ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਤੇ ਆਖਰੀ ਮੈਚ ਦੇ ਚੌਥੇ ਦਿਨ ਦੀ ਖੇਡ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡੀ ਗਈ। ਸਟੰਪਸ ਹੋਣ ਤਕ ਆਸਟ੍ਰੇਲੀਆ ਨੇ ਬਿਨਾ ਵਿਕਟ ਗੁਆਏ 3 ਦੌੜਾਂ ਬਣਾ ਲਈਆਂ ਹਨ। ਫਿਲਹਾਲ ਭਾਰਤ ਕੋਲ 88 ਦੌੜਾਂ ਦੀ ਬੜ੍ਹਤ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀਆਂ 186 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 128 ਦੌੜਾਂ ਦੀਆਂ ਦੀ ਬਦੌਲਤ ਆਸਟਰੇਲੀਆ ਦੀਆਂ 480 ਦੌੜਾਂ ਦੇ ਜਵਾਬ 'ਚ ਸਾਰੀਆਂ ਵਿਕਟਾਂ ਗੁਆ ਕੇ 571 ਦੌੜਾਂ ਬਣਾ ਕੇ 91 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੇ 1, ਨਾਥਨ ਲਿਓਨ ਨੇ 3, ਮੈਥਿਊ ਕੁਹਨੇਮਨ ਨੇ 1 ਤੇ ਟੌਡ ਮਰਫੀ ਨੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਆਪਣੀ ਪਹਿਲਾ ਪਾਰੀ ਦੇ ਦੌਰਾਨ 480 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਲੰਮੀ ਉਡੀਕ ਖਤਮ, ਕੋਹਲੀ ਨੇ ਜੜਿਆ ਸੈਂਕੜਾ, ਇਸ ਮਾਮਲੇ 'ਚ ਬਣਿਆ ਦੁਨੀਆ ਦਾ ਨੰਬਰ-1 ਬੱਲੇਬਾਜ਼
ਕੋਹਲੀ ਨੇ ਨਵੰਬਰ 2019 ਤੋਂ ਬਾਅਦ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ ਹੈ। ਕੋਹਲੀ ਦਾ ਇਹ 28ਵਾਂ ਟੈਸਟ ਸੈਂਕੜਾ ਅਤੇ ਕੁੱਲ ਮਿਲਾ ਕੇ 75ਵਾਂ ਅੰਤਰਰਾਸ਼ਟਰੀ ਸੈਂਕੜਾ ਹੈ। ਉਸ ਨੇ 241 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਭਾਰਤ ਲਈ ਸ਼ੁਭਮਨ ਗਿੱਲ ਸ਼ਾਨਦਾਰ 128 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 25 ਦੌੜਾਂ ਦੇ ਪੁਜਾਰਾ ਨੇ 42 ਦੌੜਾਂ, ਰਵਿੰਦਰ ਜਡੇਜਾ ਨੇ 28 ਦੌੜਾਂ ਤੇ ਸ੍ਰੀਕਰ ਭਰਤ ਨੇ 44 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 79 ਦੌੜਾਂ ਦੀ ਦਮਦਾਰ ਪਾਰੀ ਖੇਡੀ। ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੇ 1, ਨਾਥਨ ਲਿਓਨ ਨੇ 3, ਮੈਥਿਊ ਕੁਹਨੇਮਨ ਨੇ 1 ਤੇ ਟੌਡ ਮਰਫੀ ਨੇ 3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਪਹਿਲਾ ਪਾਰੀ ਦੇ ਦੌਰਾਨ ਉਸਮਾਨ ਖਵਾਜਾ ਦੀਆਂ 180 ਦੌੜਾਂ ਤੇ ਗ੍ਰੀਨ ਦੀਆਂ 114 ਦੌੜਾਂ ਦੀ ਬਦੌਲਤ 480 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਉਦੋਂ ਭਾਰਤ ਲਈ ਮੁਹੰਮਦ ਸ਼ੰਮੀ ਨੇ 2, ਅਸ਼ਵਿਨ ਨੇ 6, ਰਵਿੰਦਰ ਜਡੇਜਾ ਨੇ 1 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈਆਂ ਸਨ।
ਇਹ ਵੀ ਪੜ੍ਹੋ : 'ਸਾਂਸਦ ਖੇਡ ਮਹਾਉਤਸਵ' 'ਚ ਵੱਡੀ ਲਾਪ੍ਰਵਾਹੀ: ਖਿਡਾਰੀਆਂ ਨੂੰ ਪਰੋਸਿਆ ਗਿਆ ਘਟੀਆ ਖਾਣਾ, ਚੌਲਾਂ 'ਚ ਮਿਲੇ ਕੀੜੇ
ਦੋਵੇਂ ਦੇਸ਼ਾਂ ਦੀ ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ੰਮੀ
ਆਸਟਰੇਲੀਆ : ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ (ਕਪਤਾਨ), ਪੀਟਰ ਹੈਂਡਸਕੌਮ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ.), ਮਿਸ਼ੇਲ ਸਟਾਰਕ, ਮੈਥਿਊ ਕੁਹਨਮੈਨ, ਟੌਡ ਮਰਫੀ, ਨਾਥਨ ਲਿਓਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲੰਮੀ ਉਡੀਕ ਖਤਮ, ਕੋਹਲੀ ਨੇ ਜੜਿਆ ਸੈਂਕੜਾ, ਇਸ ਮਾਮਲੇ 'ਚ ਬਣਿਆ ਦੁਨੀਆ ਦਾ ਨੰਬਰ-1 ਬੱਲੇਬਾਜ਼
NEXT STORY