ਸਪੋਰਟਸ ਡੈਸਕ : ਅਹਿਮਦਾਬਾਦ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਮੁਹੰਮਦ ਸ਼ੰਮੀ ਨੇ ਪੀਟਰ ਹੈਂਡਸਕੋਬ ਨੂੰ ਸ਼ਾਨਦਾਰ ਤਰੀਕੇ ਨਾਲ ਬੋਲਡ ਕੀਤਾ। ਇਸ ਭਾਰਤੀ ਤੇਜ਼ ਗੇਂਦਬਾਜ਼ ਨੇ ਆਸਟ੍ਰੇਲੀਆ ਦੇ ਇਸ ਮੱਧਕ੍ਰਮ ਦੇ ਬੱਲੇਬਾਜ਼ ਨੂੰ ਆਪਣੀ ਗੇਂਦ ਨਾਲ ਇਸ ਤਰ੍ਹਾਂ ਬੋਲਡ ਕਰ ਦਿੱਤਾ ਕਿ ਹਰ ਕੋਈ ਇਸ ਪਲ ਨੂੰ ਦੇਖ ਰੋਮਾਂਚਿਤ ਹੋ ਗਿਆ। ਗੇਂਦ ਇੰਨੀ ਸਟੀਕ ਸੀ ਕਿ ਵਿਕਟ ਹਵਾ 'ਚ ਲਹਿਰਾਉਂਦੇ ਹੋਏ ਲਗਭਗ 10 ਫੁੱਟ ਦੂਰ ਜਾ ਡਿੱਗੀ। ਬੱਲੇਬਾਜ਼ ਬੋਲਡ ਹੋ ਕੇ ਸਮਝ ਹੀ ਨਹੀਂ ਸਕਿਆ ਕਿ ਆਖ਼ਰ ਗੇਂਦ ਕਿਵੇਂ ਵਿਕਟਾਂ ਦਰਮਿਆਨ ਜਾ ਵੜੀ। ਸ਼ੰਮੀ ਦੀ ਇਹ ਸ਼ਾਨਦਾਰ ਗੇਂਦਬਾਜ਼ੀ ਪਾਰੀ ਦੇ 71ਵੇਂ ਓਵਰ 'ਚ ਦੇਖਣ ਨੂੰ ਮਿਲੀ। ਇਸ ਓਵਰ ਦੀ ਚੌਥੀ ਗੇਂਦ ਸ਼ੰਮੀ ਨੇ ਗੁੱਡ ਲੈਂਥ 'ਤੇ ਸੁੱਟੀ। ਗੇਂਦ ਟੱਪਾ ਖਾਣ ਤੋਂ ਬਾਅਦ ਅੰਦਰ ਆਈ ਤੇ ਸਿੱਧਾ ਸਟੰਪਸ 'ਚ ਜਾ ਵੜੀ। ਇਸ ਦੇ ਨਾਲ ਹੀ ਹੈਂਡਸਕੋਂਬ 27 ਗੇਂਦਾਂ 'ਚ 17 ਦੌੜਾਂ ਬਣਾ ਪਵੇਲੀਅਨ ਪਰਤ ਗਿਆ।
ਬੀਸੀਸੀਆਈ ਨੇ ਮੁਹੰਮਦ ਸ਼ੰਮੀ ਦੀ ਇਸ ਸ਼ਾਨਦਾਰ ਡਿਲੀਵਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਮੁਹੰਮਦ ਸ਼ਮੀ ਨੇ ਅਹਿਮਦਾਬਾਦ ਟੈਸਟ ਦੇ ਪਹਿਲੇ ਦਿਨ ਮਾਰਨਸ ਲਾਬੂਸ਼ੇਨ ਦੇ ਸਟੰਪ ਨੂੰ ਹੈਂਡਸਕੋਮ ਵਾਂਗ ਖਿਲਾਰ ਦਿੱਤਾ। ਉਸ ਨੇ ਲਾਬੂਸ਼ੇਨ ਦੇ ਲੈੱਗ ਸਟੰਪ ਨੂੰ ਉਡਾ ਦਿੱਤਾ। ਲਾਬੂਸ਼ੇਨ ਸ਼ੰਮੀ ਦੀ ਇਨਸਵਿੰਗ ਤੋਂ ਖੁੰਝ ਗਿਆ ਅਤੇ ਗੇਂਦ ਉਸ ਦੇ ਬੱਲੇ ਦੇ ਅੰਦਰਲੇ ਕਿਨਾਰੇ ਨੂੰ ਲੈ ਕੇ ਲੈੱਗ ਸਟੰਪ ਨਾਲ ਜਾ ਲੱਗੀ।
ਇਹ ਵੀ ਪੜ੍ਹੋ : ਬੇਥ ਮੂਨੀ ਪਿੰਨੀ ਦੀ ਸੱਟ ਕਾਰਨ WPL ਤੋਂ ਬਾਹਰ, ਗੁਜਰਾਤ ਜਾਇੰਟਸ ਨੇ ਇਸ ਭਾਰਤੀ ਨੂੰ ਬਣਾਇਆ ਕਪਤਾਨ
ਹੇਠਾਂ ਦੇਖੋ ਵੀਡੀਓ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਫਿਲਹਾਲ ਟੀਮ ਇੰਡੀਆ ਇਸ ਟੈਸਟ ਸੀਰੀਜ਼ 'ਚ 2-1 ਨਾਲ ਅੱਗੇ ਹੈ। ਅਜਿਹੇ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਆਖਰੀ ਮੈਚ ਫੈਸਲਾਕੁੰਨ ਹੋਣ ਜਾ ਰਿਹਾ ਹੈ। ਇੱਥੇ ਆਸਟ੍ਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ।
ਅਹਿਮਦਾਬਾਦ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟਰਾਫੀ ਟੈਸਟ ਸੀਰੀਜ਼ ਦੇ ਚੌਥੇ ਤੇ ਆਖ਼ਰੀ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ ਹੈ। ਸਟੰਪਸ ਹੋਣ ਤਕ ਆਸਟ੍ਰੇਲੀਆ ਨੇ ਉਸਮਾਨ ਖਵਾਜਾ ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ 4 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਬਣਾ ਲਈਆਂ ਸਨ। ਖੇਡ ਖਤਮ ਹੋਣ ਸਮੇਂ ਤਕ ਉਸਮਾਨ ਖਵਾਜਾ ਤੇ ਕੈਮਰਨ ਗ੍ਰੀਨ ਕ੍ਰਮਵਾਰ 104 ਦੌੜਾਂ ਤੇ 49 ਦੌੜਾਂ ਬਣਾ ਖੇਡ ਰਹੇ ਸਨ। ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 2, ਅਸ਼ਵਿਨ ਨੇ 1, ਰਵਿੰਦਰ ਜਡੇਜਾ ਨੇ 1 ਵਿਕਟ ਲਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਡੀਅਨ ਵੇਲਜ਼ ਟੂਰਨਾਮੈਂਟ 'ਚ ਨਕਾਸ਼ਿਮਾ ਨੇ ਇਸਨਰ ਨੂੰ ਹਰਾਇਆ
NEXT STORY