ਸਪੋਰਟਸ ਡੈਸਕ- ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਅਗਲੇ ਸਾਲ ਦੇ ਸ਼ੁਰੂਆਤ 'ਚ ਫਰਵਰੀ ਤੇ ਮਾਰਚ ਵਿਚਾਲੇ ਖੇਡੀ ਜਾਵੇਗੀ। ICC ਨੇ 19 ਦਸੰਬਰ ਨੂੰ ਹੀ ਦੱਸਿਆ ਸੀ ਕਿ ਟੂਰਨਾਮੈਂਟ ਹਾਈਬ੍ਰਿਡ ਮਾਡਲ ਦੇ ਤਹਿਤ ਹੋਵੇਗਾ। ਭਾਰਤ ਆਪਣੇ ਮੈਚ ਕਿਸੇ ਦੂਜੇ ਦੇਸ਼ 'ਚ ਖੇਡੇਗਾ। 8 ਟੀਮਾਂ ਦੇ ਵਿਚਾਲੇ ਕੁਲ 15 ਮੁਕਾਬਲੇ ਹੋਣਗੇ। ਚੈਂਪੀਅਨਜ਼ ਟਰਾਫੀ ਦਾ ਆਗਾਜ਼ 19 ਫਰਵਰੀ ਨੂੰ ਹੋਵੇਗਾ, ਜਦਕਿ ਖਿਤਾਬੀ ਮੁਕਾਬਲਾ 9 ਮਾਰਚ ਨੂੰ ਹੋਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ
ਸੂਤਰਾਂ ਮੁਤਾਬਕਾ ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ 'ਚ ਖੇਡੇਗੀ। ਇੱਥੇ ਹੀ ਉਸ ਦਾ ਪਾਕਿਸਤਾਨ ਨਾਲ ਮਹਾਮੁਕਾਬਲਾ ਵੀ ਹੋਣਾ ਹੈ। ਭਾਰਤ-ਪਾਕਿਸਤਾਨ ਮਹਾਮੁਕਾਬਲਾ 23 ਫਰਵਰੀ ਦਿਨ ਐਤਵਾਰ ਨੂੰ ਯੂਏਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਹੋਵੇਗਾ। ਇਸ ਮੁਕਾਬਲੇ ਦਾ ਕ੍ਰਿਕਟ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਵੀ ਹੈ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਭਾਰਤ-ਪਾਕਿਸਤਾਨ ਮੈਚ ਤੁਸੀਂ ਕਿੱਥੇ ਦੇਸ਼ ਸਕਦੇ ਹੋ
ਸਟਾਰ ਸਪੋਰਟਸ ਚੈਂਪੀਅਨਜ਼ ਟਰਾਫੀ ਦਾ ਇਹ ਮੈਚ ਲਾਈਵ ਟੈਲੀਕਾਸਟ ਕਰੇਗਾ। ਇਸ ਤੋਂ ਇਲਾਵਾ ਤੁਸੀਂ ਡਿਜ਼ਨੀ ਹੌਟਸਟਾਰ 'ਚ ਲਾਈਵ ਸਟ੍ਰੀਮਿੰਗ ਵੀ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs AUS: ਮੁਹੰਮਦ ਸ਼ੰਮੀ ਦੀ ਵਾਪਸੀ ਨਾਲ ਜੁੜੀ ਵੱਡੀ ਅਪਡੇਟ, BCCI ਨੇ ਕੀਤਾ ਐਲਾਨ
NEXT STORY