ਸਪੋਰਟਸ ਡੈਸਕ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 21ਵਾਂ ਮੈਚ ਧਰਮਸ਼ਾਲਾ ਦੇ ਐੱਚ.ਪੀ.ਸੀ.ਏ. ਸਟੇਡੀਅਮ 'ਚ ਖੇਡਿਆ ਜਾਵੇਗਾ। ਮੌਜੂਦਾ ਟੂਰਨਾਮੈਂਟ ਵਿੱਚ ਹੁਣ ਤੱਕ ਦੋਵੇਂ ਟੀਮਾਂ ਜੇਤੂ ਰਹੀਆਂ ਹਨ, ਇਸ ਲਈ ਇਹ ਮੈਚ ਧਮਾਕੇਦਾਰ ਹੋਣ ਵਾਲਾ ਹੈ। ਦੋਵੇਂ ਟੀਮਾਂ ਚਾਰ-ਚਾਰ ਮੈਚ ਜਿੱਤ ਚੁੱਕੀਆਂ ਹਨ ਅਤੇ ਅੱਜ ਮੈਚ ਜਿੱਤਣ ਵਾਲੀ ਟੀਮ ਲਗਾਤਾਰ ਪੰਜਵੀਂ ਜਿੱਤ ਦਰਜ ਕਰੇਗੀ। ਇਸ ਦੌਰਾਨ ਇਨ੍ਹਾਂ ਖਿਡਾਰੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।ਚਲੋ ਅਸੀ ਜਾਣੀਐ-
ਇਹ ਵੀ ਪੜ੍ਹੋ- ਆਸਟ੍ਰੇਲੀਆਈ ਤੈਰਾਕ ਕਾਇਲੀ ਮੈਕਕੇਨ ਨੇ 50 ਮੀਟਰ ਬੈਕਸਟ੍ਰੋਕ 'ਚ ਬਣਾਇਆ ਵਿਸ਼ਵ ਰਿਕਾਰਡ
ਰੋਹਿਤ ਸ਼ਰਮਾ ਬਨਾਮ ਟ੍ਰੇਂਟ ਬੋਲਟ
ਰੋਹਿਤ ਸ਼ਰਮਾ ਹਮੇਸ਼ਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਦਾ ਸ਼ਿਕਾਰ ਰਹੇ ਹਨ ਅਤੇ ਇਸ ਲਈ ਟ੍ਰੇਂਟ ਬੋਲਟ ਵਿਚਾਲੇ ਲੜਾਈ ਦੇਖਣ ਵਾਲੀ ਹੋਵੇਗੀ। ਦੋਵਾਂ ਵਿਚਾਲੇ ਖੇਡੀਆਂ ਗਈਆਂ 13 ਪਾਰੀਆਂ 'ਚ ਟ੍ਰੇਂਟ ਬੋਲਟ ਨੇ 137 ਗੇਂਦਾਂ 'ਚ 4 ਵਾਰ ਰੋਹਿਤ ਨੂੰ ਆਊਟ ਕੀਤਾ, ਜਿਸ 'ਚ 90 ਗੇਂਦਾਂ ਡਾਟ ਸਨ, ਜਦਕਿ ਰੋਹਿਤ ਸ਼ਰਮਾ ਨੇ ਇੰਨੀਆਂ ਹੀ ਗੇਂਦਾਂ 'ਤੇ 22.25 ਦੀ ਔਸਤ ਨਾਲ 89 ਦੌੜਾਂ ਬਣਾਈਆਂ ਹਨ। 64.96 ਦੀ ਖਰਾਬ ਸਟ੍ਰਾਈਕ ਰੇਟ ਰਹੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਾਰਮ ਵਿੱਚ ਚੱਲ ਰਹੇ ਰੋਹਿਤ ਧਰਮਸ਼ਾਲਾ ਵਿੱਚ ਬੋਲਟ ਨਾਲ ਕਿਵੇਂ ਨਜਿੱਠਦੇ ਹਨ।
ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਵਿਰਾਟ ਕੋਹਲੀ ਬਨਾਮ ਮਿਸ਼ੇਲ ਸੈਂਟਨਰ
ਵਿਰਾਟ ਕੋਹਲੀ ਅਤੇ ਮਿਸ਼ੇਲ ਸੈਂਟਨਰ ਵਿਚਾਲੇ ਵੀ ਮੁਕਾਬਲਾ ਹੋਵੇਗਾ। ਖੱਬੇ ਹੱਥ ਦੇ ਸਪਿਨ ਦੇ ਖ਼ਿਲਾਫ਼ ਕੋਹਲੀ ਦਾ ਸੰਘਰਸ਼ ਨਿਊਜ਼ੀਲੈਂਡ ਲਈ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਕੋਲ ਮਿਸ਼ੇਲ ਸੈਂਟਨਰ ਵਿੱਚ ਖੱਬੇ ਹੱਥ ਦਾ ਆਰਥੋਡਾਕਸ ਸਪਿਨਰ ਹੈ। ਦੋਵਾਂ ਵਿਚਾਲੇ 14 ਪਾਰੀਆਂ 'ਚ ਸੈਂਟਨਰ ਨੇ 214 ਗੇਂਦਾਂ 'ਚ ਤਿੰਨ ਵਿਕਟਾਂ ਲਈਆਂ ਹਨ, ਜਿਨ੍ਹਾਂ 'ਚੋਂ 89 ਡਾਟ ਗੇਂਦਾਂ ਸਨ। ਕੋਹਲੀ ਨੇ 50.33 ਦੀ ਔਸਤ ਨਾਲ 151 ਦੌੜਾਂ ਬਣਾਈਆਂ ਹਨ। ਕੋਹਲੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮਿਸ਼ੇਲ ਸੈਂਟਨਰ 'ਤੇ ਹੋਵੇਗੀ।
ਟਾਮ ਲੈਥਮ ਬਨਾਮ ਕੁਲਦੀਪ ਯਾਦਵ
ਕੁਲਦੀਪ ਯਾਦਵ ਅਤੇ ਟਾਮ ਲੈਥਮ ਵਿਚਕਾਰ ਮੁਕਾਬਲਾ ਬਰਾਬਰ ਰਿਹਾ। ਦੋਵਾਂ ਵਿਚਾਲੇ ਖੇਡੀਆਂ ਗਈਆਂ 6 ਪਾਰੀਆਂ 'ਚ ਟਾਮ ਲੈਥਮ ਨੇ 48.50 ਦੀ ਔਸਤ ਨਾਲ 97 ਦੌੜਾਂ ਬਣਾਈਆਂ ਹਨ, ਜਦਕਿ ਕੁਲਦੀਪ ਯਾਦਵ ਨੇ 30 ਗੇਂਦਾਂ 'ਤੇ ਡਾਟ ਰੱਖ ਕੇ 2 ਵਿਕਟਾਂ ਹਾਸਲ ਕੀਤੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 23 : ਸੁਨੀਲ ਗਾਵਸਕਰ ਨੇ ਦੱਸਿਆ ਕੌਣ ਹੋਣਾ ਚਾਹੀਦੈ ਹਾਰਦਿਕ ਦਾ ਰਿਪਲੇਸਮੈਂਟ
NEXT STORY