਿੱਤ ਹੈ। ਇਸ ਇਤਿਹਾਸਕ ਜਿੱਤ ’ਚ ਭਾਰਤ ਨੇ ਕਈ ਯਾਦਗਾਰ ਰਿਕਾਰਡ ਬਣਾਏ। ਦੱਸ ਦੇਈਏ ਕਿ ਭਾਰਤ ਨੂੰ 328 ਦੌੜਾਂ ਦਾ ਟੀਚਾ ਮਿਲਿਆ ਸੀ, ਭਾਰਤ ਨੇ ਆਸਟਰੇਲੀਆ 3 ਵਿਕਟਾਂ ਨਾਲ ਹਰਾ ਦਿੱਤਾ।
1- ਆਸਟਰੇਲੀਆ ਦੀ ਧਰਤੀ ’ਤੇ ਭਾਰਤੀ ਟੀਮ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ ਜਦੋ ਸੀਰੀਜ਼ ਦਾ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਸੀਰੀਜ਼ ਨੂੰ ਜਿੱਤਣ ’ਚ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਤੋਂ ਬਾਅਦ ਕੇਵਲ ਇੰਗਲੈਂਡ ਹੀ ਦੂਜੀ ਟੀਮ ਹੈ, ਜਿਸ ਨੇ ਆਸਟਰੇਲੀਆ ’ਚ ਜਾ ਕੇ ਇਹ ਕਾਰਨਾਮਾ ਕੀਤਾ ਹੈ।
2- ਟੈਸਟ ਕ੍ਰਿਕਟ ਦੇ ਇਤਿਹਾਸ ’ਚ ਭਾਰਤ ਦੀ ਇਹ ਤੀਜੀ ਸਭ ਤੋਂ ਵੱਡੀ ‘ਰਨ ਚੇਸ’ ਕਰਦੇ ਹੋਏ ਜਿੱਤ ਹੈ। ਭਾਰਤ ਨੇ 329 ਦੌੜਾਂ ਬਣਾ ਕੇ ਇਹ ਮੈਚ ਜਿੱਤਿਆ। ਟੈਸਟ ’ਚ ਭਾਰਤ ਦੀ ਸਭ ਤੋਂ ਵੱਡੀ ਜਿੱਤ ‘ਰਨ ਚੇਸ’ ਕਰਦੇ ਹੋਏ 1976 ’ਚ ਆਈ ਸੀ ਜਦੋ ਭਾਰਤ ਨੇ ਵੈਸਟਇੰਡੀਜ਼ ਦੇ ਵਿਰੁੱਧ ਪੋਰਟ ਆਫ ਸਪੇਨ ’ਚ 4 ਵਿਕਟਾਂ ’ਤੇ 406 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਸੀ।
3- ਭਾਰਤ ਨੇ 5ਵੀਂ ਵਾਰ ਪਹਿਲਾ ਟੈਸਟ ਮੈਚ ਹਾਰਨ ਦੇ ਬਾਵਜੂਦ ਸੀਰੀਜ਼ ’ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ 1972-1973 ’ਚ ਇੰਗਲੈਂਡ, 2000-2001 ’ਚ ਆਸਟਰੇਲੀਆ, 2015 ’ਚ ਸ਼੍ਰੀਲੰਕਾ, 2016-2017 ’ਚ ਆਸਟਰੇਲੀਆ ਵਿਰੁੱਧ ਪਹਿਲਾ ਟੈਸਟ ਹਾਰਨ ’ਤੇ 2-1 ਨਾਲ ਕਬਜ਼ਾ ਕੀਤਾ ਸੀ।
4- ਟੈਸਟ ਕ੍ਰਿਕਟ ਦੇ ਇਤਿਹਾਸ ’ਚ ਭਾਰਤੀ ਟੀਮ ਪਹਿਲਾ ਟੈਸਟ ਹਾਰਨ ਤੋਂ ਬਾਅਦ 5ਵੀਂ ਵਾਰ ਟੈਸਟ ਸੀਰੀਜ਼ ਜਿੱਤਣ ’ਚ ਸਫਲ ਰਹੀ ਹੈ। ਇਸ ਤੋਂ ਪਹਿਲਾਂ ਇਹ ਕਾਰਨਾਮਾ ਭਾਰਤ ਨੇ 1972-73 ’ਚ ਇੰਗਲੈਂਡ ’ਚ ਤਾਂ 2000-2001 ’ਚ ਆਸਟਰੇਲੀਆ ’ਚ ਇਹ ਇਤਿਹਾਸ ਰਚਿਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ’ਚ 2015 ’ਚ ਟੈਸਟ ਸੀਰੀਜ਼ ’ਚ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਭਾਰਤ ਨੇ ਸੀਰੀਜ਼ ’ਤੇ ਕਬਜ਼ਾ ਕੀਤਾ ਸੀ। 2016-2017 ’ਚ ਆਸਟਰੇਲੀਆ ਦੇ ਵਿਰੁੱਧ ਪਹਿਲਾ ਟੈਸਟ ਹਾਰਨ ਤੋਂ ਬਾਅਦ ਸੀਰੀਜ਼ ’ਤੇ 2-1 ਨਾਲ ਭਾਰਤੀ ਟੀਮ ਨੇ ਕਬਜ਼ਾ ਕੀਤਾ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਵਿਰੁੱਧ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਦੀ ਹੋਈ ਵਾਪਸੀ
NEXT STORY