ਸਪੋਰਟਸ ਡੈਸਕ- ਕ੍ਰਿਕਟ ਪ੍ਰਸ਼ੰਸਕਾਂ ਨੂੰ ਸਾਲ 2025 ਖਤਮ ਹੋਣ ਤੋਂ ਪਹਿਲਾਂ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਧਮਾਕੇਦਾਰ ਟੱਕਰ ਦੇਖਣ ਨੂੰ ਮਿਲੇਗੀ। ਇਸ ਸਾਲ ਚੈਂਪੀਅਨਜ਼ ਟਰਾਫੀ ਤੋਂ ਲੈ ਕੇ ਏਸ਼ੀਆ ਕੱਪ ਤੱਕ, ਭਾਰਤੀ ਟੀਮ ਨੇ ਲਗਾਤਾਰ 4 ਮੈਚਾਂ ਵਿੱਚ ਪਾਕਿਸਤਾਨ ਨੂੰ ਮਾਤ ਦਿੱਤੀ ਹੈ। ਹੁਣ ਭਾਰਤ ਲਗਾਤਾਰ ਪੰਜਵੀਂ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗਾ। ਇਹ ਮੁਕਾਬਲਾ ਸੰਯੁਕਤ ਅਰਬ ਅਮੀਰਾਤ (UAE) ਵਿੱਚ ਖੇਡਿਆ ਜਾਵੇਗਾ।
ਦਰਅਸਲ, ਇਹ ਮੁਕਾਬਲਾ ACC ਮੈਨਜ਼ U19 ਏਸ਼ੀਆ ਕੱਪ 2025 ਵਿੱਚ ਹੋਣ ਜਾ ਰਹੀ ਹੈ, ਜਿਸ ਦੀ ਮੇਜ਼ਬਾਨੀ ਅਧਿਕਾਰਤ ਤੌਰ 'ਤੇ ਅਫਗਾਨਿਸਤਾਨ ਕਰ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਮਲੇਸ਼ੀਆ, ਨੇਪਾਲ, ਸ਼੍ਰੀਲੰਕਾ ਅਤੇ UAE ਸ਼ਾਮਲ ਹਨ।
ਕਦੋਂ ਅਤੇ ਕਿੱਥੇ ਹੋਵੇਗਾ ਮੁਕਾਬਲਾ?
ਭਾਰਤ ਅਤੇ ਪਾਕਿਸਤਾਨ ਦੀ ਟੱਕਰ ਇਸ ਟੂਰਨਾਮੈਂਟ ਵਿੱਚ 'ਸੁਪਰ ਸੰਡੇ' ਯਾਨੀ 14 ਦਸੰਬਰ 2025 ਨੂੰ ਹੋਵੇਗੀ। ਇਹ ਹਾਈ-ਵੋਲਟੇਜ ਮੁਕਾਬਲਾ ਦੁਬਈ ਦੇ ICC ਅਕੈਡਮੀ ਗਰਾਊਂਡ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਦੋਂ ਕਿ UAE ਦੇ ਸਮੇਂ ਅਨੁਸਾਰ ਇਹ ਸਵੇਰੇ 9 ਵਜੇ ਸ਼ੁਰੂ ਹੋਵੇਗਾ।
ਭਾਰਤ ਅਤੇ ਪਾਕਿਸਤਾਨ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਦੇ ਨਾਲ ਮਲੇਸ਼ੀਆ ਦੀ ਟੀਮ ਵੀ ਮੌਜੂਦ ਹੈ। ਟੀਮ ਇੰਡੀਆ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 12 ਦਸੰਬਰ ਨੂੰ UAE ਖ਼ਿਲਾਫ਼ ਮੈਚ ਨਾਲ ਕਰੇਗੀ।
ਟੀਮਾਂ ਦੇ ਕਪਤਾਨ
ਭਾਰਤੀ U19 ਟੀਮ ਦੀ ਕਮਾਨ 18 ਸਾਲ ਦੇ ਆਯੂਸ਼ ਮ੍ਹਾਤਰੇ ਸੰਭਾਲਣਗੇ, ਜਦੋਂ ਕਿ ਪਾਕਿਸਤਾਨੀ ਟੀਮ ਦੀ ਅਗਵਾਈ ਫ਼ਰਹਾਨ ਯੂਸਫ਼ ਦੇ ਹੱਥਾਂ ਵਿੱਚ ਹੋਵੇਗੀ।
ਭਾਰਤੀ ਅੰਡਰ19 ਟੀਮ
ਆਯੂਸ਼ ਮ੍ਹਾਤਰੇ (ਕਪਤਾਨ), ਵਿਹਾਨ ਮਲਹੋਤਰਾ (ਉਪ-ਕਪਤਾਨ), ਵੈਭਵ ਸੂਰਯਵੰਸ਼ੀ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਯੁਵਰਾਜ ਗੋਹਿਲ, ਕਨਿਸ਼ਕ ਚੌਹਾਨ, ਖਿਲਨ ਏ. ਪਟੇਲ, ਨਮਨ ਪੁਸ਼ਪਕ, ਡੀ. ਦੀਪੇਸ਼, ਹੇਨਿਲ ਪਟੇਲ, ਕਿਸ਼ਨ ਕੁਮਾਰ ਸਿੰਘ, ਉੱਧਵ ਮੋਹਨ, ਏਰੋਨ ਜਾਰਜ
ਸਟੈਂਡਬਾਏ ਖਿਡਾਰੀ: ਰਾਹੁਲ ਕੁਮਾਰ, ਹੇਮਚੂਡੈਸ਼ਨ ਜੇ, ਬੀ.ਕੇ. ਕਿਸ਼ੋਰ, ਅਤੇ ਆਦਿਤਿਆ ਰਾਵਤ
ਪਾਕਿਸਤਾਨੀ ਅੰਡਰ19 ਟੀਮ
ਫ਼ਰਹਾਨ ਯੂਸਫ਼ (ਕਪਤਾਨ), ਉੱਥਮਾਨ ਖਾਨ (ਉਪ-ਕਪਤਾਨ), ਹੁਜ਼ੈਫਾ ਅਹਿਸਨ, ਅਲੀ ਹਸਨ ਬਲੂਚ, ਅਹਿਮਦ ਹੁਸੈਨ, ਮੁਹੰਮਦ ਹੁਜ਼ੈਫਾ, ਦਾਨਿਆਲ ਅਲੀ ਖਾਨ, ਸਮੀਰ ਮਿਨਹਾਸ, ਮੋਮਿਨ ਕਮਰ, ਅਲੀ ਰਜ਼ਾ, ਮੁਹੰਮਦ ਸੈਯਮ, ਨਿਕਾਬ ਸ਼ਫੀਕ, ਮੁਹੰਮਦ ਸ਼ਾਯਨ (ਵਿਕਟਕੀਪਰ), ਅਬਦੁਲ ਸੁਭਾਨ, ਹਮਜ਼ਾ ਜ਼ਹੂਰ (ਵਿਕਟਕੀਪਰ)
IND vs SA 1st T20i : ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
NEXT STORY