ਨਵੀਂ ਦਿੱਲੀ : ਵਿਸ਼ਾਖਾਪਟਨਮ ਵਿਖੇ ਆਸਟਰੇਲੀਆ ਹੱਥੋਂ ਪਹਿਲੇ ਟੀ-20 ਵਿਚ ਹਾਰ ਤੋਂ ਬਾਅਦ ਹੁਣ ਭਾਰਤੀ ਟੀਮ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਮੁਕਾਬਲੇ ਵਿਚ ਜਿੱਤ ਹਾਸਲ ਕਰ ਸੀਰੀਜ਼ ਬਰਾਬਰੀ 'ਤੇ ਖਤਮ ਕਰਨ ਦੇ ਇਰਾਦੇ ਨਾਲ ਉਤਰੇਗੀ। ਇਸ ਮੁਕਾਬਲੇ ਵਿਚ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਕੋਲ ਖਾਸ ਕੀਰਤੀਮਾਨ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ, ਜੋ ਹੁਣ ਤੱਕ ਭਾਰਤ ਦੇ 3 ਕ੍ਰਿਕਟਰ ਹੀ ਕਰ ਸਕੇ ਹਨ।
ਜੇਕਰ ਧੋਨੀ ਦੂਜੇ ਟੀ-20 ਵਿਚ 1 ਛੱਕਾ ਮਾਰ ਲੈਂਦੇ ਹਨ ਤਾਂ ਉਹ ਟੀ-20 ਕੌਮਾਂਤਰੀ ਕ੍ਰਿਕਟ ਵਿਚ ਆਪਣੇ 50 ਛੱਕੇ ਪੂਰੇ ਕਰ ਲੈਣਗੇ। ਹੁਣ ਤੱਕ ਰੋਹਿਤ ਸ਼ਰਮਾ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਹੀ ਭਾਰਤ ਲਈ ਇਹ ਕਾਰਨਾਮਾ ਕਰ ਚੁੱਕੇ ਹਨ। ਭਾਰਤ ਲਈ ਇਸ ਸਵਰੂਪ ਵਿਚ ਰੋਹਿਤ ਨੇ 102 ਛੱਕੇ, ਯੁਵਰਾਜ ਸਿੰਘ ਨੇ 74 ਛੱਕੇ ਅਤੇ ਸੁਰੇਸ਼ ਰੈਨਾ ਨੇ 58 ਛੱਕੇ ਲਾਏ ਹਨ। ਜ਼ਿਕਰਯੋਗ ਹੈ ਕਿ ਪਹਿਲੇ ਟੀ-20 ਮੁਕਾਬਲੇ ਵਿਚ ਲੋਕੇਸ਼ ਰਾਹੁਲ ਤੋਂ ਬਾਅਦ ਧੋਨੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸੀ। ਧੋਨੀ ਨੇ 37 ਗੇਂਦਾਂ ਵਿਚ 1 ਛੱਕੇ ਦੀ ਮਦਦ ਨਾਲ ਅਜੇਤੂ 29 ਦੌੜਾਂ ਬਣਾਈਆਂ ਸੀ।
6 ਭਾਰਤੀ ਮਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ
NEXT STORY