ਮੁੰਬਈ— ਭਾਰਤ ਦੇ ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਵਨ ਡੇ ਕ੍ਰਿਕਟ 'ਚ 9 ਹਜ਼ਾਰੀ ਬਣਨ ਦੇ ਨੇੜੇ ਹਨ ਤੇ ਆਸਟਰੇਲੀਆ ਵਿਰੁੱਧ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ 'ਚ ਇਹ ਉਪਲੱਬਧੀ ਹਾਸਲ ਕਰ ਸਕਦੇ ਹਨ। ਹਿੱਟਮੈਨ ਦੇ ਨਾਂ ਤੋਂ ਮਸ਼ਹੂਰ ਰੋਹਿਤ ਨੇ ਆਪਣੇ ਵਨ ਡੇ ਕਰੀਅਰ 'ਚ 221 ਮੈਚਾਂ 'ਚ 49.14 ਦੀ ਔਸਤ ਨਾਲ 8944 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ 9 ਹਜ਼ਾਰੀ ਬਣਨ ਦੇ ਲਈ ਸਿਰਫ 56 ਦੌੜਾਂ ਦੀ ਜ਼ਰੂਰਤ ਹੈ। ਆਪਣੇ ਕਰੀਅਰ 'ਚ 28 ਵਨ ਡੇ ਸੈਂਕੜੇ ਲਗਾ ਚੁੱਕੇ ਰੋਹਿਤ ਨੇ ਪਿਛਲੇ ਸਾਲ ਇੰਗਲੈਂਡ 'ਚ ਹੋਏ ਵਨ ਡੇ ਵਿਸ਼ਵ ਕੱਪ 'ਚ ਪੰਜ ਸੈਂਕੜੇ ਬਣਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ।

ਰੋਹਿਤ ਜੇਕਰ ਇਹ ਉਪਲੱਬਧੀ ਹਾਸਲ ਕਰਦਾ ਹੈ ਤਾਂ ਵਨ ਡੇ ਕ੍ਰਿਕਟ 'ਚ 9 ਹਜ਼ਾਰੀ ਬਣਨ ਵਾਲੇ ਉਹ ਦੁਨੀਆ ਦੇ 20ਵੇਂ ਬੱਲੇਬਾਜ਼ ਹੋਣਗੇ। ਭਾਰਤ 'ਚ ਉਸ ਤੋਂ ਅੱਗੇ ਮੁਹੰਮਦ ਅਜ਼ਹਰੂਦੀਨ (9378), ਮਹਿੰਦਰ ਸਿੰਘ ਧੋਨੀ (10,773), ਰਾਹੁਲ ਦ੍ਰਾਵਿੜ (10,889), ਸੌਰਵ ਗਾਂਗੁਲੀ (11,363), ਵਿਰਾਟ ਕੋਹਲੀ (11,609) ਤੇ ਸਚਿਨ ਤੇਂਦੁਲਕਰ (18,426) ਹੈ।

ਵਾਰਨਰ ਪੂਰੀਆਂ ਕਰ ਸਕਦਾ ਹੈ 5 ਹਜ਼ਾਰ ਦੌੜਾਂ
ਇਸ ਸੀਰੀਜ਼ 'ਚ ਆਸਟਰੇਲੀਆ ਦੇ ਡੇਵਿਡ ਵਾਰਨਰ 5000 ਦੌੜਾਂ ਦੀ ਉਪਲੱਬਧੀ ਹਾਸਲ ਕਰ ਸਕਦੇ ਹਨ। ਉਸ ਨੂੰ ਵਨ ਡੇ 'ਚ ਪੰਜ ਹਜ਼ਾਰੀ ਬਣਨ ਦੇ ਲਈ ਸਿਰਫ 10 ਦੌੜਾਂ ਦੀ ਜ਼ਰੂਰਤ ਹੈ। ਉਹ ਇਸ ਮਾਮਲੇ 'ਚ ਸਭ ਤੋਂ ਤੇਜ਼ ਆਸਟਰੇਲੀਆਈ ਬੱਲੇਬਾਜ਼ ਬਣ ਜਾਣਗੇ। ਡੀਨ ਜੋਨਸ ਨੇ ਇੱਥੇ ਪੰਜ ਹਜ਼ਾਰ ਦੌੜਾਂ ਬਣਾਉਣ ਦੇ ਲਈ 128 ਪਾਰੀਆਂ ਦਾ ਸਹਾਰਾ ਲਿਆ ਸੀ ਤੇ ਵਾਰਨਰ ਨੇ ਹੁਣ ਤਕ 114 ਪਾਰੀਆਂ ਖੇਡੀਆਂ ਹਨ।
ਸਾਬਕਾ ਕਪਤਾਨ ਝੂਲਣ ਦੀ ਬਾਇਓਪਿਕ 'ਚ ਨਜ਼ਰ ਆਵੇਗੀ ਅਨੁਸ਼ਕਾ (ਤਸਵੀਰਾਂ)
NEXT STORY