ਸਪੋਰਟਸ ਡੈਸਕ- ਭਾਰਤੀ ਟੀਮ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਸ਼ੁਰੂਆਤੀ ਦੋ ਮੁਕਾਬਲੇ ਜਿੱਤ ਕੇ ਟੀਮ ਇੰਡੀਆ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹੁਣ ਸੀਰੀਜ਼ ਦਾ ਆਖਰੀ ਯਾਨੀ ਤੀਜਾ ਮੈਚ ਕੱਲ੍ਹ (12 ਫਰਵਰੀ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਇਹ ਮੈਚ ਦੁਪਹਿਰ 1.30 ਵਜੇ ਤੋਂ ਸ਼ਰੂ ਹੋਵੇਗਾ, ਜਦੋਂਕਿ ਟਾਸ ਇਸਤੋਂ ਅੱਧਾ ਘੰਟਾ ਪਹਿਲਾ ਯਾਨੀ 1 ਵਜੇ ਹੋਵੇਗੀ। ਭਾਰਤੀ ਟੀਮ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਚੁੱਕੀ ਹੈ ਤਾਂ ਕਪਤਾਨ ਰੋਹਿਤ ਸ਼ਰਮਾ ਇਸ ਤੀਜੇ ਮੈਚ 'ਚ ਕੁਝ ਵੱਡੇ ਬਦਲਾਅ ਕਰ ਸਕਦੇ ਹਨ।
ਇਹ ਵੀ ਪੜ੍ਹੋ- iPhone 16 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
ਦੋਵਾਂ ਟੀਮਾਂ 'ਚ ਹੋ ਸਕਦੇ ਹਨ ਇਹ ਵੱਡੇ ਬਦਲਾਅ
ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੀ ਪਲੇਇੰਗ-11 'ਚ 2 ਵੱਡੇ ਬਦਲਾਅ ਕਰ ਸਕਦੇ ਹਨ। ਸ਼ੁਰੂਆਤੀ ਦੋ ਮੁਕਾਬਲਿਆਂ 'ਚ ਬੈਂਚ 'ਤੇ ਬੈਠੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਸਟਾਰ ਸਪਿਨਰ ਕੁਲਦੀਪ ਯਾਦਵ ਨੂੰ ਮੌਕਾ ਮਿਲ ਸਕਦਾ ਹੈ। ਇਸ ਲਈ ਕੇ.ਐੱਲ. ਰਾਹੁਲ ਅਤੇ ਵਰੁਣ ਚੱਕਰਵਰਤੀ ਨੂੰ ਆਰਾਮ ਦਿੱਤਾ ਜਾ ਸਕਦਾ ਹੈ।
ਦੂਜੇ ਪਾਸੇ ਜੋਸ ਬਟਲਰ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਹੈ, ਜਿਸਦੀ ਪਲੇਇੰਗ-11 'ਚ 3 ਬਦਲਾਅ ਹੋ ਸਕਦੇ ਹਨ। ਜੈਮੀ ਓਵਰਟਨ, ਗਸ ਐਟਕਿੰਸਨ ਅਤੇ ਸਾਕਿਬ ਮਹਿਮੂਦ ਨੂੰ ਬਾਹਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਥਾਂ ਟਾਮ ਬੈਂਟਨ, ਬ੍ਰਾਇਡਨ ਕਾਰਸ ਅਤੇ ਜੋਫਰਾ ਆਰਚਰ ਨੂੰ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ- Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
ਚੈਂਪੀਅਨਸ ਟਰਾਫੀ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ, ਸਟਾਰ ਗੇਂਦਬਾਜ਼ ਸੀਰੀਜ਼ ਤੋਂ ਬਾਹਰ
NEXT STORY