ਸਪੋਰਟਸ ਡੈਸਕ— ਭਾਰਤ ਤੇ ਬੰਗਲਾਦੇਸ਼ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਢਾਕਾ ਦੇ ਸ਼ੇਰੇ-ਬੰਗਲਾ-ਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਵਰਗੇ ਦਿੱਗਜ ਖਿਡਾਰੀਆਂ ਦੀ ਵਾਪਸੀ ਹੋਈ ਹੈ, ਜਿਨ੍ਹਾਂ ਨੂੰ ਹਾਲ ਹੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਆਰਾਮ ਦਿੱਤਾ ਗਿਆ ਸੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਖਰੀ ਵਾਰ ਆਸਟਰੇਲੀਆ ਵਿੱਚ ਟੀ-20 ਵਿਸ਼ਵ ਕੱਪ ਦੌਰਾਨ ਖੇਡਿਆ ਗਿਆ ਸੀ, ਜਿੱਥੇ ਮੇਨ ਇਨ ਬਲੂ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ 5 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਐਤਵਾਰ ਨੂੰ ਜਦੋਂ ਟੀਮ ਵਨਡੇ ਮੈਚ ਖੇਡੇਗੀ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਸ਼ਰਮਾ ਨਾਲ ਕੌਣ ਓਪਨਿੰਗ ਕਰੇਗਾ। ਅਗਲੇ ਇਕ ਸਾਲ 'ਚ ਫੋਕਸ ਸਿਰਫ ਵਨਡੇ 'ਤੇ ਰਹੇਗਾ ਅਤੇ 50 ਓਵਰਾਂ 'ਚ ਭਾਰਤ ਦੀ ਪਹੁੰਚ 'ਚ ਵੱਡੇ ਬਦਲਾਅ ਦੀ ਲੋੜ ਹੈ।
ਜਾਣੋ ਮੈਚ ਕਦੋਂ ਅਤੇ ਕਿਸ ਸਮੇਂ ਸ਼ੁਰੂ ਹੋਵੇਗਾ
ਪਹਿਲਾ ਵਨਡੇ ਐਤਵਾਰ ਭਾਵ 4 ਦਸੰਬਰ 2022 ਨੂੰ ਖੇਡਿਆ ਜਾਵੇਗਾ। । ਭਾਰਤੀ ਸਮੇਂ ਅਨੁਸਾਰ ਇਹ ਮੈਚ ਸਵੇਰੇ 11:30 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਹੋਵੇਗੀ।
ਇਹ ਵੀ ਪੜ੍ਹੋ : IND vs BAN : ਮੁਹੰਮਦ ਸ਼ੰਮੀ ਵਨ-ਡੇ ਸੀਰੀਜ਼ ਤੋਂ ਬਾਹਰ, ਇਸ ਗੇਂਦਬਾਜ਼ ਨੂੰ ਮਿਲੀ ਜਗ੍ਹਾ
ਭਾਰਤ ਦਾ ਪਲੜਾ ਹੈ ਭਾਰੀ
ਜੇਕਰ ਦੋਵੇਂ ਟੀਮਾਂ ਦਰਮਿਆਨ ਵਨਡੇ ਮੈਚਾਂ ਦੇ ਹੈੱਡ ਟੂ ਹੈੱਡ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਹੀ ਪਲੜਾ ਭਾਰੀ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 36 ਵਨਡੇ ਖੇਡੇ ਗਏ ਹਨ, ਜਿਨ੍ਹਾਂ 'ਚੋਂ ਭਾਰਤ ਨੇ 30 ਮੈਚ ਜਿੱਤੇ ਹਨ। ਜਦਕਿ ਬੰਗਲਾਦੇਸ਼ ਨੇ ਸਿਰਫ 5 ਮੈਚ ਹੀ ਜਿੱਤੇ ਹਨ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤ ਅੰਕੜਿਆਂ ਵਿੱਚ ਬੰਗਲਾਦੇਸ਼ ਤੋਂ ਕਾਫੀ ਅੱਗੇ ਹੈ ਅਤੇ ਇਸ ਲੜੀ ਵਿੱਚ ਵੀ ਭਾਰਤ ਇਸ ਅੰਕੜੇ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ।
ਟੀਮਾਂ ਇਸ ਪ੍ਰਕਾਰ ਹਨ-
ਭਾਰਤ
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਜਤ ਪਾਟੀਦਾਰ, ਰਾਹੁਲ ਤ੍ਰਿਪਾਠੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ। ਸੇਨ, ਉਮਰਾਨ ਮਲਿਕ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਸ਼ਾਹਬਾਜ਼ ਅਹਿਮਦ, ਮੁਹੰਮਦ ਸਿਰਾਜ।
ਬੰਗਲਾਦੇਸ਼
ਲਿਟਨ ਦਾਸ, ਅਨਾਮੁਲ ਹੱਕ ਬਿਜੋਏ, ਸ਼ਾਕਿਬੁਲ ਹਸਨ, ਮੁਸ਼ਫਿਕੁਰ ਰਹੀਮ, ਅਫੀਫ ਹੁਸੈਨ, ਯਾਸਿਰ ਚੌਧਰੀ, ਮੇਹਦੀ ਹਸਨ ਮਿਰਾਜ, ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ, ਹਸਨ ਮਹਿਮੂਦ, ਇਬਾਦਤ ਹੁਸੈਨ ਚੌਧਰੀ, ਨਾਸੁਮ ਅਹਿਮਦ, ਮਹਿਮੂਦ ਉੱਲ੍ਹਾ, ਨਜਮੁਲ ਹੁਸੈਨ ਸ਼ਾਂਟੋ, ਕਾਜ਼ੀ ਨੁਰੂਲ, ਹਸਨ ਸੋਹਨ, ਸੋਰਫੁਲ ਇਸਲਾਮ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs BAN : ਮੁਹੰਮਦ ਸ਼ੰਮੀ ਵਨ-ਡੇ ਸੀਰੀਜ਼ ਤੋਂ ਬਾਹਰ, ਇਸ ਗੇਂਦਬਾਜ਼ ਨੂੰ ਮਿਲੀ ਜਗ੍ਹਾ
NEXT STORY