ਨਵੀਂ ਦਿੱਲੀ- ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਦੇ ਪਹਿਲੇ 2 ਮੈਚਾਂ ਦੇ ਲਈ ਮੰਗਲਵਾਰ ਨੂੰ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੇਤਨ ਸ਼ਰਮਾ ਦੀ ਅਗਵਾਈ ’ਚ ਨਵੀਂ ਚੋਣ ਕਮੇਟੀ ਨੇ ਮੰਗਲਵਾਰ ਨੂੰ ਖਤਮ ਹੋਈ ਆਸਟਰੇਲੀਆ ਸੀਰੀਜ਼ ਤੋਂ ਬਾਅਦ ਹੀ ਅਗਲੀ ਸੀਰੀਜ਼ ਦੇ ਲਈ ਭਾਰਤੀ ਟੀਮ ਦੇ ਖਿਡਾਰੀਆਂ ਦੀ ਚੋਣ ਕਰ ਲਈ। ਇੰਗਲੈਂਡ ਵਿਰੁੱਧ ਭਾਰਤੀ ਟੀਮ ਆਪਣੀ ਮੇਜਬਾਨੀ ’ਚ 5 ਫਰਵਰੀ ਤੋਂ 4 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਇੰਗਲੈਂਡ ਸੀਰੀਜ਼ ਦੇ ਪਹਿਲੇ 2 ਮੈਚਾਂ ਦੇ ਲਈ 18 ਮੈਂਬਰੀ ਟੀਮ ’ਚ ਕਪਤਾਨ ਵਿਰਾਟ ਕੋਹਲੀ, ਇਸ਼ਾਂਤ ਸ਼ਰਮਾ ਅਤੇ ਹਾਰਦਿਕ ਪੰਡਯਾ ਦੀ ਵਾਪਸੀ ਹੋਈ, ਜਦਕਿ ਆਲ ਰਾਊਂਡਰ ਅਕਸ਼ਰ ਪਟੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ (ਉਪ ਕਪਤਾਨ), ਕੇ. ਐੱਲ. ਰਾਹੁਲ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸਾਹਾ, ਆਰ. ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ।
ਨੈੱਟ ਗੇਂਦਬਾਜ਼- ਅੰਕਿਤ ਰਾਜਪੂਤ, ਅਵੇਸ਼ ਖਾਨ, ਸੰਦੀਪ ਵਾਰੀਅਰ, ਕ੍ਰਿਸ਼ਨੱਪਾ ਗੌਤਮ, ਸੌਰਭ ਕੁਮਾਰ।
ਸਟੈਂਡਬਾਈ ਖਿਡਾਰੀ- ਕੇ. ਐੱਸ. ਭਾਰਤ, ਈਸ਼ਵਰਨ, ਸ਼ਾਹਬਾਜ਼ ਨਦੀਮ, ਰਾਹੁਲ ਚਾਹਰ, ਪਿ੍ਰਅੰਕ ਪੰਚਾਲ।
ਚਾਰ ਟੈਸਟ ਮੈਚਾਂ ਦੀ ਸੀਰੀਜ਼-
ਪਹਿਲਾ ਟੈਸਟ- 5 ਤੋਂ 9 ਫਰਵਰੀ, ਚੇਨਈ
ਦੂਜਾ ਟੈਸਟ- 13 ਤੋਂ 17 ਫਰਵਰੀ, ਚੇਨਈ
ਤੀਜਾ ਟੈਸਟ- 24 ਤੋਂ 28 ਫਰਵਰੀ, ਅਹਿਮਦਾਬਾਦ
ਚੌਥਾ ਟੈਸਟ- 4 ਤੋਂ 8 ਮਾਰਚ : ਅਹਿਮਦਾਬਾਦ
ਟੀ-20 ਅੰਤਰਰਾਸ਼ਟਰੀ ਸੀਰੀਜ਼—
ਪਹਿਲਾ ਟੀ-20 ਅੰਤਰਰਾਸ਼ਟਰੀ 12 ਮਾਰਚ : ਅਹਿਮਦਾਬਾਦ
ਦੂਜਾ ਟੀ-20 ਅੰਤਰਰਾਸ਼ਟਰੀ 14 ਮਾਰਚ : ਅਹਿਮਦਾਬਾਦ
ਤੀਜਾ ਟੀ-20 ਅੰਤਰਰਾਸ਼ਟਰੀ 16 ਮਾਰਚ : ਅਹਿਮਦਾਬਾਦ
ਚੌਥਾ ਟੀ-20 ਅੰਤਰਰਾਸ਼ਟਰੀ 18 ਮਾਰਚ : ਅਹਿਮਦਾਬਾਦ
ਪੰਜਵਾਂ ਟੀ-20 ਅੰਤਰਰਾਸ਼ਟਰੀ 20 ਮਾਰਚ : ਅਹਿਮਦਾਬਾਦ
ਵਨ ਡੇ ਸੀਰੀਜ਼—
ਪਹਿਲਾ ਵਨ ਡੇ- 23 ਮਾਰਚ, ਪੁਣੇ
ਦੂਜਾ ਵਨ ਡੇ- 26 ਮਾਰਚ, ਪੁਣੇ
ਤੀਜਾ ਵਨ ਡੇ- 28 ਮਾਰਚ, ਪੁਣੇ
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਸਿੰਘੂ ਸਰਹੱਦ ’ਤੇ ਇਸ ਦਿਨ ਹੋਵੇਗਾ ‘ਫੰਡ ਰੇਜ਼ਿੰਗ ਕਬੱਡੀ ਕੱਪ
NEXT STORY