ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਖਬਰਾਂ ਮੁਤਾਬਕ ਟੀਮ ਦੇ ਇੰਡੀਆ ਦੇ ਧਾਕੜ ਬੱਲੇਬਾਜ਼ ਕੇ. ਐੱਲ. ਰਾਹੁਲ 'ਕਵਾਡ੍ਰਿਸਪਸ (ਪੱਟ ਮਾਸਪੇਸ਼ੀ)' ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ। ਫਿਲਹਾਲ ਭਾਰਤ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇੱਕ ਸੂਤਰ ਨੇ ਕਿਹਾ, "ਟੀਮ ਭਲਕੇ ਰਾਂਚੀ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਪੂਰੀ ਫਿਟਨੈੱਸ ਮੁੜ ਹਾਸਲ ਕਰਨ ਦੇ ਕਰੀਬ ਹੈ ਅਤੇ ਉਹ ਟੀਮ ਨਾਲ ਜੁੜਨ ਲਈ ਤਿਆਰ ਹੈ। ਰਾਹੁਲ ਆਪਣੇ ਸੱਜੇ ਕਵਾਡ੍ਰਿਸਪਸ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦੂਜਾ ਅਤੇ ਤੀਜਾ ਟੈਸਟ ਨਹੀਂ ਖੇਡ ਸਕੇ ਸਨ।
ਇਕ ਸੂਤਰ ਨੇ ਦੱਸਿਆ ਕਿ ਪਿਛਲੇ ਹਫਤੇ ਉਸ ਨੇ 90 ਫੀਸਦੀ ਫਿਟਨੈੱਸ ਹਾਸਲ ਕਰ ਲਈ ਸੀ। ਇਸ ਸੂਤਰ ਨੇ ਕਿਹਾ, “ਉਹ ਮੈਚ ਫਿਟਨੈਸ ਹਾਸਲ ਕਰਨ ਦੇ ਨੇੜੇ ਹੈ। ਉਸ ਨੂੰ ਰਾਂਚੀ ਟੈਸਟ ਲਈ ਉਪਲਬਧ ਹੋਣਾ ਚਾਹੀਦਾ ਹੈ।'' ਰਾਹੁਲ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਦਾ ਸਰਵੋਤਮ ਬੱਲੇਬਾਜ਼ ਸੀ। ਇਸ ਤੋਂ ਬਾਅਦ ਉਹ ਸੱਟ ਕਾਰਨ ਅਗਲੇ ਦੋ ਮੈਚ ਨਹੀਂ ਖੇਡ ਸਕੇ।
IND vs ENG : ਬੁਮਰਾਹ ਨੂੰ ਰਾਂਚੀ ਟੈਸਟ 'ਚ ਮਿਲ ਸਕਦਾ ਹੈ ਆਰਾਮ
NEXT STORY