ਸਪੋਰਟ ਡੈਸਕ- ਆਸਟ੍ਰੇਲੀਆ ਨੇ ਭਾਰਤ ਨੂੰ 353 ਦੌੜਾਂ ਦਾ ਟੀਚਾ ਦਿੱਤਾ ਹੈ। ਕੰਗਾਰੂਆਂ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 352 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ ਨੇ 84 ਗੇਂਦਾਂ ਵਿੱਚ 13 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 96 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਡੇਵਿਡ ਵਾਰਨਰ ਨੇ 56 ਦੌੜਾਂ, ਸਟੀਵ ਸਮਿਥ ਨੇ 74 ਦੌੜਾਂ ਅਤੇ ਮਾਰਨਸ ਲਾਬੁਸ਼ੇਨ ਨੇ 72 ਦੌੜਾਂ ਬਣਾਈਆਂ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਪਰ ਇਸ ਦੇ ਲਈ ਉਨ੍ਹਾਂ ਨੇ 10 ਓਵਰਾਂ 'ਚ 81 ਦੌੜਾਂ ਖਰਚ ਕੀਤੀਆਂ।
ਆਸਟ੍ਰੇਲੀਆ ਨੂੰ 299 ਦੇ ਸਕੋਰ 'ਤੇ 43ਵੇਂ ਓਵਰ 'ਚ ਛੇਵਾਂ ਝਟਕਾ ਲੱਗਾ। ਕੈਮਰਨ ਗ੍ਰੀਨ ਨੂੰ ਕੁਲਦੀਪ ਯਾਦਵ ਨੇ ਸ਼੍ਰੇਅਸ ਅਈਅਰ ਦੇ ਹੱਥੋਂ ਕੈਚ ਕਰਵਾਇਆ। ਗ੍ਰੀਨ ਨੌਂ ਦੌੜਾਂ ਬਣਾ ਸਕਿਆ। 43 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ ਛੇ ਵਿਕਟਾਂ 'ਤੇ 303 ਦੌੜਾਂ ਹੈ। ਲਾਬੁਸ਼ੇਨ 37 ਗੇਂਦਾਂ 'ਚ 42 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਅਤੇ ਪੈਟ ਕਮਿੰਸ ਨੇ ਚਾਰ ਦੌੜਾਂ ਬਣਾਈਆਂ ਹਨ। ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਲਈਆਂ ਹਨ।
ਕੈਮਰੂਨ ਗ੍ਰੀਨ ਪੰਜ ਗੇਂਦਾਂ ਵਿੱਚ ਚਾਰ ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਬੁਮਰਾਹ ਨੇ ਗਲੇਨ ਮੈਕਸਵੈੱਲ ਨੂੰ ਕਲੀਨ ਬੋਲਡ ਕੀਤਾ। ਉਹ ਪੰਜ ਦੌੜਾਂ ਬਣਾ ਸਕਿਆ। ਇਸ ਤੋਂ ਪਹਿਲਾਂ ਬੁਮਰਾਹ ਨੇ ਕੈਰੀ ਨੂੰ ਵੀ ਆਊਟ ਕੀਤਾ ਸੀ।
ਆਸਟ੍ਰੇਲੀਆ ਨੂੰ ਚੌਥਾ ਝਟਕਾ 37ਵੇਂ ਓਵਰ 'ਚ 267 ਦੇ ਸਕੋਰ 'ਤੇ ਲੱਗਾ। ਬੁਮਰਾਹ ਨੇ ਐਲੇਕਸ ਕੇਰੀ ਨੂੰ ਕੋਹਲੀ ਹੱਥੋਂ ਕੈਚ ਕਰਵਾਇਆ। ਉਹ 19 ਗੇਂਦਾਂ ਵਿੱਚ 11 ਦੌੜਾਂ ਹੀ ਬਣਾ ਸਕਿਆ। ਇਸ ਸਮੇਂ ਮਾਰਨਸ ਲਾਬੁਸ਼ੇਨ ਅਤੇ ਗਲੇਨ ਮੈਕਸਵੈੱਲ ਕ੍ਰੀਜ਼ 'ਤੇ ਹਨ।
ਆਸਟ੍ਰੇਲੀਆ ਨੂੰ ਦੂਜਾ ਝਟਕਾ 28ਵੇਂ ਓਵਰ 'ਚ 215 ਦੇ ਸਕੋਰ 'ਤੇ ਲੱਗਾ। ਕੁਲਦੀਪ ਯਾਦਵ ਨੇ ਮਿਸ਼ੇਲ ਮਾਰਸ਼ ਨੂੰ ਪ੍ਰਸਿੱਧ ਕ੍ਰਿਸ਼ਨਾ ਹੱਥੋਂ ਕੈਚ ਕਰਵਾਇਆ। ਉਹ ਚਾਰ ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਮਾਰਸ਼ ਨੇ 84 ਗੇਂਦਾਂ ਵਿੱਚ 13 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 96 ਦੌੜਾਂ ਦੀ ਪਾਰੀ ਖੇਡੀ। ਫਿਲਹਾਲ ਸਟੀਵ ਸਮਿਥ 61 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਮਾਰਨਸ ਲਾਬੁਸ਼ੇਨ ਉਨ੍ਹਾਂ ਦਾ ਸਾਥ ਨਿਭਾਉਣ ਲਈ ਆਏ ਹਨ।
ਡੇਵਿਡ ਵਾਰਨਰ ਨੌਵੇਂ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ ਅਤੇ ਆਸਟ੍ਰੇਲੀਆ ਨੂੰ 78 ਦੇ ਸਕੋਰ 'ਤੇ ਪਹਿਲਾ ਝਟਕਾ ਲੱਗਾ। ਵਾਰਨਰ ਨੇ ਮਾਰਸ਼ ਨਾਲ ਮਿਲ ਕੇ ਸਿਰਫ 49 ਗੇਂਦਾਂ 'ਚ 78 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਕੀਤੀ। ਪ੍ਰਸਿੱਧ ਕ੍ਰਿਸ਼ਨਾ ਨੇ ਵਾਰਨਰ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ। ਸੀਰੀਜ਼ 'ਚ ਇਹ ਉਸਦਾ ਲਗਾਤਾਰ ਤੀਜਾ ਅਰਧ ਸੈਂਕੜਾ ਸੀ ਅਤੇ ਵਨਡੇ ਕਰੀਅਰ ਦਾ 31ਵਾਂ ਅਰਧ ਸੈਂਕੜਾ ਸੀ। ਵਾਰਨਰ ਨੇ 34 ਗੇਂਦਾਂ ਵਿੱਚ ਛੇ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਫਿਲਹਾਲ ਸਟੀਵ ਸਮਿਥ ਅਤੇ ਮਿਸ਼ੇਲ ਮਾਰਸ਼ ਕ੍ਰੀਜ਼ 'ਤੇ ਹਨ।
ਚਾਰ ਓਵਰਾਂ ਤੋਂ ਬਾਅਦ ਆਸਟ੍ਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ 37 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ 15 ਗੇਂਦਾਂ ਵਿੱਚ 18 ਦੌੜਾਂ ਅਤੇ ਮਿਸ਼ੇਲ ਮਾਰਸ਼ 9 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਖੇਡ ਰਹੇ ਹਨ। ਸਿਰਾਜ ਚੌਥੇ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਅਤੇ ਇਸ ਓਵਰ ਵਿੱਚ ਵਾਰਨਰ ਨੇ ਇੱਕ ਚੌਕਾ ਅਤੇ ਦੋ ਛੱਕੇ ਜੜੇ।
ਆਸਟ੍ਰੇਲੀਆਈ ਟੀਮ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਮਿਸ਼ੇਲ ਮਾਰਸ਼ ਅਤੇ ਡੇਵਿਡ ਵਾਰਨਰ ਕ੍ਰੀਜ਼ 'ਤੇ ਹਨ। ਇੱਕ ਓਵਰ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ ਇੱਕ ਵਿਕਟ 'ਤੇ ਪੰਜ ਦੌੜਾਂ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਸਿਫਤ ਕੌਰ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ 'ਚ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ
NEXT STORY