ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਮੈਚ ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਵਨਡੇ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਵਰਗੇ ਵੱਡੇ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ, ਜਦਕਿ ਹਾਰਦਿਕ ਪੰਡਯਾ ਨੌਜਵਾਨ ਟੀਮ ਸਮੇਤ ਤਜ਼ਰਬੇਕਾਰ ਖ਼ਿਡਾਰੀਆਂ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਆਓ ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ, ਮੌਸਮ ਅਤੇ ਸੰਭਾਵਿਤ ਪਲੇਇੰਗ 11 'ਤੇ ਇੱਕ ਨਜ਼ਰ ਮਾਰੀਏ -
ਹੈੱਡ ਟੂ ਹੈੱਡ
ਕੁੱਲ ਮੈਚ - 22
ਭਾਰਤ - 12 ਜਿੱਤੇ
ਨਿਊਜ਼ੀਲੈਂਡ - 9 ਜਿੱਤੇ
ਪਿੱਚ ਰਿਪੋਰਟ
ਇੱਥੇ ਦੀ ਪਿੱਚ ਟੀ-20 ਕ੍ਰਿਕਟ ਵਿੱਚ ਸੰਤੁਲਿਤ ਸਤ੍ਹਾ ਪ੍ਰਦਾਨ ਕਰਦੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 133 ਹੈ ਪਰ ਭਾਰਤ ਨੇ ਇੱਥੇ ਖੇਡੇ ਗਏ ਆਖ਼ਰੀ ਟੀ-20 ਮੈਚ ਵਿੱਚ ਕੀਵੀਆਂ ਦੇ ਸਾਹਮਣੇ 154 ਦੌੜਾਂ ਦੇ ਟੀਚੇ ਦਾ ਆਸਾਨੀ ਨਾਲ ਪਿੱਛਾ ਕਰ ਲਿਆ ਸੀ। ਤ੍ਰੇਲ ਕਾਰਨ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕਰ ਸਕਦੀ ਹੈ।
ਮੌਸਮ
ਮੈਚ ਸ਼ਾਮ 7 ਵਜੇ (ਸਥਾਨਕ ਸਮੇਂ) 'ਤੇ ਸ਼ੁਰੂ ਹੋਵੇਗਾ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਰਾਂਚੀ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਕ੍ਰਿਕਟ ਲਈ ਹਾਲਾਤ ਅਨੁਕੂਲ ਹਨ ਅਤੇ ਸਾਨੂੰ ਪੂਰਾ ਮੈਚ ਦੇਖਣ ਨੂੰ ਮਿਲੇਗਾ।
ਸੰਭਵਿਤ ਪਲੇਇੰਗ 11
ਭਾਰਤ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਾਹੁਲ ਤ੍ਰਿਪਾਠੀ, ਸੂਰਿਆਕੁਮਾਰ ਯਾਦਵ (ਉਪ-ਕਪਤਾਨ), ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ/ਕੁਲਦੀਪ ਯਾਦਵ।
ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ (ਕਪਤਾਨ), ਲਾਕੀ ਫਰਗੂਸਨ, ਈਸ਼ ਸੋਢੀ, ਬਲੇਅਰ ਟਿੱਕਨਰ, ਬੈਨ ਲਿਸਟਰ / ਜੈਕਬ ਡਫੀ।
HPCA ਨੇ ਧਰਮਸ਼ਾਲਾ ਕ੍ਰਿਕੇਟ ਸ਼ਟੇਡੀਅਮ ’ਚ ਸੈਲਾਨੀਆਂ ਦੀ ਐਂਟਰੀ ’ਤੇ ਲਗਾਈ ਰੋਕ, ਜਾਣੋ ਕਾਰਨ
NEXT STORY