ਹੈਮਿਲਟਨ— ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜੇ ਟੀ-20 ਮੈਚ 'ਚ 4 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ ਹੈ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਭਾਰਤੀ ਟੀਮ ਇਸ ਦੇ ਜਵਾਬ 'ਚ 6 ਵਿਕਟਾਂ 'ਤੇ 208 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਨਿਊਜ਼ੀਲੈਂਡ ਤੋਂ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 213 ਦੌੜਾਂ ਦਾ ਟੀਚਾ ਮਿਲਣ 'ਤੇ ਭਾਰਤ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸ਼ਿਖਰ ਧਵਨ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਧਵਨ ਸੈਂਟਨਰ ਦੀ ਗੇਂਦ 'ਤੇ ਡੇਰਿਲ ਮਿਸ਼ੇਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਜੇ ਸ਼ੰਕਰ 43 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਜੇ ਸੈਂਟਨਰ ਦੀ ਗੇਂਦ 'ਤੇ ਗ੍ਰੈਂਡਹੋਮੇ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਵਿਜੇ ਸ਼ੰਕਰ ਨੇ 5 ਚੌਕੇ ਅਤੇ 2 ਛੱਕੇ ਲਗਾਏ।

ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ 28 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪੰਤ ਟਿਕਨਰ ਦੀ ਗੇਂਦ 'ਤੇ ਵਿਲੀਅਮਸਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਪੰਤ ਨੇ 1 ਚੌਕਾ ਅਤੇ 3 ਛੱਕੇ ਲਗਾਏ। ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 38 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਰੋਹਿਤ ਡੇਰਿਲ ਮਿਸ਼ੇਲ ਦੀ ਗੇਂਦ 'ਤੇ ਸਿਫਰਟ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਰੋਹਿਤ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਲਗਾਏ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਹਾਰਦਿਕ ਪੰਡਯਾ 21 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪੰਡਯਾ ਨੇ 1 ਚੌਕਾ ਅਤੇ 2 ਛੱਕੇ ਲਗਾਏ। ਭਾਰਤ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਐੱਮ.ਐੱਸ. ਧੋਨੀ ਸਿਰਫ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਧੋਨੀ ਡੇਰਿਲ ਮਿਸ਼ੇਲ ਦੀ ਗੇਂਦ 'ਤੇ ਸਾਊਥੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਦਿਨੇਸ਼ ਕਾਰਤਿਕ 33 ਦੌੜਾਂ ਅਤੇ ਕਰੁਣਾਲ ਪੰਡਯਾ 26 ਦੌੜਾਂ ਦੇ ਨਾਲ ਅਖੀਰ ਤਕ ਕ੍ਰੀਜ਼ 'ਤੇ ਸਨ।

ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 213 ਦੌਡ਼ਾਂ ਦਾ ਟੀਚਾ ਦਿੱਤਾ । ਮੁਨਰੋ ਦੇ 40 ਗੇਂਦਾਂ 'ਚ ਪੰਜ ਛੱਕਿਆਂ ਅਤੇ ਪੰਜ ਚੌਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਟਿਮ ਸਿਫਰਟ (43) ਦੇ ਨਾਲ ਪਹਿਲੇ ਵਿਕਟ ਲਈ 80 ਅਤੇ ਕਪਤਾਨ ਕੇਨ ਵਿਲੀਅਮਸਨ (27) ਦੇ ਨਾਲ ਦੂਜੇ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਕੌਲਿਨ ਡੀ ਗ੍ਰੈਂਡਹੋਮੇ (30) ਅਤੇ ਡੇਰਿਲ ਮਿਸ਼ੇਲ (11 ਗੇਂਦਾਂ 'ਚ ਅਜੇਤੂ 19) ਨੇ ਅੰਤ 'ਚ ਚੌਥੇ ਵਿਕਟ ਲਈ 3.2 ਓਵਰ 'ਚ 43 ਦੌੜਾਂ ਜੋੜ ਕੇ ਟੀਮ ਦਾ ਸਕੋਰ 200 ਦੇ ਪਾਰ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਭਾਰਤ ਵੱਲੋਂ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ ਚਾਰ ਓਵਰਾਂ 'ਚ 26 ਦੌੜਾਂ ਦੇ ਕੇ 2 ਵਿਕਟ ਹਾਸਲ ਕੀਤੇ। ਭੁਵਨੇਸ਼ਵਰ ਕੁਮਾਰ ਨੇ 1 ਅਤੇ ਖਲੀਲ ਅਹਿਮਦ ਨੇ 1 ਵਿਕਟ ਲਏ। ਕਰੁਣਾਲ ਪੰਡਯਾ ਨੇ ਚਾਰ ਓਵਰ 'ਚ 54 ਜਦਕਿ ਉਨ੍ਹਾਂ ਦੇ ਛੋਟੇ ਭਰਾ ਹਾਰਦਿਕ ਪੰਡਯਾ ਨੇ ਚਾਰ ਓਵਰ 'ਚ 44 ਦੌੜਾਂ ਲੁਟਾਈਆਂ। ਕਿਸੇ ਦੋ ਪੱਖੀ ਸੀਰੀਜ਼ 'ਚ ਇਹ ਦੋਵੇਂ ਗੇਂਦਬਾਜ਼ ਸਭ ਤੋਂ ਜ਼ਿਆਦਾ ਦੌੜਾਂ ਖਰਚ ਕਰਨ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਵਿੰਡੀਜ਼ ਕਪਤਾਨ ਬ੍ਰੈਥਵੇਟ ਨੇ ਇੰਗਲੈਂਡ ਖਿਲਾਫ ਤੀਜੇ ਟੈਸਟ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ
NEXT STORY