ਸਪੋਰਟਸ ਡੈਸਕ : ਟੀਮ ਇੰਡੀਆ ਨੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ 5ਵੇਂ ਮੈਚ ਨੂੰ ਜਿੱਤ ਕੇ ਆਸਟ੍ਰੇਲੀਆ ਤੋਂ 5 ਟੀ-20 ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ ਹੈ। ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਟੀਮ ਇੰਡੀਆ ਨੂੰ ਫਾਈਨਲ ਮੈਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀ-20 ਸੀਰੀਜ਼ ਫਾਈਨਲ ਦੇ 4 ਦਿਨ ਬਾਅਦ ਸ਼ੁਰੂ ਹੋਈ, ਜਿਸ ਵਿੱਚ ਟੀਮ ਇੰਡੀਆ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਜਿੱਤ ਦਰਜ ਕੀਤੀ। ਬੈਂਗਲੁਰੂ ਟੀ-20 'ਚ ਟੀਮ ਇੰਡੀਆ ਨੇ ਸ਼੍ਰੇਅਸ ਅਈਅਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਪਹਿਲੇ ਮੈਚ 'ਚ 160 ਦੌੜਾਂ ਬਣਾਈਆਂ ਸਨ। ਜਵਾਬ 'ਚ ਆਸਟ੍ਰੇਲੀਆ ਨੇ ਬੇਨ ਦੀਆਂ 54 ਦੌੜਾਂ ਦੀ ਮਦਦ ਨਾਲ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਦੇ ਹੱਥੋਂ 6 ਦੌੜਾਂ ਨਾਲ ਜਿੱਤ ਖੋਹ ਲਈ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਚੰਗੀ ਸ਼ੁਰੂਆਤ ਕੀਤੀ ਸੀ। ਯਸ਼ਸਵੀ ਜੈਸਵਾਲ 15 ਗੇਂਦਾਂ ਵਿੱਚ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 21 ਦੌੜਾਂ ਬਣਾ ਕੇ ਆਊਟ ਹੋ ਗਏ। ਗਾਇਕਵਾੜ ਨੇ 12 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾਈਆਂ। ਕੈਪਟਨ ਸੂਰਿਆਕੁਮਾਰ ਇਕ ਵਾਰ ਫਿਰ ਨਾਕਾਮ ਰਹੇ। ਉਹ 7 ਗੇਂਦਾਂ 'ਤੇ 5 ਦੌੜਾਂ ਬਣਾ ਕੇ ਦਵਾਰਦਾਵਿਸ਼ ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਰਿੰਕੂ ਸਿੰਘ 8 ਗੇਂਦਾਂ 'ਤੇ 6 ਦੌੜਾਂ ਬਣਾ ਕੇ ਪੈਵੇਲੀਅਨ ਚਲੇ ਗਏ। ਜਿਤੇਸ਼ ਸ਼ਰਮਾ ਨੇ 16 ਗੇਂਦਾਂ 'ਤੇ 24 ਦੌੜਾਂ ਬਣਾਈਆਂ। ਉਹ ਆਰੋਨ ਹਾਰਡੀ ਦਾ ਸ਼ਿਕਾਰ ਹੋਏ। ਅਕਸ਼ਰ ਪਟੇਲ ਨੇ 21 ਗੇਂਦਾਂ ਵਿੱਚ 31 ਦੌੜਾਂ ਬਣਾਈਆਂ ਅਤੇ ਸਕੋਰ ਨੂੰ 100 ਤੋਂ ਪਾਰ ਲੈ ਗਿਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਜੜ ਕੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ।
ਜਵਾਬ 'ਚ ਟ੍ਰੈਵਿਸ ਹੈੱਡ ਨੇ ਆਸਟ੍ਰੇਲੀਆ ਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਰਵੀ ਬਿਸ਼ਨੋਈ ਨੇ 2 ਵਿਕਟਾਂ ਲੈ ਕੇ ਮੈਚ ਨੂੰ ਦਿਲਚਸਪ ਬਣਾ ਦਿੱਤਾ। ਹੈੱਡ ਨੇ 28, ਜੋਸ਼ ਫਿਲਿਪਸ ਨੇ 4, ਐਰੋਨ ਹਾਰਡੀ ਨੇ 6 ਦੌੜਾਂ ਬਣਾਈਆਂ। ਹੈੱਡ ਨੇ 28, ਜੋਸ਼ ਫਿਲਿਪਸ ਨੇ 4, ਐਰੋਨ ਹਾਰਡੀ ਨੇ 6 ਦੌੜਾਂ ਬਣਾਈਆਂ। ਬੇਨ ਨੇ 36 ਗੇਂਦਾਂ 'ਚ 5 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ। ਟਿਮ ਡੇਵਿਡ ਨੇ 17 ਗੇਂਦਾਂ 'ਤੇ 17 ਦੌੜਾਂ ਅਤੇ ਮੈਥਿਊ ਸ਼ਾਰਟ ਨੇ 11 ਗੇਂਦਾਂ 'ਤੇ 16 ਦੌੜਾਂ ਬਣਾਈਆਂ। ਮੁਕੇਸ਼ ਨੇ ਸ਼ਾਰਟ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਬੇਨ ਡਵਾਰਸ਼ੁਇਸ ਦਾ ਵਿਕਟ ਲੈ ਕੇ ਆਸਟ੍ਰੇਲੀਆ ਨੂੰ 7ਵਾਂ ਝਟਕਾ ਦਿੱਤਾ।
ਆਸਟ੍ਰੇਲੀਆ ਲਈ ਮੈਥਿਊ ਵੇਡ ਨੇ ਇਕੱਲੇ ਇਕ ਸਿਰੇ ਨੂੰ ਸੰਭਾਲਿਆ ਅਤੇ 15 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਜਦੋਂ ਅਰਸ਼ਦੀਪ ਆਖਰੀ ਓਵਰ ਗੇਂਦਬਾਜ਼ੀ ਕਰਨ ਆਇਆ ਤਾਂ ਆਸਟ੍ਰੇਲੀਆ ਨੂੰ ਜਿੱਤ ਲਈ 10 ਦੌੜਾਂ ਦੀ ਲੋੜ ਸੀ ਪਰ ਅਰਸ਼ਦੀਪ ਨੇ ਸਿਰਫ 3 ਦੌੜਾਂ ਦੇ ਕੇ ਟੀਮ ਨੂੰ ਜਿੱਤ ਦਿਵਾਈ। ਭਾਰਤੀ ਟੀਮ ਲਈ ਅਰਸ਼ਦੀਪ ਸਿੰਘ ਨੇ 40 ਦੌੜਾਂ ਦੇ ਕੇ 2, ਮੁਕੇਸ਼ ਕੁਮਾਰ ਨੇ 32 ਦੌੜਾਂ ਦੇ ਕੇ 2 ਵਿਕਟਾਂ ਲਈਆਂ।ਰਵੀ ਬਿਸ਼ਨੋਈ ਨੇ 2 ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ 4 ਓਵਰਾਂ 'ਚ 14 ਦੌੜਾਂ ਦੇ ਕੇ 1 ਵਿਕਟ ਲਈ।
ਅਰਸ਼ਦੀਪ ਦੇ ਸ਼ਾਨਦਾਰ ਆਖ਼ਰੀ ਓਵਰ ਦੀ ਬਦੌਲਤ ਜਿੱਤਿਆ ਭਾਰਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ
NEXT STORY