Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    10:03:15 PM

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ...

  • hockey world cup 2026 india stunning win over pakistan

    Hockey World Cup 2026: ਭਾਰਤ ਦੀ ਪਾਕਿਸਤਾਨ 'ਤੇ...

  • important meeting of congress working committee concluded

    ਖਤਮ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ,...

  • pizza outlet cctv video punjab police

    ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • IND vs AUS : ਕੋਟਲਾ ਦੇ ਕਿਲੇ 'ਚ ਅੱਜ ਫੈਸਲਾਕੁੰਨ ਜੰਗ

SPORTS News Punjabi(ਖੇਡ)

IND vs AUS : ਕੋਟਲਾ ਦੇ ਕਿਲੇ 'ਚ ਅੱਜ ਫੈਸਲਾਕੁੰਨ ਜੰਗ

  • Updated: 13 Mar, 2019 01:29 AM
Jalandhar
ind vs aus  decisive war in kotla fort
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਲਗਾਤਾਰ ਦੋ ਮੈਚ ਗੁਆਉਣ ਤੋਂ ਬਾਅਦ ਪ੍ਰੇਸ਼ਾਨੀ ਵਿਚ ਹੈ ਤੇ ਹੁਣ ਆਸਟਰੇਲੀਆ ਵਿਰੁੱਧ ਫੈਸਲਾਕੁੰਨ ਮੁਕਾਬਲਾ ਕੋਟਲਾ ਦੇ ਮੈਦਾਨ 'ਤੇ ਬੁੱਧਵਾਰ ਨੂੰ ਖੇਡਿਆ ਜਾਵੇਗਾ, ਜਿਥੇ ਉਸ 'ਤੇ ਸੀਰੀਜ਼ ਜਿੱਤਣ ਦੇ ਨਾਲ-ਨਾਲ ਆਈ. ਸੀ. ਸੀ. ਵਿਸ਼ਵ ਕੱਪ ਲਈ ਖੁਦ ਨੂੰ ਤਿਆਰ ਦਿਖਾਉਣ ਦਾ ਵੀ ਦਬਾਅ ਹੋਵੇਗਾ। ਭਾਰਤੀ ਟੀਮ 5 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਸੀ ਪਰ ਉਸ ਦੇ ਓਵਰ ਕਾਨਫੀਡੈਂਸ ਤੇ ਖਿਡਾਰੀਆਂ ਦੇ ਗੈਰ-ਲਗਾਤਾਰਤਾ ਵਾਲੇ ਪ੍ਰਦਰਸ਼ਨ ਕਾਰਨ ਉਹ ਰਾਂਚੀ ਵਿਚ 32 ਦੌੜਾਂ ਤੇ ਮੋਹਾਲੀ ਵਿਚ 4 ਵਿਕਟਾਂ ਨਾਲ ਤੀਜਾ ਤੇ ਚੌਥਾ ਮੁਕਾਬਲਾ ਗੁਆ ਬੈਠੀ। ਲਗਾਤਾਰ ਦੋ ਮੈਚ ਹਾਰ ਜਾਣ ਤੋਂ ਬਾਅਦ ਮਹਿਮਾਨ ਆਸਟਰੇਲੀਆ ਸੀਰੀਜ਼ ਵਿਚ 2-2 ਦੀ ਬਰਾਬਰੀ 'ਤੇ ਪਹੁੰਚ ਗਈ ਹੈ ਤੇ ਕੋਟਲਾ ਵਿਚ ਹੋਣ ਵਾਲਾ ਆਖਰੀ ਮੈਚ ਫੈਸਲਾਕੁੰਨ ਬਣ ਗਿਆ ਹੈ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਲਈ ਮੌਜੂਦਾ ਸੀਰੀਜ਼ ਨੂੰ ਮਈ ਵਿਚ ਇੰਗਲੈਂਡ ਵਿਚ ਹੋਣ ਵਾਲੀ ਮੁੱਖ ਪ੍ਰੀਖਿਆ ਤੋਂ ਪਹਿਲਾਂ ਪ੍ਰੀ-ਬੋਰਡ ਦੀ ਤਰ੍ਹਾਂ ਦੇਖਿਆ ਜਾ ਰਿਹਾ ਸੀ ਪਰ ਉਸ ਦੇ ਹਾਲੀਆ ਪ੍ਰਦਰਸ਼ਨ, ਖਰਾਬ ਫੀਲਡਿੰਗ, ਓਪਨਿੰਗ ਕ੍ਰਮ ਦੇ ਪ੍ਰਦਰਸ਼ਨ ਵਿਚ ਲਗਾਤਾਰਤਾ ਤੇ ਸਹੀ ਸੰਯੋਜਨ ਦੀ ਕਮੀ ਨੇ ਟੀਮ ਮੈਨੇਜਮੈਂਟ ਨੂੰ ਨਿਸ਼ਚਿਤ ਹੀ ਚਿੰਤਾ ਵਿਚ ਪਾ ਦਿੱਤਾ ਹੈ। ਭਾਰਤ ਨੇ ਮੋਹਾਲੀ ਵਿਚ ਚੌਥਾ ਵਨ ਡੇ ਆਪਣੀਆਂ ਵੱਡੀਆਂ ਗਲਤੀਆਂ ਨਾਲ ਗੁਆਇਆ ਤੇ ਟੀਮ 358 ਦੌੜਾਂ ਦੇ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੀ। ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਓਪਨਿੰਗ ਜੋੜੀ ਨੇ ਪਹਿਲੀ ਵਿਕਟ ਲਈ 193 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕਰ ਕੇ ਚੰਗੀ ਸ਼ੁਰੂਆਤ ਦਿਵਾਈ ਤੇ ਪਟੜੀ 'ਤੇ ਵੀ ਪਰਤੀ ਪਰ ਇਸ ਵਾਰ ਗੇਂਦਬਾਜ਼ਾਂ ਤੇ ਵਿਕਟਕੀਪਿੰਗ 'ਚ ਉਸ ਦੇ ਮਾੜੇ ਪ੍ਰਦਰਸ਼ਨ ਨਾਲ ਮੈਚ ਹੱਥੋਂ ਨਿਕਲ ਗਿਆ।
ਮਹਿੰਦਰ ਸਿੰਘ ਧੋਨੀ ਦੇ ਆਰਾਮ ਕਾਰਨ ਆਖਰੀ ਮੈਚਾਂ ਲਈ ਟੀਮ ਵਿਚ ਵਾਪਸੀ ਕਰਨ ਵਾਲੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਵਿਕਟ ਦੇ ਪਿੱਛੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਆਸਟਰੇਲੀਆ ਨੇ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕ ਕੇ 13 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਲਿਆ। ਟੀਮ ਇੰਡੀਆ ਦੇ ਇਸ ਪ੍ਰਦਰਸ਼ਨ ਨੇ ਸਾਫ ਕਰ ਦਿੱਤਾ ਹੈ ਕਿ ਇਸ ਨੌਜਵਾਨ ਟੀਮ ਨੂੰ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਤਿੰਨਾਂ ਹੀ ਵਿਭਾਗਾਂ ਵਿਚ ਗਲਤੀਆਂ ਸੁਧਾਰਨ ਦੀ ਲੋੜ ਹੈ। 
ਕੋਟਲਾ 'ਚ ਫੈਸਲਾਕੁੰਨ ਮੈਚ ਵਿਚ ਗੇਂਦਬਾਜ਼ਾਂ ਲਈ ਵਿਕਟ ਕੱਢਣ ਦੇ ਨਾਲ ਕਿਫਾਇਤੀ ਗੇਂਦਬਾਜ਼ੀ ਕਰਨਾ ਅਹਿਮ ਹੋਵੇਗਾ। ਮੋਹਾਲੀ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਜਗ੍ਹਾ ਟੀਮ ਵਿਚ ਪਰਤੇ ਭੁਵਨੇਸ਼ਵਰ ਕੁਮਾਰ ਵੀ ਟੀਮ ਦੇ ਅਹਿਮ ਗੇਂਦਬਾਜ਼ਾਂ 'ਚ ਹੈ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਵੀ ਚੌਥੇ ਮੈਚ 'ਚ ਪ੍ਰਦਰਸ਼ਨ ਸਬਰਯੋਗ ਸੀ ਤੇ ਇਕ ਵਾਰ ਫਿਰ ਉਸ ਤੋਂ ਇਸੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਬੱਲੇਬਾਜ਼ੀ ਕ੍ਰਮ ਦੀ ਗੱਲ ਕਰੀਏ ਤਾਂ ਲਗਾਤਾਰ ਫਲਾਪ ਰਹਿਣ ਕਾਰਨ ਆਲੋਚਨਾਵਾਂ ਦਾ ਸ਼ਿਕਾਰ ਰਹੇ ਸ਼ਿਖਰ ਧਵਨ ਨੇ ਪਿਛਲੇ ਮੈਚ ਵਿਚ ਆਪਣੀ 143 ਦੌੜਾਂ ਦੀ ਸਰਵਸ੍ਰੇਸ਼ਠ ਵਨ ਡੇ ਪਾਰੀ ਨਾਲ ਫਿਲਹਾਲ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ ਹੈ ਪਰ ਉਸ ਨੂੰ ਲਗਾਤਾਰ ਬਣਾਈ ਰੱਖਣਾ ਪਵੇਗਾ ਤੇ ਦਿੱਲੀ ਦੇ ਆਪਣੇ ਘਰੇਲੂ ਮੈਦਾਨ 'ਤੇ ਉਮੀਦ ਰਹੇਗੀ ਕਿ ਉਹ ਸਮਰਥਕਾਂ ਸਾਹਮਣੇ ਅਜਿਹੀ ਪਾਰੀ ਖੇਡੇ।
ਉਥੇ ਹੀ ਕਪਤਾਨ ਵਿਰਾਟ ਕੋਹਲੀ ਦਾ ਵੀ ਇਹ ਘਰੇਲੂ ਮੈਦਾਨ 'ਤੇ ਹੈ, ਜਿਹੜਾ ਟੀਮ ਦਾ ਸਰਵਸ੍ਰੇਸ਼ਠ ਸਕੋਰਰ ਹੈ। ਵਿਰਾਟ ਨੇ ਇਸ ਮੈਦਾਨ 'ਤੇ 6 ਮੈਚਾਂ 'ਚ 202 ਦੌੜਾਂ ਬਣਾਈਆਂ ਹਨ, ਜਦਕਿ ਇਸ ਮੈਦਾਨ 'ਤੇ ਸਚਿਨ ਤੇਂਦੁਲਕਰ ਦੇ ਨਾਂ 8 ਮੈਚਾਂ ਵਿਚ ਸਭ ਤੋਂ ਵੱਧ 300 ਦੌੜਾਂ ਬਣਾਉਣ ਦਾ ਰਿਕਾਰਡ ਹੈ। ਪਿਛਲੇ ਮੈਚਾਂ ਵਿਚ 72, 44, 116, 123 ਤੇ 07 ਦੌੜਾਂ ਦੀਆਂ ਪਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਕਪਤਾਨ ਵੀ ਆਪਣੇ ਘਰ ਵਿਚ ਧਮਾਕੇਦਾਰ ਪਾਰੀ ਖੇਡਣਾ ਚਾਹੇਗਾ।
ਦੂਜੇ ਪਾਸੇ ਆਸਟਰੇਲੀਆਈ ਟੀਮ ਲਗਾਤਾਰ ਦੋ ਮੈਚ ਜਿੱਤ ਕੇ ਉਤਸ਼ਾਹਿਤ ਹੈ ਤੇ ਕੋਟਲਾ ਵਿਚ ਉਸ ਦੇ ਲਈ ਵੀ ਬਰਾਬਰੀ ਦਾ ਮੌਕਾ ਰਹੇਗਾ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਭਾਰਤ ਵਿਚ ਹਰਾ ਕੇ ਉਸ ਦੀ ਸੀਰੀਜ਼ ਜਿੱਤ ਵੱਡੀ ਕਾਮਯਾਬੀ ਸਾਬਤ ਹੋ ਸਕਦੀ ਹੈ, ਜਿਸ ਦੇ ਲਈ ਉਹ ਪੂਰਾ ਜ਼ੋਰ ਲਾਏਗੀ। ਉਥੇ ਹੀ ਟੀਮ ਇੰਡੀਆ ਦਾ ਕੋਟਲਾ ਮੈਦਾਨ 'ਚ ਕਾਫੀ ਸ਼ਾਨਦਾਰ ਰਿਕਾਰਡ ਰਿਹਾ ਹੈ। ਭਾਰਤੀ ਟੀਮ ਇਸ ਮੈਦਾਨ 'ਤੇ 1987 ਤੋਂ ਬਾਅਦ ਟੈਸਟ ਮੈਚਾਂ 'ਚ ਅਜੇਤੂ ਹੈ। ਭਾਰਤ ਨੇ ਕੋਟਲਾ ਵਿਚ ਪਿਛਲੇ 12 ਟੈਸਟਾਂ 'ਚੋਂ 10 ਜਿੱਤੇ ਹਨ ਤੇ ਦੋ ਡਰਾਅ ਖੇਡੇ ਹਨ। ਇਸ ਮੈਦਾਨ 'ਤੇ ਭਾਰਤੀ ਟੀਮ ਨੇ 20 ਵਨ ਡੇ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੂੰ 12 ਜਿੱਤਾਂ ਹਾਸਲ ਹੋਈਆਂ ਹਨ ਤੇ ਬੁੱਧਵਾਰ ਨੂੰ ਉਸ ਦੀ ਕੋਸ਼ਿਸ਼ ਇਸ ਰਿਕਾਰਡ ਨੂੰ ਬਚਾਉਣ ਦੀ ਰਹੇਗੀ। 
ਟੀਮਾਂ ਇਸ ਤਰ੍ਹਾਂ ਹਨ 
ਭਾਰਤ—ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਰਿਸ਼ਭ ਪੰਤ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਪੀਟਰ ਹੈਂਡਸਕੌਂਬ, ਸ਼ਾਨ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਐਸ਼ਟਨ ਟਰਨਰ, ਜੌਏ ਰਿਚਰਡਸਨ, ਐਡਮ ਜ਼ਾਂਪਾ, ਐਂਡ੍ਰਿਊ ਟਾਏ, ਪੈਟ ਕਮਿੰਸ, ਨਾਥਨ ਕਾਲਟਰ  ਨਾਇਲ, ਐਲੇਕਸ ਕਾਰੇ, ਨਾਥਨ ਲਿਓਨ, ਜੇਸਨ ਬਹਿਰਨਡ੍ਰੌਫ। 

  • Kotla
  • Decisive
  • Australia
  • The Indian Cricket Team
  • ਕੋਟਲਾ
  • ਫੈਸਲਾਕੁੰਨ
  • ਆਸਟਰੇਲੀਆ
  • ਭਾਰਤੀ ਕ੍ਰਿਕਟ ਟੀਮ

ਸਨੂਕਰ CCI : ਜੋਸ਼ੀ ਤੇ ਸਿਸੋਦਿਆ ਜਿੱਤੇ

NEXT STORY

Stories You May Like

  • ind vs sl india player ruled out of the test series
    IND vs SL: ਭਾਰਤ ਨੂੰ ਲੱਗਾ ਵੱਡਾ ਝਟਕਾ ! ਟੈਸਟ ਸੀਰੀਜ਼ ਤੋਂ ਬਾਹਰ ਹੋਇਆ ਧਾਕੜ ਖਿਡਾਰੀ
  • ind vs sl  who will be sai sudarshan  s replacement
    IND vs SL: ਕੌਣ ਬਣੇਗਾ ਸਾਈ ਸੁਦਰਸ਼ਨ ਦਾ  ਰਿਪਲੇਸਮੈਂਟ? ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ
  • ind vs sl  if sai sudarshan is out  this big batsman can join the team
    IND vs SL: ਸਾਈ ਸੁਦਰਸ਼ਨ ਹੋਣਗੇ ਬਾਹਰ ਤਾਂ ਟੀਮ 'ਚ ਸ਼ਾਮਲ ਹੋ ਸਕਦੈ ਇਹ ਧਾਕੜ ਬੱਲੇਬਾਜ਼
  • vande mataram to be sung from red fort for the first time on independence day
    ਆਜ਼ਾਦੀ ਦਿਹਾੜੇ 'ਤੇ ਪਹਿਲੀ ਵਾਰ ਲਾਲ ਕਿਲੇ ਤੋਂ ਗੂੰਜੇਗਾ 'ਵੰਦੇ ਮਾਤਰਮ'
  • punjabi community in australia
    Aus 'ਚ ਹੋਣ ਜਾ ਰਹੀ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਲਈ ਆਪਣੀ ਪਛਾਣ ਦਰਜ ਕਰਵਾਉਣ ਦਾ ਸੁਨਹਿਰੀ ਮੌਕਾ
  • supreme court  hearing  shiv sena
    ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਸ਼ਿਵ ਸੈਨਾ ਦੇ ਦੋਵਾਂ ਧੜਿਆਂ ’ਚ ‘ਜ਼ੁਬਾਨੀ ਜੰਗ’ ਤੇਜ਼
  • dubai incident
    20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ ਬੁਰੀ ਤਰ੍ਹਾਂ ਕੰਬ ਗਿਆ ਦੁਬਈ
  • gandhi family vs sangh
    ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
  • 29th mela kathar da 2026
    29ਵਾਂ ਮੇਲਾ ਕਠਾਰ ਦਾ 2026: ਪੰਜਾਬੀ ਸੰਗੀਤ, ਸੱਭਿਆਚਾਰ ਤੇ ਭਾਈਚਾਰੇ ਦਾ ਇੱਕ...
  • deep dhillon s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਿਮੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
  • dera baba murad shah annual fair during punjab bandh
    ਪੰਜਾਬ ਬੰਦ ਦੌਰਾਨ ਡੇਰਾ ਬਾਬਾ ਮੁਰਾਦ ਸ਼ਾਹ ਸਲਾਨਾ ਮੇਲੇ ਨੂੰ ਲੈ ਕੇ ਟਰੱਸਟ ਦਾ...
  • weather forecast for the next 5 days in punjab
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ! ਕਈ ਜ਼ਿਲ੍ਹਿਆਂ 'ਚ ਮੀਂਹ ਦੀ...
  • nit jalandhar welcomes 50 international students from six countries
    NIT ਜਲੰਧਰ ਵੱਲੋਂ ਛੇ ਦੇਸ਼ਾਂ ਦੇ 50 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਰਵਾਂ ਸਵਾਗਤ
  • accident involving two youths riding activa in phagwara
    ਫਗਵਾੜਾ 'ਚ ਐਕਟਿਵਾ ਸਵਾਰ ਦੋ ਜਵਾਕਾਂ ਨਾਲ ਵਾਪਰਿਆ ਹਾਦਸਾ, ਟਰੱਕ ਹੇਠਾਂ ਫਸੀ...
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
Trending
Ek Nazar
raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • injury forced break was good for my body  shoriful islam
      ਸੱਟ ਕਾਰਨ ਮਿਲਿਆ ਬ੍ਰੇਕ ਮੇਰੇ ਸਰੀਰ ਲਈ ਚੰਗਾ ਸੀ : ਸ਼ੋਰੀਫੁੱਲ ਇਸਲਾਮ
    • ind vs sl india won the galle test by 165 runs
      IND vs SL: ਭਾਰਤ ਨੇ 165 ਦੌੜਾਂ ਨਾਲ ਜਿੱਤਿਆ ਗਾਲੇ ਟੈਸਟ, ਮਾਨਵ ਨੇ ਝਟਕਾਈਆਂ 6...
    • the formidable all rounder retired
      ਧਾਕੜ ਆਲਰਾਊਂਡਰ ਨੇ ਲਿਆ ਸੰਨਿਆਸ, 17 ਸਾਲਾਂ ਦੇ ਸ਼ਾਨਦਾਰ ਕ੍ਰਿਕਟ ਕਰੀਅਰ ਦਾ ਹੋਇਆ...
    • had to change strategy after losing first game  lakshya sen
      ਪਹਿਲੀ ਗੇਮ ਹਾਰਨ ਤੋਂ ਬਾਅਦ ਰਣਨੀਤੀ ਬਦਲਣੀ ਪਈ: ਲਕਸ਼ੈ ਸੇਨ
    • playing test cricket is my ultimate goal  padikkal
      ਟੈਸਟ ਕ੍ਰਿਕਟ ਖੇਡਣਾ ਮੇਰਾ ਆਖਰੀ ਟੀਚਾ ਹੈ : ਪਡਿੱਕਲ
    • mahipal lomroor joins surrey for remainder of county season
      ਮਹੀਪਾਲ ਲੋਮਰੋਰ ਕਾਉਂਟੀ ਸੀਜ਼ਨ ਦੇ ਬਾਕੀ ਸਮੇਂ ਲਈ ਸਰੀ ਨਾਲ ਜੁੜਿਆ
    • australian cricketer fined
      ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...
    • praggnanandhaa holds caruana to a draw
      ਪ੍ਰਗਿਆਨੰਦਾ ਨੇ ਕਾਰੂਆਨਾ ਨੂੰ ਡਰਾਅ 'ਤੇ ਰੋਕਿਆ
    • star cricketer retires
      ਸਟਾਰ ਕ੍ਰਿਕਟਰ ਨੇ ਲਿਆ ਸੰਨਿਆਸ, 26 ਸਾਲ ਦੀ ਉਮਰ 'ਚ ਫੈਸਲਾ ਕਰ ਸਭ ਨੂੰ ਕੀਤਾ...
    • rishabh pant becomes india  s most successful batsman
      ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਬਣੇ ਰਿਸ਼ਭ ਪੰਤ, ਗਿੱਲ ਨੂੰ ਪਿੱਛੇ ਛੱਡ ਹਾਸਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +