ਦੁਬਈ— ਆਈ. ਸੀ. ਸੀ. ਵਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸਥਾਨ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਉਹ ਟੈਸਟ ਮੈਚ ਦੇ ਬੱਲੇਬਾਜ਼ਾਂ 'ਚ ਚੋਟੀ ਦੇ ਸਥਾਨ 'ਤੇ ਹੈ। ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਸਰ ਗੈਰੀ ਸੋਬਰਸ ਦੀ ਬਰਾਬਰੀ ਕਰਦੇ ਹੋਏ ਇਸ ਰੈਂਕਿੰਗ 'ਚ ਨੰਬਰ ਇਕ ਆਲਰਾਊਂਡਰ ਦਾ ਦਰਜਾ ਹਾਸਲ ਕੀਤਾ ਹੈ। ਕੈਰੇਬੀਆਈ ਤੋਂ ਸਰ ਗੈਰੀ ਸੋਬਰਸ ਆਖਰੀ ਕ੍ਰਿਕਟਰ ਸਨ ਜਿਨ੍ਹਾਂ ਨੇ ਮਾਰਚ 1974 'ਚ ਇਸ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਹੋਲਡਰ ਨੇ ਗੈਰੀ ਦੀ ਬਰਾਬਰੀ ਕਰਦੇ ਹੋਏ ਇਸ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਇੰਗਲੈਂਡ ਵਿਰੁੱਧ ਟੈਸਟ ਮੈਚ 'ਚ 229 ਗੇਂਦਾਂ 'ਤੇ ਹੋਲਡਰ ਨੇ ਜੇਤੂ 202 ਦੌੜਾਂ ਦੀ ਬਦੌਲਤ ਵੈਸਟਇੰਡੀਜ਼ ਨੇ ਧਮਾਕੇਦਾਰ ਜਿੱਤ ਦਰਜ ਕੀਤੀ। ਨੰਬਰ ਇਕ ਦਾ ਸਥਾਨ ਹਾਸਲ ਕਰਨ ਦੇ ਲਈ ਹੋਲਡਰ ਨੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੇ ਭਾਰਤ ਦੇ ਰਵਿੰਦਰ ਜਡੇਜਾ ਨੂੰ ਪਿੱਛੇ ਛੱਡ ਦਿੱਤਾ। ਆਪਣੇ ਕਰੀਅਰ 'ਚ ਪਹਿਲੀ ਵਾਰ ਉਨ੍ਹਾਂ ਨੇ ਆਈ. ਸੀ. ਸੀ. ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਆਲਰਾਊਂਡਰ ਦੀ ਸੂਚੀ 'ਚ ਜਡੇਜਾ ਇਕ ਸਥਾਨ ਹੇਠਾ ਰਹੇ ਹਾਲਾਂਕਿ ਗੇਂਦਬਾਜ਼ਾਂ ਦੀ ਸੂਚੀ 'ਚ ਉਹ ਆਪਣੇ 5ਵੇਂ ਸਥਾਨ 'ਤੇ ਬਣੇ ਰਹੇ।
ਰਣਜੀ ਟਰਾਫੀ : ਪੁਜਾਰਾ ਦਾ ਅਜੇਤੂ ਸੈਂਕੜਾ, ਸੌਰਾਸ਼ਟਰ ਫਾਈਨਲ ਤੋਂ 55 ਦੌੜਾਂ ਦੂਰ
NEXT STORY