ਗੈਜੇਟ ਡੈਸਕ- ਜੇਕਰ ਤੁਸੀਂ ਵੀ ਨਵਾਂ ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਇਕ ਸ਼ਾਨਦਾਰ ਮੌਕਾ ਹੈ। ਫਰਵਰੀ ਮਹੀਨੇ 'ਚ 7 ਫਰਵਰੀ ਤੋਂ 14 ਫਰਵਰੀ ਤਕ ਵੈਲੇਂਟਾਈਨ ਵੀਕ ਚੱਲ ਰਿਹਾ ਹੈ। ਇਸ ਹਫਤੇ 'ਚ ਵੱਖ-ਵੱਖ ਪਲੇਟਫਾਰਮਾਂ 'ਤੇ ਕਈ ਫੋਨਾਂ 'ਤੇ ਸ਼ਾਨਦਾਰ ਡਿਸਕਾਊਂਟ ਮਿਲ ਰਹੇ ਹਨ। ਖਾਸ ਗੱਲ ਇਹ ਹੈ ਕਿ ਐਮਾਜ਼ੋਨ 'ਤੇ ਲੇਟੈਸਟ ਆਈਫੋਨ 16 'ਤੇ ਵੀ ਸ਼ਾਨਦਾਰ ਆਫਰਜ਼ ਮਿਲ ਰਹੇ ਹਨ। ਇਨ੍ਹਾਂ ਆਫਰਜ਼ ਦੇ ਨਾਲ ਇਸ ਫੋਨ ਨੂੰ ਹੁਣ ਬੰਪਰ ਡਿਸਕਾਊਂਟ 'ਤੇ ਖ਼ਰੀਦਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਆਫਰਜ਼ ਬਾਰੇ...
ਇਹ ਵੀ ਪੜ੍ਹੋ- iPhone 15 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
ਐਮਾਜ਼ੋਨ 'ਤੇ ਹੁਣ ਆਈਫੋਨ 16 ਦਾ 128 ਜੀ.ਬੀ. (Ultramarine) ਵੇਰੀਐਂਟ 79,900 ਰੁਪਏ ਦੀ ਥਾਂ 8 ਫੀਸਦੀ ਦੀ ਛੋਟ ਤੋਂ ਬਾਅਦ 73,900 ਰੁਪਏ 'ਚ ਮਿਲ ਰਿਹਾ ਹੈ। ਯਾਨੀ ਗਾਹਕਾਂ ਨੂੰ ਇਸ 'ਤੇ 6,000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਗਾਹਕ ICICI ਬੈਂਕ ਦੇ ਕ੍ਰੈਡਿਟ ਕਾਰਡ ਜਾਂ SBI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ ਤਾਂ 4,000 ਰੁਪਏਦੀ ਵਾਧੂ ਛੋਟ ਮਿਲ ਸਕਦੀ ਹੈ। ਅਜਿਹੇ 'ਚ ਗਾਹਕਾਂ ਨੂੰ ਕੁੱਲ ਮਿਲਾ ਕੇ 10,000 ਰੁਪਏ ਦੀ ਛੋਟ ਦਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ- Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
ਗਾਹਕ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ 22,800 ਰੁਪਏ ਤਕ ਦਾ ਡਿਸਕਾਊਂਟ ਪਾ ਸਕਦੇ ਹਨ ਪਰ ਇਸ ਲਈ ਫੋਨ ਦੀ ਕੰਡੀਸ਼ਨ ਚੰਗੀ ਹੋਣਾ ਜ਼ਰੂਰੀ ਹੈ। ਐਮਾਜ਼ੋਨ 'ਤੇ ਆਈਫੋਨ 16 ਦੇ ਬਾਕੀ ਵੇਰੀਐਂਟਸ 'ਤੇ ਵੀ ਵੱਖ-ਵੱਖ ਆਫਰਜ਼ਨ ਦਿੱਤੇ ਜਾ ਰਹੇ ਹਨ। ਨਾਲ ਹੀ ਕੁਝ ਹੋਰ ਬੈਂਕ ਆਫਰਜ਼ ਵੀ ਉਪਲੱਬਧ ਹਨ। ਗਾਹਕ 3,583 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ EMI ਆਪਸ਼ਨ ਦਾ ਵੀ ਫਾਇਦਾ ਚੁੱਕ ਸਕਦੇ ਹਨ।
ਇਹ ਵੀ ਪੜ੍ਹੋ- ਕਰੋੜਾਂ ਐਂਡਰਾਇਡ ਯੂਜ਼ਰਜ਼ ਲਈ ਸਰਕਾਰ ਦੀ ਵੱਡੀ ਚਿਤਾਵਨੀ, ਕਦੇ ਵੀ ਹੈਕ ਹੋ ਸਕਦੈ ਫੋਨ
ਮਸਕ ਵੱਲੋਂ OpenAI ਨੂੰ 84 ਹਜ਼ਾਰ ਕਰੋੜ 'ਚ ਖਰੀਦਣ ਦੀ ਪੇਸ਼ਕਸ਼: ਕੰਪਨੀ ਦੇ CEO ਨੇ ਕਿਹਾ- No Thank You
NEXT STORY