ਮਾਓੂਂਟ ਮੋਨਗਾਨੁਈ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਤੀਜਾ ਵਨ ਡੇ ਮਾਉਂਟ ਮੌਨਗਾਨੁਈ ਦੇ ਮੈਦਾਨ 'ਤੇ ਖੇਡਿਆ ਗਿਆ, ਜਿਸ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬ੍ਲੇਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਆਪਣੀਆਂ 10 ਵਿਕਟਾਂ ਗੁਆ ਕੇ ਭਾਰਤ ਨੂੰ 244 ਦੌਡ਼ਾਂ ਦਾ ਟੀਚਾ ਦਿੱਤਾ । ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 3 ਵਿਕਟਾਂ ਗੁਆ ਕੇ ਇਹ ਮੈਚ ਆਪਣੇ ਨਾਂ ਕਰ ਲਿਆ। ਮੈਚ ਜਿੱਤਣ ਦੇ ਨਾਲ ਹੀ ਹੁਣ ਇਹ ਸੀਰੀਜ਼ ਵੀ ਭਾਰਤ ਦੇ ਨਾਂ ਹੋ ਗਈ ਹੈ। ਹੁਣ ਭਾਰਤ ਦੀਆਂ ਨਜ਼ਰਾਂ ਬਾਕੀ ਦੇ 2 ਮੈਚ ਜਿੱਤ ਕੇ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰਨ 'ਤੇ ਹੋਣਗੀਆਂ।

ਭਾਰਤੀ ਵਲੋਂ ਸਲਾਮੀ ਸਲਾਮੀ ਜੋਡ਼ੀ ਨੇ ਟੀਮ ਨੂੰ ਸਧੀ ਹੋਈ ਸ਼ੁਰੂਆਤ ਦਿੱਤੀ ਸੀ। ਦੂਜੇ ਵਨ ਡੇ ਵਿਚ 100 ਤੋਂ ਵੱਧ ਦੀ ਸਾਂਝੇਦਾਰੀ ਕਰਨ ਵਾਲੀ ਭਾਰਤੀ ਸਲਾਮੀ ਜੋਡ਼ੀ ਇਸ ਮੈਚ 'ਚ ਅਜਿਹਾ ਕਮਾਲ ਦੋਬਾਰਾ ਨਹੀਂ ਕਰ ਸਕੀ ਅਤੇ ਟ੍ਰੈਂਟ ਬੋਲਟ ਨਿਊਜ਼ੀਲੈਂਡ ਨੂੰ ਸ਼ਿਖਰ ਧਵਨ (28) ਦੇ ਰੂਪ 'ਚ ਪਹਿਲਾ ਸਫਲਤਾ ਦਿਵਾਈ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 152 ਤੱਕ ਲੈ ਗਏ। ਭਾਰਤ ਨੂੰ ਦੂਜਾ ਝਟਕਾ ਉਸ ਸਮੇਂ ਲੱਗਾ ਜਦੋਂ ਸੈਂਟਨਰ ਦੀ ਗੇਂਦ 'ਤੇ ਰੋਹਿਤ ਸ਼ਰਮਾ (62) ਵਿਕਟਕੀਪਰ ਲੈਥਮ ਹੱਥੋਂ ਸਟੰਪ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ (60) ਵੀ ਕਪਤਾਨੀ ਪਾਰੀ ਖੇਡਣ ਤੋਂ ਬਾਅਦ ਬੋਲਟ ਦਾ ਸ਼ਿਕਾਰ ਹੋ ਗਏ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਕੀਵੀ. ਗੇਂਦਬਾਜ਼ ਭਾਰਤ ਦੀ ਹੋਰ ਕੋਈ ਵਿਕਟ ਨਾ ਲੈ ਸਕੇ ਅਤੇ ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਆਸਾਨੀ ਨਾਲ ਜਿੱਤ ਲਿਆ। ਭਾਰਤ ਵਲੋਂ ਦਿਨੇਸ਼ ਕਾਰਤਿਕ 38 ਦੌਡ਼ਾਂ ਅਤੇ ਅੰਬਾਤੀ ਰਾਇਡੂ 40 ਦੌਡ਼ਾਂ ਬਣਾ ਕੇ ਅਜੇਤੂ ਪਰਤੇ। ਨਿਊਜ਼ੀਲੈਂਡ ਵਲੋਂ ਟ੍ਰੈਂਟ ਬੋਲਟ ਨੂੰ 2 ਵਿਕਟਾਂ ਅਤੇ ਮਿਚੇਲ ਸੈਂਟਨਰ ਨੇ 1 ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਬੇੱਹਦ ਖਰਾਬ ਰਹੀ ਸੀ ਤੇ ਸਲਾਮੀ ਬੱਲੇਬਾਜ਼ ਕਾਲਿਨ ਮੁਨਰੋ 7 ਦੇ ਨਿਜੀ ਸਕੋਰ 'ਤੇ ਸ਼ਮੀ ਹੱਥੋਂ ਕਲੀਨ ਬੋਲਡ ਹੋ ਗਏ। ਭਾਰਤੀ ਟੀਮ ਨੂੰ ਦੂਜੀ ਸਫਲਤਾ ਦੂਜੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਨਲ (13) ਦੇ ਰੂਪ 'ਚ ਭੁਵਨੇਸ਼ਵਰ ਕੁਮਾਰ ਨੇ ਦਿਵਾਈ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਰੌਸ ਟੇਲਰ ਨੇ ਪਾਰੀ ਨੂੰ ਸੰਭਾਲਿਆ 'ਤੇ ਟੀਮ ਦਾ ਸਕੋਰ 59 ਤੱਕ ਲੈ ਗਏ ਪਰ ਖਤਰਨਾਕ ਦਿਸ ਰਹੀ ਸਾਂਝੇਦਾਰੀ ਨੂੰ ਹਾਰਦਿਕ ਪੰਡਯਾ ਦੀ ਇਕ ਸ਼ਾਨਦਾਰ ਕੈਚ ਨੇ ਤੋਡ਼ ਦਿੱਤਾ। 17ਵੇਂ ਉਵਰ 'ਚ ਚਾਹਲ ਦੀ ਇਕ ਗੇਂਦ 'ਤੇ ਮਿਡ ਵਿਕਟ 'ਤੇ ਵਿਲੀਅਮਸਨ ਵਲੋਂ ਜ਼ੋਰਦਾਰ ਸ਼ਾਟ ਖੇਡਿਆ ਗਿਆ, ਜਿਸ ਨੂੰ ਟੀਮ ਦੇ ਸਟਾਰ ਆਲਰਾਊਂਡਰ ਨੇ ਹਵਾ 'ਚ ਛਲਾਂਗ ਲਾ ਕੇ ਆਪਣੇ ਹੱਥਾਂ 'ਚ ਲੈ ਲਿਆ ਅਤੇ ਕੀਵੀ ਕਪਤਾਨ ਨੂੰ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਤੋਂ ਬਾਅਦ ਟਾਮ ਲੈਥਮ ਅਤੇ ਰੌਸ ਟੇਲਰ ਨੇ ਪਾਰੀ ਨੂੰ ਸੰਭਾਲਿਆ ਅਤੇ 100 ਤੋਂ ਵੱਧ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਟਾਮ ਲੈਥਮ ਨੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਪਰ ਉਹ ਵੀ 51 ਦੌਡ਼ਾਂ ਤੋਂ ਅੱਗੇ ਆਪਣੀ ਪਾਰੀ ਨਾ ਵਧਾ ਸਕੇ ਅਤੇ ਚਾਹਲ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਵਿਕਟ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਮਿਚਲ ਸੈਂਟਨਰ ਅਤੇ ਹੈਨਰੀ ਨਿਕੋਲਸ ਸਸਤੇ 'ਚੇ ਆਪਣੀ ਵਿਕਟ ਗੁਆ ਕੇ ਪਵੇਲੀਅਨ ਪਰਤ ਗਏ। ਇਕ ਪਾਸੇ ਖੇਡ ਰਹੇ ਰੌਸ ਟੇਲਰ ਨੇ ਟੀਮ ਦਾ ਸਕੋਰ ਤੇਜੀ ਨਾਲ ਅੱੱਗੇ ਵਧਾਣ ਦੀ ਕੋਸ਼ਿਸ਼ ਕੀਤੀ 93 ਦੇ ਨਿਜੀ ਸਕੋਰ 'ਤੇ ਉਹ ਵੀ ਸ਼ਮੀ ਦਾ ਸ਼ਿਕਾਰ ਹੋ ਗਏ। ਜਦੋਂ ਟੇਲਰ ਆਊਟ ਹੋਏ ਉਸ ਸਮੇਂ ਨਿਊਜ਼ੀਲੈਂਡ ਦਾ ਸਕੋਰ 222/7 ਸੀ। ਇਸ ਤੋਂ ਬਾਅਦ ਇਸ਼ ਸੋਢੀ (12) ਅਤੇ ਡਗ ਬ੍ਰੇਸਵੈਲ (15) ਵੀ ਕੁਝ ਖਾਸ ਨਾ ਕਰ ਸਕੇ। ਭਾਰਤ ਵਲੋਂ ਮੁਹਮੰਦ ਸ਼ਮੀ ਨੂੰ 3 ਵਿਕਟਾਂ, ਭੁਵਨੇਸ਼ਵਰ ਕੁਮਾਰ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ ਨੂੰ 2-2 ਵਿਕਟਾਂ ਮਿਲੀਆਂ।

ICC ਰੈਂਕਿੰਗ : ਕੋਹਲੀ ਚੋਟੀ 'ਤੇ ਬਰਕਰਾਰ, ਹੋਲਡਰ ਬਣੇ ਨੰਬਰ ਇਕ ਆਲ ਰਾਊਂਡਰ
NEXT STORY