ਸਪੋਰਟਸ ਡੈਸਕ- ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਵਿਚਕਾਰ ਟੈਸਟ ਮੈਚ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਭਾਰਤੀ ਮਹਿਲਾ ਟੀਮ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਹਰਾਇਆ ਹੈ। ਟੀਮ ਇੰਡੀਆ ਦੀ ਇਹ ਲਗਾਤਾਰ ਦੂਜੀ ਟੈਸਟ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਇਕ ਟੈਸਟ ਮੈਚ 'ਚ ਵੀ ਇੰਗਲੈਂਡ ਨੂੰ ਹਰਾਇਆ ਸੀ। ਭਾਰਤ ਨੇ ਟੈਸਟ ਮੈਚ ਦੇ ਆਖਰੀ ਦਿਨ ਇਹ ਮੈਚ ਜਿੱਤ ਲਿਆ। ਟੀਮ ਇੰਡੀਆ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਭਾਰਤ ਲਈ ਇਹ ਮੈਚ ਖਤਮ ਕੀਤਾ। ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ ਜਿੱਤ ਲਈ ਸਿਰਫ 75 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦਾ ਪਿੱਛਾ ਉਸ ਨੇ ਦੋ ਵਿਕਟਾਂ ਗੁਆ ਕੇ ਬੜੀ ਆਸਾਨੀ ਨਾਲ ਕੀਤਾ।
ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਮੈਚ ਕਿਵੇਂ ਰਿਹਾ?
ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆ ਮਹਿਲਾ ਟੀਮ ਵਿਚਾਲੇ ਖੇਡੇ ਗਏ ਮੈਚ 'ਚ ਆਸਟ੍ਰੇਲੀਆ ਦੀ ਕਪਤਾਨ ਐਲੀਸਾ ਹੀਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਜਿੱਥੇ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲਿਆਈ ਟੀਮ ਨੂੰ ਸਿਰਫ਼ 219 ਦੌੜਾਂ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ। ਇਸ ਦੌਰਾਨ ਪੂਜਾ ਵਸਤਰਕਾਰ ਨੇ 4 ਵਿਕਟਾਂ, ਸਨੇਹ ਰਾਣਾ ਨੇ 3 ਵਿਕਟਾਂ ਅਤੇ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਲਈਆਂ। ਆਸਟ੍ਰੇਲੀਆ ਲਈ ਤਾਹਲੀਆ ਮੈਕਗ੍ਰਾਥ ਨੇ ਅਰਧ ਸੈਂਕੜਾ ਲਗਾਇਆ। ਉਨ੍ਹਾਂ ਤੋਂ ਇਲਾਵਾ ਬੈਥ ਮੂਨੀ ਅਤੇ ਐਲੀਸਾ ਹੀਲੀ ਹੀ ਕੁਝ ਦੌੜਾਂ ਬਣਾ ਸਕੀ। ਮੈਚ ਦੀ ਪਹਿਲੀ ਪਾਰੀ ਵਿੱਚ ਟੀਮ ਇੰਡੀਆ ਨੇ ਪੂਰੀ ਤਰ੍ਹਾਂ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਆਸਟ੍ਰੇਲੀਆ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।
ਹੁਣ ਟੀਮ ਇੰਡੀਆ ਦੇ ਬੱਲੇਬਾਜ਼ਾਂ ਕੋਲ ਬੜ੍ਹਤ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ ਅਤੇ ਭਾਰਤੀ ਟੀਮ ਨੇ ਅਜਿਹਾ ਹੀ ਕੁਝ ਕੀਤਾ। ਭਾਰਤ ਨੇ ਆਪਣੀ ਪਾਰੀ ਵਿੱਚ 406 ਦੌੜਾਂ ਬਣਾਈਆਂ ਅਤੇ 187 ਦੌੜਾਂ ਦੀ ਵੱਡੀ ਬੜ੍ਹਤ ਲੈ ਲਈ। ਇਸ ਦੌਰਾਨ ਭਾਰਤ ਦੇ ਚਾਰ ਖਿਡਾਰੀਆਂ ਨੇ ਅਰਧ ਸੈਂਕੜੇ ਲਗਾਏ। ਜਿਸ ਵਿੱਚ ਸਮ੍ਰਿਤੀ ਮੰਧਾਨਾ (74 ਦੌੜਾਂ), ਰਿਚਾ ਧੋਸ਼ (52 ਦੌੜਾਂ), ਜੇਮਿਮਾ ਰੌਡਰਿਗਜ਼ (73 ਦੌੜਾਂ) ਅਤੇ ਦੀਪਤੀ ਸ਼ਰਮਾ (78 ਦੌੜਾਂ) ਦੇ ਨਾਂ ਸ਼ਾਮਲ ਸਨ। ਇਨ੍ਹਾਂ ਚਾਰਾਂ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ 40 ਦੌੜਾਂ ਅਤੇ ਪੂਜਾ ਵਸਤਰਕਾਰ ਨੇ 47 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ- ਬਿਗ ਬੈਸ਼ ਲੀਗ: ਬਿਨਾਂ ਪੈਡ ਬੰਨ੍ਹੇ ਬੱਲੇਬਾਜ਼ੀ ਕਰਨ ਪਹੁੰਚੇ ਹੈਰਿਸ ਰਾਊਫ, ਦੇਖੋ ਵੀਡੀਓ
ਮੈਚ ਦੇ ਦੂਜੇ ਹਾਫ਼ ਦਾ ਖੇਡ
ਭਾਰਤੀ ਟੀਮ ਹੁਣ ਕਾਫੀ ਬੜ੍ਹਤ ਬਣਾ ਚੁੱਕੀ ਸੀ। ਟੀਮ ਇੰਡੀਆ ਨੂੰ ਹੁਣ ਆਸਟ੍ਰੇਲੀਆ ਨੂੰ ਇਕ ਵਾਰ ਫਿਰ ਘੱਟ ਸਕੋਰ 'ਤੇ ਆਲ ਆਊਟ ਕਰਨਾ ਸੀ। ਭਾਰਤੀ ਗੇਂਦਬਾਜ਼ਾਂ ਨੇ ਇਕ ਵਾਰ ਫਿਰ ਉਹੀ ਕਮਾਲ ਕਰ ਦਿਖਾਇਆ ਅਤੇ ਆਸਟ੍ਰੇਲੀਆਈ ਮਹਿਲਾ ਟੀਮ ਨੂੰ 261 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਦੌਰਾਨ ਸਨੇਹ ਰਾਣਾ ਨੇ 4 ਵਿਕਟਾਂ, ਹਰਮਨਪ੍ਰੀਤ ਕੌਰ ਨੇ 2 ਵਿਕਟਾਂ, ਗਾਇਕਵਾੜ ਨੇ 2 ਵਿਕਟਾਂ ਅਤੇ ਪੂਜਾ ਵਸਤਰਕਾਰ ਨੇ ਇਕ ਵਿਕਟ ਲਈ। ਆਸਟ੍ਰੇਲੀਆਈ ਟੀਮ ਨੂੰ 261 ਦੌੜਾਂ 'ਤੇ ਆਲ ਆਊਟ ਕਰਨ ਤੋਂ ਬਾਅਦ ਭਾਰਤ ਨੂੰ ਹੁਣ ਜਿੱਤ ਲਈ ਸਿਰਫ਼ 75 ਦੌੜਾਂ ਦੀ ਲੋੜ ਸੀ। ਜਿਸ ਦਾ ਪਿੱਛਾ ਟੀਮ ਇੰਡੀਆ ਨੇ ਆਸਾਨੀ ਨਾਲ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਾਕਿਸਤਾਨ ਕ੍ਰਿਕਟ ਬੋਰਡ ਨੂੰ PSL ਤੋਂ ਹੋ ਰਿਹੈ ਕਰੋੜਾਂ ਰੁਪਏ ਦਾ ਨੁਕਸਾਨ, ਆਡਿਟ ਰਿਪੋਰਟ 'ਚ ਹੋਇਆ ਖੁਲਾਸਾ
NEXT STORY