ਸਪੋਰਟਸ ਡੈਸਕ— ਪਹਿਲੇ ਮੈਚ 'ਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਬੰਗਲਾਦੇਸ਼ ਖਿਲਾਫ ਮੈਦਾਨ 'ਚ ਉਤਰੇਗੀ। ਬੰਗਲਾਦੇਸ਼ ਦੀ ਟੀਮ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਪਰ ਸੂਰਜਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ 'ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਨੂੰ ਦੇਖਦੇ ਹੋਏ ਮਹਿਮਾਨ ਟੀਮ ਲਈ ਇਹ ਆਸਾਨ ਕੰਮ ਨਹੀਂ ਹੋਵੇਗਾ।
ਹੈੱਡ ਟੂ ਹੈੱਡ
ਕੁੱਲ ਮੈਚ: 15
ਭਾਰਤ ਨੇ ਜਿੱਤੇ: 14
ਬੰਗਲਾਦੇਸ਼ ਨੇ ਜਿੱਤੇ : 1
ਡਰਾਅ: 0
ਪਿੱਚ ਰਿਪੋਰਟ
180 ਤੋਂ ਵੱਧ ਦੌੜਾਂ ਅਤੇ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਅਰੁਣ ਜੇਤਲੀ ਸਟੇਡੀਅਮ ਵਿੱਚ ਇਸ ਸਾਲ ਸ਼ਾਨਦਾਰ ਬੱਲੇਬਾਜ਼ੀ ਸਥਿਤੀ ਰਹੀ ਹੈ। ਸਟ੍ਰੋਕ ਪਲੇ ਲਈ ਹਾਲਾਤ ਅਨੁਕੂਲ ਹੋਣਗੇ, ਦਿੱਲੀ ਕੋਲ ਛੋਟੀਆਂ ਬਾਊਂਡਰੀਜ਼ ਅਤੇ ਇੱਕ ਤੇਜ਼ ਆਊਟਫੀਲਡ ਵੀ ਹੈ। ਅਜਿਹੇ 'ਚ ਦੌੜਾਂ ਦੀ ਬਾਰਿਸ਼ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੌਸਮ
ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ, ਪਰ ਨਮੀ ਕਾਰਨ ਥੋੜ੍ਹਾ ਗਰਮ ਮਹਿਸੂਸ ਹੋ ਸਕਦਾ ਹੈ। ਮੀਂਹ ਜਾਂ ਬੱਦਲਾਂ ਦੀ ਕੋਈ ਸੰਭਾਵਨਾ ਨਹੀਂ ਹੈ।
ਸੰਭਾਵਿਤ ਪਲੇਇੰਗ 11
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਨਿਤੀਸ਼ ਰੈਡੀ/ਤਿਲਕ ਵਰਮਾ, ਹਾਰਦਿਕ ਪੰਡਯਾ, ਰਿਆਨ ਪਰਾਗ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਮਯੰਕ ਯਾਦਵ।
ਬੰਗਲਾਦੇਸ਼ : ਤਨਜੀਦ ਹਸਨ, ਲਿਟਨ ਦਾਸ (ਵਿਕਟਕੀਪਰ), ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹਿਰਦੌਏ, ਮਹਿਮੂਦੁੱਲ੍ਹਾ, ਮੇਹੇਦੀ ਹਸਨ, ਰਿਸ਼ਾਦ ਹੁਸੈਨ, ਮੇਹੇਦੀ ਹਸਨ ਮਿਰਾਜ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ।
ਮੈਚ ਸ਼ੁਰੂ ਹੋਣ ਦਾ ਸਮਾਂ:
ਸ਼ਾਮ 7 ਵਜੇ ਤੋਂ।
ਕਿੱਥੇ ਦੇਖੋ ਮੈਚ
ਲਾਈਵ ਪ੍ਰਸਾਰਣ - ਸਪੋਰਟਸ 18 ਨੈੱਟਵਰਕ
ਲਾਈਵ ਸਟ੍ਰੀਮ - ਜੀਓ ਸਿਨੇਮਾ ਐਪ ਜਾਂ ਵੈੱਬਸਾਈਟ
ਇਸ ਦੇ ਨਾਲ ਹੀ ਮੈਚ ਨਾਲ ਸਬੰਧਤ ਅਪਡੇਟਸ ਲਈ ਤੁਸੀਂ ਜਗ ਬਾਣੀ ਦੇ ਨਾਲ ਵੀ ਬਣੇ ਰਹਿ ਸਕਦੇ ਹੋ।
Women T20 WC : ਭਾਰਤ ਦਾ ਸਾਹਮਣਾ ਅੱਜ ਸ਼੍ਰੀਲੰਕਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
NEXT STORY