ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਵਿਸ਼ਵ ਕੱਪ ਸੁਪਰ 8 ਦਾ ਮੈਚ ਅੱਜ ਐਂਟੀਗੁਆ ਦੇ ਨਾਰਥ ਸਾਊਂਡ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 197 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 23 ਦੌੜਾਂ ਬਣਾ ਸ਼ਾਕਿਬ ਅਲ ਹਸਨ ਵਲੋਂ ਆਊਟ ਹੋਇਆ। ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 37 ਦੌੜਾਂ ਬਣਾ ਹਸਨ ਸਾਕਿਬ ਵਲੋਂ ਆਊਟ ਹੋਇਆ।ਭਾਰਤੀ ਟੀਮ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸੂਰਯਕੁਮਾਰ ਯਾਦਵ 6 ਦੌੜਾਂ ਬਣਾ ਹਸਨ ਹਸਨ ਸਾਕਿਬ ਵਲੋਂ ਆਊਟ ਹੋਇਆ।
ਭਾਰਤੀ ਟੀਮ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ 36 ਦੌੜਾਂ ਬਣਾ ਰਿਸ਼ਾਦ ਵਲੋਂ ਆਊਟ ਹੋਇਆ। ਭਾਰਤ ਨੂੰ ਪੰਜਵਾਂ ਝਟਕਾ ਸ਼ਿਵਮ ਦੂਬੇ ਦੇ ਆਊਟ ਹੋਣ ਨਾਲ ਲੱਗਾ। ਸ਼ਿਵਮ ਦੂਬੇ 34 ਦੌੜਾਂ ਬਣਾ ਰਿਸ਼ਾਦ ਹੌਸੈਨ ਦਾ ਸ਼ਿਕਾਰ ਬਣਿਆ। ਹਾਰਦਿਕ ਪੰਡਯਾ ਨੇ 50 ਦੌੜਾਂ ਤੇ ਅਕਸ਼ਰ ਪਟੇਲ ਨੇ 3 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ 1, ਤਨਜ਼ੀਮ ਹਸਨ ਸ਼ਾਕਿਬ ਨੇ 2, ਰਿਸ਼ਾਦ ਹੌਸੈਨ ਨੇ 2 ਵਿਕਟਾਂ ਲਈਆਂ। ਭਾਰਤ ਨੇ ਆਪਣੇ ਆਖਰੀ ਸੁਪਰ 8 ਮੈਚ ਵਿੱਚ ਅਫਗਾਨਿਸਤਾਨ ਖਿਲਾਫ ਜਿੱਤ ਦਰਜ ਕੀਤੀ ਸੀ ਜਦਕਿ ਬੰਗਲਾਦੇਸ਼ ਨੂੰ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਭਾਰਤ ਆਤਮਵਿਸ਼ਵਾਸ ਨਾਲ ਭਰਿਆ ਹੋਵੇਗਾ ਅਤੇ ਸੈਮੀਫਾਈਨਲ 'ਚ ਪਹੁੰਚਣ ਲਈ ਜਿੱਤ ਦਰਜ ਕਰਨਾ ਚਾਹੇਗਾ।
ਦੋਵੇਂ ਦੇਸ਼ਾਂ ਦੀ ਪਲੇਇੰਗ 11 :
ਬੰਗਲਾਦੇਸ਼ : ਤਨਜ਼ੀਦ ਹਸਨ, ਲਿਟਨ ਦਾਸ (ਵਿਕਟਕੀਪਰ), ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹ੍ਰਿਦੌਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਜਾਕੇਰ ਅਲੀ, ਰਿਸ਼ਾਦ ਹੁਸੈਨ, ਮੇਹੇਦੀ ਹਸਨ, ਤਨਜ਼ੀਮ ਹਸਨ ਸਾਕਿਬ, ਮੁਸਤਫਿਜ਼ੁਰ ਰਹਿਮਾਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਲੇਬਾਜ਼ੀ ਕੋਚ ਨੇ ਮੰਨਿਆ- ਵਿਰਾਟ ਕੋਹਲੀ ਨੂੰ ਮਿਲ ਰਹੀ ਹੈ ਚੁਣੌਤੀ...
NEXT STORY