ਹਾਂਗਜ਼ੂ : ਭਾਰਤ ਦੀ ਸਿਫ਼ਤ ਕੌਰ ਸਮਰਾ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਵਿੱਚ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਦਬਦਬਾ ਬਣਾ ਕੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ ਜਦਕਿ ਆਸ਼ੀ ਚੋਕਸੀ ਵੀ ਇੱਥੇ ਏਸ਼ੀਆਈ ਖੇਡਾਂ ਵਿੱਚ ਮਹਿਲਾਵਾਂ ਦੀ 50 ਮੀਟਰ ਰਾਈਫ਼ਲ 3 ਪੁਜ਼ੀਸ਼ਨਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ।
ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਨੇ ਪਤਨੀ ਦੇ ਜਨਮਦਿਨ 'ਤੇ ਸਾਂਝੀ ਕੀਤੀ ਦਿਲ ਨੂੰ ਛੂਹਣ ਵਾਲੀ ਪੋਸਟ (ਵੀਡੀਓ)
ਸਿਫਤ ਨੇ ਫਾਈਨਲ ਵਿੱਚ 469.6 ਅੰਕ ਬਣਾਏ। ਉਸਨੇ ਫਾਈਨਲ ਵਿੱਚ ਬ੍ਰਿਟੇਨ ਦੀ ਸਿਓਨੇਡ ਮੈਕਿੰਟੋਸ਼ ਦੇ 467.0 ਅੰਕਾਂ ਦੇ ਵਿਸ਼ਵ ਰਿਕਾਰਡ 'ਚ 2.6 ਅੰਕਾਂ ਦਾ ਸੁਧਾਰ ਕੀਤਾ। ਸਿਫਤ ਨੇ ਕੁਆਲੀਫਾਇੰਗ ਗੇੜ ਵਿੱਚ ਸਾਂਝਾ ਏਸ਼ੀਆਈ ਰਿਕਾਰਡ ਵੀ ਬਣਾਇਆ ਸੀ। ਆਸ਼ੀ ਨੇ 451.9 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਿਫਤ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਂਦੀ ਦਾ ਤਗਮਾ ਜੇਤੂ ਚੀਨ ਦੀ ਕਿਓਨਗੁਈ ਝੇਂਗ (462.3) ਉਸ ਤੋਂ 7.3 ਅੰਕ ਪਿੱਛੇ ਸੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਸ਼ੂਟਿੰਗ 'ਚ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਗੋਲਡ
ਇਸ ਤੋਂ ਪਹਿਲਾਂ ਸਿਫਤ, ਆਸ਼ੀ ਅਤੇ ਮਾਨਿਨੀ ਕੌਸ਼ਿਕ ਨੇ ਵੀ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਆਸ਼ੀ, ਮਾਨਿਨੀ ਅਤੇ ਸਿਫਤ ਦੀ ਤਿਕੜੀ 1764 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹੀ। ਮੇਜ਼ਬਾਨ ਚੀਨ ਨੇ ਕੁੱਲ 1773 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ ਜਦਕਿ ਦੱਖਣੀ ਕੋਰੀਆ ਨੇ ਕੁੱਲ 1756 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਸਿਫਤ ਅਤੇ ਆਸ਼ੀ ਨੇ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ। ਸਿਫਤ ਨੇ 594 ਅੰਕ ਹਾਸਲ ਕੀਤੇ ਜੋ ਕਿ ਕੁਆਲੀਫਾਇੰਗ ਵਿੱਚ ਇੱਕ ਨਵਾਂ ਏਸ਼ੀਆਈ ਸਾਂਝਾ ਰਿਕਾਰਡ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs AUS, 3rd ODI : ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਜਾਣੋ ਪਲੇਇੰਗ 11
NEXT STORY