ਸਪੋਰਟਸ ਡੈਸਕ— ਏਸ਼ੀਆ ਕੱਪ 2023 'ਚ ਭਾਰਤ ਆਪਣੇ ਆਗਾਮੀ ਮੈਚ 'ਚ ਸੰਘਰਸ਼ਸ਼ੀਲ ਨੇਪਾਲ ਦਾ ਸਾਹਮਣਾ ਕਰਨ ਲਈ ਤਿਆਰ ਹੈ। ਟੂਰਨਾਮੈਂਟ 'ਚ ਇਹ ਉਸ ਦਾ ਦੂਜਾ ਮੈਚ ਹੋਵੇਗਾ। 50 ਓਵਰਾਂ ਦਾ ਇਹ ਮੈਚ 4 ਸਤੰਬਰ ਨੂੰ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੱਕ ਵਾਰ ਫਿਰ ਮੀਂਹ ਖੇਡ ਨੂੰ ਵਿਗਾੜ ਸਕਦਾ ਹੈ। ਨੇਪਾਲ ਟੂਰਨਾਮੈਂਟ ਦੇ ਪਹਿਲੇ ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਆਪਣਾ ਪਹਿਲਾ ਮੈਚ ਹਾਰ ਚੁੱਕਾ ਹੈ। ਉਹ ਸੁਪਰ-ਫੋਰ 'ਚ ਜਗ੍ਹਾ ਪੱਕੀ ਕਰਨ ਲਈ ਭਾਰਤ ਦੇ ਖਿਲਾਫ ਵਾਪਸੀ ਕਰਨਾ ਚਾਹੇਗਾ। ਇਸ ਦੇ ਨਾਲ ਹੀ ਭਾਰਤ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਜੋ ਪਾਕਿਸਤਾਨ ਦੇ ਖਿਲਾਫ ਸੀ।
ਇਹ ਵੀ ਪੜ੍ਹੋ : ਦਿਵਿਆ ਦੇਸ਼ਮੁਖ ਨੇ ਟਾਟਾ ਸਟੀਲ ਰੈਪਿਡ ਮਹਿਲਾ ਸ਼ਤਰੰਜ ਖਿਤਾਬ ਜਿੱਤਿਆ
ਪਿੱਚ ਰਿਪੋਰਟ
ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਦਾ ਬੱਲੇਬਾਜ਼ੀ ਪੱਖ ਲਈ ਅਨੁਕੂਲ ਹੋਣ ਦਾ ਇਤਿਹਾਸ ਹੈ। ਗੇਂਦਬਾਜ਼ਾਂ ਨੂੰ ਮੈਚ ਦੇ ਸ਼ੁਰੂਆਤੀ ਦੌਰ 'ਚ ਕੁਝ ਮਦਦ ਮਿਲਣ ਦੀ ਸੰਭਾਵਨਾ ਹੈ। ਬੱਲੇਬਾਜ਼ਾਂ ਨੂੰ ਮੱਧ ਓਵਰਾਂ 'ਚ ਸੈਟਲ ਹੋਣ ਦਾ ਮੌਕਾ ਮਿਲੇਗਾ। ਬਾਅਦ ਵਿੱਚ, ਸਪਿਨਰ ਕੰਮ ਵਿੱਚ ਆਉਣਗੇ ਜੇਕਰ ਸਤ੍ਹਾ ਵਿੱਚ ਤਰੇੜਾਂ ਆਉਂਦੀਆਂ ਹਨ। ਜੇਕਰ ਮੀਂਹ ਕਾਰਨ ਵਿਘਨ ਪੈਂਦਾ ਹੈ, ਤਾਂ ਇਹ ਖੇਡਣ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਮੌਸਮ
4 ਸਤੰਬਰ ਨੂੰ ਕੈਂਡੀ ਦੇ ਪੱਲੇਕੇਲੇ 'ਚ ਬਾਰਿਸ਼ ਫਿਰ ਤੋਂ ਸਮੱਸਿਆ ਖੜ੍ਹੀ ਕਰਨ ਵਾਲੀ ਹੈ। ਮੀਂਹ ਪੈਣ ਦੀ 70 ਫੀਸਦੀ ਸੰਭਾਵਨਾ ਹੈ। ਦਿਨ ਵੇਲੇ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਨਮੀ ਲਗਭਗ 81 ਫੀਸਦੀ ਰਹਿਣ ਦੀ ਸੰਭਾਵਨਾ ਹੈ। ਦਿਨ ਦੇ ਦੌਰਾਨ, ਹਵਾ ਦੀ ਗਤੀ 15 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਹ ਵੀ ਪੜ੍ਹੋ : ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਵਿਰਾਟ ਕੋਹਲੀ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ
ਨੇਪਾਲ: ਆਰਿਫ ਸ਼ੇਖ, ਭੀਮ ਸ਼ਰਕੀ, ਕੁਸ਼ਲ ਬਰਟੇਲ, ਰੋਹਿਤ ਪੌਡੇਲ (ਕਪਤਾਨ), ਸੰਦੀਪ ਜੋਰਾ, ਦੀਪੇਂਦਰ ਸਿੰਘ ਐਰੀ, ਕਰਨ ਕੇਸੀ, ਕੁਸ਼ਲ ਮੱਲਾ, ਆਸਿਫ ਸ਼ੇਖ (ਵਿਕਟਕੀਪਰ), ਅਰਜੁਨ ਸਾਊਦ (ਵਿਕਟਕੀਪਰ), ਗੁਲਸ਼ਨ ਝਾਅ, ਕਿਸ਼ੋਰ ਮਹਤੋ, ਲਲਿਤ ਰਾਜਬੰਸ਼ੀ, ਮੌਸਮ ਢਕਾਲ , ਪ੍ਰਤੀਸ਼ ਜੀ.ਸੀ., ਸੰਦੀਪ ਲਾਮਿਛਾਨੇ , ਸੋਮਪਾਲ ਕਾਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਜਮ ਸੇਠੀ ਨੇ ਏਸ਼ੀਆ ਕੱਪ ਦੇ ਸ਼ਡਿਊਲ 'ਤੇ ਚੁੱਕੇ ਸਵਾਲ
NEXT STORY